
ਮਾਮਲਾ ਮੁਸਲਮਾਨਾਂ ਦੀਆਂ ਅਹਿਮ ਥਾਵਾਂ 'ਤੇ ਨਾਜਾਇਜ਼ ਕਬਜ਼ਿਆਂ ਦਾ
ਫ਼ਰੀਦਕੋਟ : ਲੋਕ ਸਭਾ ਹਲਕੇ ਫ਼ਰੀਦਕੋਟ ਅੰਦਰ ਪੈਂਦੇ ਮੁਸਲਿਮ ਭਾਈਚਾਰੇ ਨੇ ਅਪਣੇ ਧਾਰਮਕ ਅਸਥਾਨਾਂ ਉਪਰ ਹੋਏ ਕਥਿਤ ਨਾਜਾਇਜ਼ ਕਬਜ਼ੇ ਸਰਕਾਰ ਵਲੋਂ ਨਾ ਛੁਡਵਾਏ ਜਾਣ ਦੇ ਵਿਰੋਧ 'ਚ ਲੋਕ ਸਭਾ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਮੁਸਲਿਮ ਵੈਲਫ਼ੇਅਰ ਸੁਸਾਇਟੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਜਦੋਂ ਤਕ ਉਨ੍ਹਾਂ ਦੇ ਧਾਰਮਕ ਅਸਥਾਨਾਂ ਉੱਪਰ ਹੋਏ ਕਥਿਤ ਨਜਾਇਜ਼ ਕਬਜ਼ੇ ਹਟਾਏ ਨਹੀਂ ਜਾਂਦੇ ਉਨਾਂ ਚਿਰ ਉਹ ਵੋਟਿੰਗ ਪ੍ਰਕਿਰਿਆ 'ਚ ਹਿੱਸਾ ਨਹੀਂ ਲੈਣਗੇ।
Lok Sabha election Punjab
ਫ਼ਰੀਦਕੋਟ ਲੋਕ ਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਅੰਦਰ ਕਰੀਬ 70 ਹਜ਼ਾਰ ਮੁਸਲਿਮ ਵੋਟਰ ਹਨ, ਜਿਨ੍ਹਾਂ ਨੇ ਅੱਜ ਦੇ ਫ਼ੈਸਲੇ ਅਨੁਸਾਰ ਲੋਕ ਸਭਾ ਚੋਣਾਂ 2019 ਦਾ ਬਾਈਕਾਟ ਕੀਤਾ ਹੈ।
Muslim Voters
ਫ਼ਰੀਦਕੋਟ ਅਤੇ ਨਾਲ ਲਗਦੇ ਇਲਾਕਿਆਂ 'ਚ ਮੁਸਲਿਮ ਭਾਈਚਾਰੇ ਦੇ ਧਾਰਮਕ ਅਸਥਾਨ ਜੋ ਪੰਜਾਬ ਵਕਫ਼ ਬੋਰਡ ਦੇ ਅਧੀਨ ਆਉਂਦੇ ਹਨ ਪਰ ਕੁੱਝ ਰਸੂਖਦਾਰ ਲੋਕਾਂ ਦੇ ਕਥਿਤ ਨਜਾਇਜ਼ ਕਬਜ਼ਿਆਂ ਤੋਂ ਦੁਖੀ ਅਤੇ ਮੁਸਲਿਮ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਨੇ ਐਲਾਨ ਕੀਤਾ ਹੈ ਕਿ ਜੇਕਰ ਮੁਸਲਿਮ ਭਾਈਚਾਰੇ ਦੇ ਧਾਰਮਕ ਅਸਥਾਨਾਂ ਉਪਰ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾ ਕੇ ਉਨ੍ਹਾਂ ਅਸਥਾਨਾਂ ਦਾ ਪ੍ਰਬੰਧ ਮੁਸਲਿਮ ਭਾਈਚਾਰੇ ਦੇ ਹੱਥਾਂ ਵਿਚ ਨਹੀਂ ਦਿਤਾ ਜਾਂਦਾ ਤਾਂ ਮੁਸਲਿਮ ਭਾਈਚਾਰਾ ਲੋਕ ਸਭਾ ਦੀਆਂ ਚੋਣਾਂ ਦਾ ਬਾਈਕਾਟ ਕਰਦਾ ਰਹੇਗਾ।