
ਚੋਣਾਂ ਬਾਰੇ ਜਾਣਕਾਰੀ ਲੈਣ ਲਈ ਐਪ ਡਾਉਨਲੋਡ ਕਰਨ, 1950 'ਤੇ ਕਾਲ ਅਤੇ www.nvsp.in 'ਤੇ ਲੋਗਿਨ ਕਰੋ
ਚੰਡੀਗੜ੍ਹ : ਲੋਕ ਸਭਾ ਚੋਣਾਂ ਨੂੰ ਸੁਤੰਤਰ, ਨਿਰਪੱਖ ਤੇ ਸ਼ਾਂਤੀਪੂਰਣ ਢੰਗ ਨਾਲ ਸੰਪੂਰਣ ਕਰਾਉਣ ਦੇ ਸਬੰਧ 'ਚ ਭਾਰਤੀ ਚੋਣ ਕਮਿਸ਼ਨ ਨੇ ਵੋਟਰਾਂ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਚੋਣ ਪ੍ਰਕਿਰਿਆ ਦੇ ਸਬੰਧ ਵਿੱਚ ਸ਼ੋਸ਼ਲ ਮੀਡੀਆ 'ਤੇ ਕੁੱਝ ਝੂਠੇ ਸੰਦੇਸ਼ ਚਲ ਰਹੇ ਹਨ ਜੋ ਕਿ ਚੋਣ ਕਾਨੂੰਨ ਮੁਤਾਬਕ ਪੂਰੀ ਤਰਾਂ ਸਹੀ ਨਹੀਂ ਹਨ।
Dr. Karuna Raju
ਇਸ ਬਾਰੇ ਦੱਸਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਹੇਠ ਲਿਖੇ ਵੇਰਵੇ ਦਿੱਤੇ ਹਨ :
ਅਫ਼ਵਾਹ : "ਜਦੋਂ ਤੁਸੀਂ ਪੋਲਿੰਗ ਬੂਥ 'ਤੇ ਪਹੁੰਚਦੇ ਹੋ ਅਤੇ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡਾ ਨਾਂ ਵੋਟਰ ਸੂਚੀ 'ਚ ਨਹੀਂ ਹੈ, ਤਾਂ ਤੁਸੀਂ ਧਾਰਾ 49 ਏ ਤਹਿਤ ਆਪਣਾ ਵੋਟਰ ਕਾਰਡ ਜਾਂ ਆਧਾਰ ਕਾਰਡ ਦਿਖਾ ਕੇ 'ਚੈਲੇਂਜ ਵੋਟ' ਲਈ ਪੁੱਛ ਕੇ ਵੋਟ ਪਾ ਸਕਦੇ ਹੋ।"
ਇਹ ਸੰਦੇਸ਼ ਬਿਲਕੁਲ ਗਲਤ ਹੈ ਕਿਉਂਕਿ ਰਿਪ੍ਰੈਜੈਂਟੇਸ਼ਨ ਆਫ਼ ਪੀਪਲ ਐਕਟ 1951 ਦੀ ਧਾਰਾ 62 ਤਹਿਤ ਸਿਰਫ਼ ਉਹ ਵਿਅਕਤੀ ਹੀ ਵੋਟ ਪਾਉਣ ਦਾ ਹੱਕਦਾਰ ਹੋਵੇਗਾ ਜਿਸ ਦਾ ਨਾਂ ਉਸ ਹਲਕੇ ਦੀ ਵੋਟਰ ਸੂਚੀ ਵਿੱਚ ਦਰਜ ਹੈ। ਇਸ ਲਈ ਜੇ ਕੋਈ ਵਿਅਕਤੀ ਪੋਲਿੰਗ ਬੂਥ 'ਤੇ ਜਾਂਦਾ ਹੈ ਤੇ ਉਸ ਦਾ ਨਾਂ ਵੋਟਰ ਸੂਚੀ 'ਚ ਦਰਜ ਨਹੀਂ ਹੈ, ਤਾਂ ਉਹ ਵੋਟ ਨਹੀਂ ਪਾ ਸਕਦਾ।
Dr. Karuna Raju
