
ਜਾਣੋ ਕੀ ਹੈ ਪੂਰਾ ਮਾਮਲਾ?
ਸੰਗਰੂਰ: ਪ੍ਰੇਮ ਸਬੰਧਾਂ ਦੇ ਚਲਦੇ ਮਾਂ ਨੇ ਆਪਣੀਆਂ 2 ਬੇਟੀਆਂ ਨੂੰ ਨਹਿਰ ਵਿਚ ਸੁੱਟ ਦਿੱਤਾ। ਮ੍ਰਿਤਕ ਲੜਕੀਆਂ ਦੀ ਭੂਆ ਗਿੰਦਰੋਂ ਪਤਨੀ ਮਹਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਭਰਾ ਬਾਵਾ ਸਿੰਘ ਦਾ ਵਿਆਹ 17 ਸਾਲ ਪਹਿਲਾਂ ਪੂਜਾ ਨਾਲ ਹੋਇਆ ਸੀ ਅਤੇ ਪੂਜਾ ਦੀਆਂ 3 ਲੜਕੀਆਂ ਅਤੇ ਇੱਕ ਮੁੰਡਾ ਹੈ। ਚਾਰ ਭਰਾ-ਭੈਣਾਂ ਵਿਚੋਂ ਇੱਕ ਕੁੜੀ ਆਪਣੇ ਮਾਸੜ ਦੇ ਨਾਲ ਜੀਂਦ ਹਰਿਆਣਾ ਵਿੱਚ ਰਹਿੰਦੀ ਹੈ, ਜਦੋਂ ਕਿ ਮੁੰਡਾ ਆਪਣੀ ਦਾਦੀ ਦੇ ਕੋਲ ਰਹਿੰਦਾ ਸੀ।
Crime
ਬਾਕੀ ਦੋਨੋਂ ਲੜਕੀਆਂ ਰੇਖਾ (10) ਅਤੇ ਸੀਮਾ (8) ਆਪਣੀ ਮਾਂ ਪੂਜਾ ਦੇ ਨਾਲ ਸੁਨਾਮ ਵਿਚ ਰਹਿੰਦੀਆਂ ਸਨ। ਬਾਵਾ ਸਿੰਘ ਦੀ ਕਰੀਬ ਡੇਢ ਮਹੀਨਾ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੂਜਾ ਦੋਨਾਂ ਲੜਕੀਆਂ ਨੂੰ ਲੈ ਕੇ ਸੁਨਾਮ ਵਿਚ ਕਿਰਾਏ ਦੇ ਮਕਾਨ ਵਿਚ ਰਹਿਣ ਲੱਗੀ ਸੀ, ਜਿੱਥੇ ਪੂਜਾ ਦੇ ਅਜੇ ਨਾਮਕ ਵਿਅਕਤੀ ਦੇ ਨਾਲ ਨਾਜਾਇਜ ਸੰਬੰਧ ਬਣ ਗਏ।
1 ਮਈ ਨੂੰ ਸਵੇਰੇ ਕਰੀਬ 7 ਵਜੇ ਪੂਜਾ ਦੋਨਾਂ ਬੇਟੀਆਂ ਨੂੰ ਰੇਲਵੇ ਸਟੇਸ਼ਨ ਸੁਨਾਮ ਦੇ ਵੱਲ ਲੈ ਕੇ ਗਈ ਪਰ ਉਸ ਤੋਂ ਬਾਅਦ ਉਨ੍ਹਾਂ ਦਾ ਕੁੱਝ ਪਤਾ ਨਹੀਂ ਚੱਲਿਆ। ਸ਼ਿਕਾਇਤ ਕਰਤਾ ਦੇ ਮੁਤਾਬਕ ਦੋਸ਼ੀਆਂ ਨੇ ਉਸਦੀਆਂ ਦੋਨੋਂ ਭਤੀਜੀਆਂ ਨੂੰ ਲਹਿਰਾ ਨਹਿਰ ਵਿਚ ਸੁੱਟ ਕੇ ਹੱਤਿਆ ਕਰ ਦਿੱਤੀ ਹੈ। ਪੁਲਿਸ ਨੇ ਗਿੰਦੋਂ ਦੇ ਬਿਆਨ ਉੱਤੇ ਪੂਜਾ ਅਤੇ ਅਜੇ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।