
ਕਸਬਾ ਘਨੌਲੀ ਵਿਚ ਰਹਿੰਦੇ ਦਿਹਾੜੀਦਾਰ ਵਿਅਕਤੀ ਹਰੀਸ਼ ਚੰਦਰ ਵਾਸੀ ਦਸ਼ਮਸ਼ ਨਗਰ ਘਨੌਲੀ ਜਿਸ ਦਾ ਬੇਟਾ 13 ਜੁਲਾਈ ਨੂੰ ਛੁੱਟੀ ਕੱਟਣ ਆਇਆ ਸੀ। ਜੋ ਕਿ ਦੋ ਸਾਲ ਪਹਿਲਾ ਹੀ....
ਰੂਪਨਗਰ, 21 ਜੁਲਾਈ (ਸਮਸਰ ਬੱਗਾ): ਕਸਬਾ ਘਨੌਲੀ ਵਿਚ ਰਹਿੰਦੇ ਦਿਹਾੜੀਦਾਰ ਵਿਅਕਤੀ ਹਰੀਸ਼ ਚੰਦਰ ਵਾਸੀ ਦਸ਼ਮਸ਼ ਨਗਰ ਘਨੌਲੀ ਜਿਸ ਦਾ ਬੇਟਾ 13 ਜੁਲਾਈ ਨੂੰ ਛੁੱਟੀ ਕੱਟਣ ਆਇਆ ਸੀ। ਜੋ ਕਿ ਦੋ ਸਾਲ ਪਹਿਲਾ ਹੀ ਬੀ.ਐਸ.ਐਫ ਵਿਚ ਭਰਤੀ ਹੋਇਆ ਸੀ, ਦਾ ਭੇਤਭਰੀ ਹਾਲਾਤਾਂ ਵਿਚ ਗੁੰਮ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਸਾਡੀ ਟੀਮ ਪਿੰਡ ਘਨੌਲੀ ਵਿਖੇ ਦੁਖੀ ਪਰਿਵਾਰ ਦੇ ਘਰ ਪੁੱਜੀ ਤਾਂ ਗੁੰਮ ਹੋਏ ਨੌਜਵਾਨ ਦੇ ਮਾਤਾ ਪਿਤਾ ਨੇ ਦਸਿਆ ਕਿ ਉਨ੍ਹਾਂ ਦਾ ਲੜਕਾ ਰੋਹਿਤ ਕੁਮਾਰ ਉਮਰ (24) 2015 ਵਿਚ ਭਰਤੀ ਹੋਇਆ ਸੀ। ਇਸ ਵੇਲੇ ਝਾਰਖੰਡ ਵਿਖ ਡਿਊਟੀ ਨਿਭਾ ਰਿਹਾ ਸੀ। ਜੋ ਕਿ 17 ਜੁਲਾਈ ਨੂੰ ਘਰ ਤੋਂ ਸੈਰ ਕਰਨ ਲਈ ਗਿਆ ਸੀ। ਪਰ ਵਾਪਸ ਘਰ ਨਹੀ ਪਰਤਿਆ। ਜਿਸ ਦੀ ਸੂਚਨਾ ਘਨੌਲੀ ਪੁਲਿਸ ਸਟੇਸ਼ਨ ਨੂੰ ਦੇ ਦਿਤੀ ਗਈ ਸੀ। ਪਰ ਅਜ ਤਕ ਰੋਹਿਤ ਦਾ ਕੋਈ ਸੁਰਾਗ ਨਹੀਂ ਲੱਗਾ। ਫੌਜੀ ਦਾ ਪਿਤਾ ਘਨੌਲੀ ਦੇ ਰੇਲਵੇ ਸਟੇਸ਼ਨ ਅੱਗੇ ਸਿਕੰਜਵੀ ਦੀ ਰੇਹੜੀ ਲਗਾ ਕੇ ਪਰਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਪੀੜਤ ਪਰਵਾਰ ਨੇ ਰੋਪੜ ਦੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਗੁੰਮ ਹੋਏ ਫੌਜੀ ਪੁੱਤਰ ਦੀ ਭਾਲ ਕੀਤੀ ਜਾਵੇ।