ਮੁੱਖ ਚੋਣ ਅਫਸਰ ਨੇ ਦੱਸਿਆ ਕਿ ਆਧਾਰ ਕਾਰਡ ਤੇ ਵੋਟਰ ਕਾਰਡ ਉਨ੍ਹਾਂ 12 ਦਸਤਾਵੇਜਾਂ 'ਚ ਸ਼ਾਮਲ ਹਨ, ਜਿਨ੍ਹਾਂ ਦੀ ਵੋਟਰ ਵੱਲੋਂ ਪਛਾਣ ਪੱਤਰ ਦੇ ਤੌਰ 'ਤੇ ਵਰਤੋਂ ਕਰ ਕੇ ਵੋਟ ਪਾਈ ਜਾ ਸਕਦੀ ਹੈ। ਹੋਰ ਦਸਤਾਵੇਜਾਂ ਵਿੱਚ ਪਾਸਪੋਰਟ, ਡਰਾਇਵਿੰਗ ਲਾਇਸੰਸ, ਕੇਂਦਰ/ ਸੂਬਾ ਸਰਕਾਰ/ ਪੀ.ਐਸ.ਯੂਜ਼/ ਪਬਲਿਕ ਲਿਮ. ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਕੀਤੇ ਫੋਟੋਸ਼ੁਦਾ ਸਰਵਿਸ ਪਹਿਚਾਣ ਪੱਤਰ, ਬੈਂਕ/ ਡਾਕ ਘਰ ਵੱਲੋਂ ਜਾਰੀ ਕੀਤੀ ਫੋਟੋਸ਼ੁਦਾ ਪਾਸਬੁੱਕ, ਪੈਨ ਕਾਰਡ, ਐਨ.ਪੀ.ਆਰ. ਤਹਿਤ ਆਰ.ਜੀ.ਆਈ. ਵੱਲੋਂ ਜਾਰੀ ਕੀਤੇ ਸਮਾਰਟ ਕਾਰਡ, ਮਨਰੇਗਾ ਜਾਬ ਕਾਰਡ, ਕਿਰਤ ਮੰਤਰਾਲੇ ਦੀਆਂ ਸਕੀਮਾਂ ਤਹਿਤ ਜਾਰੀ ਕੀਤੇ ਸਿਹਤ ਬੀਮਾ ਸਮਾਰਟ ਕਾਰਡ, ਫੋਟੋਸ਼ੁਦਾ ਪੈਨਸ਼ਨ ਦਸਤਾਵੇਜ, ਐਮ.ਪੀਜ਼/ ਐਮ.ਐਲ.ਏਜ਼/ ਐਮ.ਐਲ.ਸੀਜ਼ ਨੂੰ ਜਾਰੀ ਕੀਤੇ ਸਰਕਾਰੀ ਪਹਿਚਾਣ ਪੱਤਰ ਸ਼ਾਮਿਲ ਹਨ।ਇਹ ਧਿਆਨ ਦੇਣ ਯੋਗ ਹੈ ਕਿ ਫ਼ੋਟੋ ਵੋਟਰ ਸਲਿੱਪ, ਵੋਟਰ ਦੀ ਸਹਾਇਤਾ ਲਈ ਹੈ। ਇਸ ਦੀ ਪਛਾਣ ਦੇ ਸਬੂਤ ਵਜੋਂ ਵਰਤੋਂ ਨਹੀਂ ਕੀਤੀ ਜਾ ਸਕਦੀ।
Voter-1
ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਪੋਲਿੰਗ ਏਜੰਟਾਂ ਕੋਲ 'ਚੇਲੈਂਜ ਵੋਟ' ਦਾ ਅਧਿਕਾਰ ਦਿੱਤਾ ਗਿਆ ਹੈ। ਜੇ ਕੋਈ ਸ਼ੱਕੀ ਪਛਾਣ ਵਾਲਾ ਵੋਟਰ ਵੇਖਿਆ ਜਾਂਦਾ ਹੈ ਤਾਂ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਪ੍ਰਕਿਰਿਆ ਵਿੱਚ ਪੋਲਿੰਗ ਏਜੰਟ ਫ਼ਰਜ਼ੀ ਪਛਾਣ ਵਾਲੇ ਵੋਟਰ ਦੀ ਵੋਟ ਨੂੰ ਚੈਲੇਂਜ ਕਰਨ ਲਈ ਪ੍ਰਜ਼ਾਈਡਿੰਗ ਅਫਸਰ ਨੂੰ ਕੁੱਲ 2 ਰੁਪਏ ਪ੍ਰਤੀ ਚੈਲੇਂਜ ਜਮਾਂ ਕਰਵਾਉਣੇ ਹੋਣਗੇ। ਪ੍ਰਜ਼ਾਈਡਿੰਗ ਅਫਸਰ ਇਸ ਮਾਮਲੇ ਦੀ ਜਾਂਚ ਕਰੇਗਾ। ਜੇ ਜਾਂਚ ਤੋਂ ਬਾਅਦ ਸ਼ੱਕੀ ਦੀ ਪਛਾਣ ਫਰਜ਼ੀ ਨਹੀਂ ਪਾਈ ਜਾਂਦੀ ਤਾਂ ਚੈਲੇਂਜ ਕੀਤੇ ਗਏ ਵੋਟਰ ਨੂੰ ਵੋਟ ਪਾ ਸਕਦਾ ਹੈ। ਜੇ ਸ਼ੱਕੀ ਵਿਅਕਤੀ ਦੀ ਪਛਾਣ ਫਰਜ਼ੀ ਪਾਈ ਜਾਂਦੀ ਹੈ ਤਾਂ ਪ੍ਰਜ਼ਾਈਡਿੰਗ ਅਫਸਰ ਵੱਲੋਂ ਉਕਤ ਵੋਟਰ ਦੇ ਵੋਟ ਪਾਉਣ ਦੇ ਅਧਿਕਾਰ 'ਤੇ ਰੋਕ ਲਗਾ ਕੇ ਉਸ ਨੂੰ ਲਿਖਤੀ ਸ਼ਿਕਾਇਤ ਸਮੇਤ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇਗਾ। ਪੁਲਿਸ ਕੋਲ ਪਹੁੰਚੀਆਂ ਅਜਿਹੀਆਂ ਸਾਰੀਆਂ ਸ਼ਿਕਾਇਤਾਂ ਸਬੰਧੀ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਜਾਬਤੇ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ। ਪ੍ਰਜ਼ਾਈਡਿੰਗ ਅਫਸਰ ਨੂੰ ਅਜਿਹੀਆਂ ਚੈਲੇਂਜਡ ਵੋਟਾਂ ਦਾ ਪੂਰਾ ਰਿਕਾਰਡ ਰੱਖਣਾ ਹੋਵੇਗਾ।
Voter list
ਅਫ਼ਵਾਹ : "ਜੇ ਕਿਸੇ ਪੋਲਿੰਗ ਬੂਥ 'ਤੇ 14 ਫੀਸਦ ਤੋਂ ਵੱਧ ਟੈਂਡਰ ਵੋਟਾਂ ਮਿਲਦੀਆਂ ਹਨ ਤਾਂ ਅਜਿਹੇ ਪੋਲਿੰਗ ਬੂਥਾਂ 'ਤੇ ਰੀ-ਪੋਲਿੰਗ ਕਰਵਾਈ ਜਾਵੇਗੀ।"
ਇਹ ਜਾਣਕਾਰੀ ਗ਼ਲਤ ਹੈ।
ਡਾ. ਐਸ ਕਰੁਨਾ ਰਾਜੂ ਨੇ ਪੰਜਾਬ ਦੇ ਵੋਟਰਾਂ ਨੂੰ ਅਜਿਹੇ ਫਰਜ਼ੀ ਪ੍ਰਚਾਰ ਤੋਂ ਸੁਚੇਤ ਰਹਿਣ ਲਈ ਅਪੀਲ ਕੀਤੀ। ਚੋਣਾਂ ਸਬੰਧੀ ਵਧੇਰੇ ਜਾਣਕਾਰੀ www.nvsp.in ਤੋਂ ਜਾਂ ਵੋਟਰ ਹੈਲਪਲਾਈਨ ਐਪ ਡਾਊਨਲੋਡ ਕਰਕੇ ਜਾਂ 1950'ਤੇ ਕਾਲ ਕਰ ਕੇ ਲਈ ਜਾ ਸਕਦੀ ਹੈ।