Baba Dayaldas Murder case :ਫ਼ਿਰੋਜ਼ਪੁਰ ਵਿੱਚ ਬਾਬਾ ਦਿਆਲਦਾਸ ਕਤਲ ਕਾਂਡ ’ਚ ਐੱਸਪੀ ਗਗਨੇਸ਼ ਤੇ ਜੱਸੀ ਠੇਕੇਦਾਰ ਨੇ ਕੀਤਾ ਆਤਮ ਸਮਰਪਣ

By : BALJINDERK

Published : Mar 5, 2024, 7:33 pm IST
Updated : Mar 5, 2024, 7:33 pm IST
SHARE ARTICLE
Baba Dayaldas Murder case
Baba Dayaldas Murder case

Baba Dayaldas Murder case :  ਐੱਸਪੀ ਗਗਨੇਸ਼ ਕੁਮਾਰ ਅਤੇ ਠੇਕੇਦਾਰ ਜੱਸੀ ਨੇ ਕੀਤਾ ਆਤਮ ਸਮਰਪਣ

Baba Dayaldas Murder case : ਫ਼ਿਰੋਜ਼ਪੁਰ : ਫਰੀਦਕੋਟ ਦੇ ਪ੍ਰਸਿੱਧ ਬਾਬਾ ਦਿਆਲ ਦਾਸ ਕਤਲ ਕਾਂਡ ਨਾਲ ਸਬੰਧਤ ਰਿਸ਼ਵਤ ਮੰਗਣ ਤੇ ਪੰਜਾਬ ਪੁਲਿਸ ਦੇ ਐੱਸਪੀ ਗਗਨੇਸ਼ ਕੁਮਾਰ ਅਤੇ ਠੇਕੇਦਾਰ ਜੱਸੀ ਨੇ ਸੋਮਵਾਰ ਦੁਪਹਿਰ ਫਿਰੋਜ਼ਪੁਰ ਵਿਜੀਲੈਂਸ ਬਿਊਰੋ ਦੇ ਦਫ਼ਤਰ ਵਿੱਚ ਆਤਮ ਸਮਰਪਣ ਕਰ ਦਿੱਤਾ। 28 ਫਰਵਰੀ 2024 ਨੂੰ ਵਿਜੀਲੈਂਸ ਦੀ ਅਪੀਲ ’ਤੇ ਹਾਈਕੋਰਟ ਵੱਲੋਂ ਐੱਸਪੀ ਗਗਨੇਸ਼ ਕੁਮਾਰ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਸੀ, ਉਦੋਂ ਤੋਂ ਹੀ ਐੱਸਪੀ ਗਗਨੇਸ਼ ਕੁਮਾਰ ’ਤੇ ਵਿਜੀਲੈਂਸ ਦੀ ਗਿ੍ਰਫ਼ਤਾਰੀ ਦੀ ਤਲਵਾਰ ਲਟਕ ਰਹੀ ਸੀ। ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੇ  ਐੱਸ. ਐੱਸ. ਪੀ. ਗੁਰਮੀਤ ਸਿੰਘ ਨੇ ਵੀ ਦੋਵਾਂ ਮੁਲਜ਼ਮਾਂ ਦੇ ਆਤਮ ਸਮਰਪਣ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜੋ:Kapurthala Farmer Killed News: ਕਪੂਰਥਲਾ ’ਚ ਕਿਸਾਨ ਦਾ ਗਲਾ ਵੱਢ ਕੇ ਕੀਤਾ ਕਤਲ

7 ਨਵੰਬਰ 2019 ਨੂੰ ਫਰੀਦਕੋਟ ਦੇ ਪਿੰਡ ਕੋਟਸੁਖੀਆ ਵਿੱਚ ਸਥਿਤ ਡੇਰਾ ਬਾਬਾ ਹਰਕਾ ਦਾਸ ਦੇ ਮੁਖੀ ਸੰਤ ਬਾਬਾ ਦਿਆਲ ਦਾਸ ਦਿੱਤੀ ਗਈ ਸੀ। ਇਸ ਮਾਮਲੇ ਦੇ ਮੁੱਖ ਦੋਸ਼ੀ ਬਾਬਾ ਜਰਨੈਲ ਦਾਸ ਨੂੰ 2 ਸਤੰਬਰ 2023 ਨੂੰ ਥਾਣਾ ਸਦਰ ਕੋਟਕਪੂਰਾ ਪੁਲਿਸ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਤੋਂ ਗਿ੍ਰਫ਼ਤਾਰ ਕੀਤਾ ਸੀ।

ਇਹ ਵੀ ਪੜੋ:Pakistani Judo Fiza sher ali Dies: ਪਾਕਿਸਤਾਨੀ ਜੂਡੋ ਖਿਡਾਰਣ ਫਿਜ਼ਾ ਸ਼ੇਰ ਅਲੀ ਦੀ ਹੋਈ ਮੌਤ 

ਇਸ ਤੋਂ ਪਹਿਲਾਂ ਵੀ ਇਸੇ ਕੇਸ ਵਿੱਚ ਜਰਨੈਲ ਦਾਸ ਨੇ ਅਦਾਲਤ ਵਿੱਚ ਅਰਜ਼ੀ ਦੇ ਕੇ ਐੱਸ. ਆਈ. ਟੀ.  ਵੱਲੋਂ ਕੀਤੇ ਕੇਸ ਵਿੱਚ ਆਪਣੇ ਆਪ ਨੂੰ ਬੇਕਸੂਰ ਸਾਬਤ ਕੀਤਾ ਸੀ ਅਤੇ ਇਸ ਲਈ ਉਸ ’ਤੇ ਰਿਸ਼ਵਤ ਦੇਣ ਦੇ ਦੋਸ਼ ਵੀ ਲੱਗ ਚੁੱਕੇ ਹਨ। ਦੱਸ ਦੇਈਏ ਕਿ 75 ਸਾਲਾ ਜਰਨੈਲ ਦਾਸ ਮੋਗਾ ਜ਼ਿਲ੍ਹੇ ਦੇ ਪਿੰਡ ਕਪੂਰੇ ਦਾ ਰਹਿਣ ਵਾਲਾ ਸੀ। ਫਰੀਦਕੋਟ ਦੇ ਤਤਕਾਲੀ ਐੱਸਪੀ ਗਗਨੇਸ਼ ਕੁਮਾਰ, ਡੀਐੱਸਪੀ ਸੁਸ਼ੀਲ ਕੁਮਾਰ, ਐੱਸਆਈ ਖੇਮਚੰਦਰ ਪਰਾਸ਼ਰ, ਬਾਬਾ ਮਲਕੀਤ ਦਾਸ ਅਤੇ ਠੇਕੇਦਾਰ ਜਸਵਿੰਦਰ ਸਿੰਘ ਜੱਸੀ ’ਤੇ ਬਾਬਾ ਦਿਆਲਦਾਸ ਕਤਲ ਕੇਸ ਵਿੱਚ ਮੁੱਖ ਮੁਲਜ਼ਮ ਜਰਨੈਲ ਦਾਸ ਨੂੰ ਮੁਲਜ਼ਮ ਬਣਾਉਣ ਦੇ ਬਦਲੇ 50 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਸੀ। .

ਇਹ ਵੀ ਪੜੋ:Kapurthala Farmer Killed News: ਕਪੂਰਥਲਾ ’ਚ ਕਿਸਾਨ ਦਾ ਗਲਾ ਵੱਢ ਕੇ ਕੀਤਾ ਕਤਲ
ਇਸ ਮਾਮਲੇ ’ਚ ਐੱਸ. ਪੀ ਗਗਨੇਸ਼ ਅਤੇ ਠੇਕੇਦਾਰ ਜੱਸੀ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦਕਿ ਐੱਸ.ਪੀ ਗਗਨੇਸ਼ ਨੂੰ ਅਦਾਲਤ ’ਚੋਂ ਅੰਤਰਿਮ ਜ਼ਮਾਨਤ ਮਿਲ ਜਾਣ ਕਾਰਨ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਸੀ, ਪਰ ਹੁਣ ਉਸ ਦੀ ਜ਼ਮਾਨਤ ਰੱਦ ਹੋਣ ’ਤੇ ਉਸ ਨੂੰ ਵਿਜੀਲੈਂਸ ਦੇ ਦਫ਼ਤਰ ’ਚ  ਐੱਸਪੀ ਨੇ ਦੂਜੇ ਮੁਲਜ਼ਮ ਠੇਕੇਦਾਰ ਜੱਸੀ ਸਮੇਤ ਆਤਮ ਸਮਰਪਣ ਕੀਤਾ। ਇਸ ਸਮੇਂ ਐੱਸਪੀ ਗਗਨੇਸ਼ ਕੁਮਾਰ ਸ਼ਾਹਪੁਰਕੰਡੀ ਵਿੱਚ ਤਾਇਨਾਤ ਸਨ।


ਇਹ ਵੀ ਪੜੋ:Rampur Crpf jawan died News : ਰਾਮਪੁਰ ਵਿੱਚ ਸੀ. ਆਰ. ਪੀ. ਐਫ਼ ਨੌਜਵਾਨ ਦੀ ਹੋਈ ਮੌਤ

(For more news apart from Baba Dayaldas Murder case News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement