
ਚਾਚੀ ਗੰਭੀਰ ਰੂਪ ਵਿਚ ਜਖ਼ਮੀ
ਗੁਰਦਾਸਪੁਰ (ਅਵਤਾਰ ਸਿੰਘ) ਜ਼ਮੀਨੀ ਝਗੜੇ ਨੂੰ ਲੈ ਕੇ ਰਿਸ਼ਤਿਆਂ ਵਿੱਚ ਕਤਲ ਕਰਨ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਪਿੰਡ ਨਾਨਕਸਰ ਬਾਗੜੀਆਂ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਮਨਪ੍ਰੀਤ ਸਿੰਘ ਨੇ ਜ਼ਮੀਨ ਦੀ ਵੱਟ ਨੂੰ ਲੈ ਕੇ ਆਪਣੀ ਚਾਚੀ ਅਤੇ ਚਚੇਰੀ ਭੈਣ ਨੂੰ ਟ੍ਰੈਕਟਰ ਹੇਠਾਂ ਕੂਚਲ ਦਿੱਤਾ ਜਿਸ ਦੌਰਾਨ 21 ਸਾਲਾਂ ਲੜਕੀ ਸੁਮਨਪ੍ਰੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਚਾਚੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਈ।
Sumanpreet Kaur
ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਨੇ ਨੌਜਵਾਨ ਮਨਪ੍ਰੀਤ ਸਿੰਘ ਅਤੇ ਉਸਦੀ ਮਾਂ ਗੁਰਮੀਤ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹਨਾਂ ਦਾ ਜ਼ਮੀਨ ਦੀ ਵੱਟ ਨੂੰ ਲੈ ਕੇ ਮ੍ਰਿਤਕ ਲੜਕੀ ਦਾ ਆਪਣੇ ਹੀ ਤਾਏ ਦੇ ਲੜਕੇ ਮਨਪ੍ਰੀਤ ਸਿੰਘ ਨਾਲ ਝਗੜਾ ਸੀ
Sumanpreet Kaur
ਅਤੇ ਅੱਜ ਜਦੋ ਮਨਪ੍ਰੀਤ ਸਿੰਘ ਖੇਤਾਂ ਵਿਚ ਜ਼ਬਰੀ ਵੱਟ ਪਾ ਰਿਹਾ ਸੀ ਤਾਂ ਉਸਦੀ ਚਾਚੀ ਅਤੇ ਉਸਦੀ ਕੁੜੀ ਸੁਮਨਪ੍ਰੀਤ ਕੌਰ ਨੇ ਉਸ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਦੋਨਾਂ ਉਪਰ ਟ੍ਰੈਕਟਰ ਚਾੜ੍ਹ ਦਿਤਾ ਜਿਸ ਨਾਲ ਦੋਨੋ ਜ਼ਖਮੀ ਹੋ ਗਈਆਂ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ 21 ਸਾਲਾਂ ਲੜਕੀ ਸੁਮਨਪ੍ਰੀਤ ਕੌਰ ਦੀ ਮੌਤ ਹੋ ਗਈ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।
Sumanpreet Kaur 's Relatives
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹਨ ਨੂੰ ਸੂਚਨਾ ਮਿਲੀ ਸੀ ਕਿ ਗੁਰਦਾਸਪੁਰ ਪਿੰਡ ਨਾਨਕਸਰ ਬਾਗੜੀਆਂ ਵਿੱਚ ਜਮੀਨ ਦੀ ਵੱਟ ਨੂੰ ਲੈਕੇ ਇਕ ਨੌਜਵਾਨ ਨੇ ਆਪਣੀ ਚਾਚੀ ਅਤੇ ਚਚੇਰੀ ਭੈਣ ਨੂੰ ਟ੍ਰੈਕਟਰ ਹੇਠਾਂ ਕੂਚਲ ਦਿੱਤਾ ਹੈ ਜਿਸ ਵਿਚ ਲੜਕੀ ਦੀ ਮੌਤ ਹੋ ਗਈ ਹੈ ਇਸ ਮਾਮਲੇ ਵਿਚ ਦੋਸ਼ੀ ਲੜਕੇ ਮਨਪ੍ਰੀਤ ਸਿੰਘ ਅਤੇ ਉਸਦੀ ਮਾਂ ਗੁਰਮੀਤ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
DSP Kulwinder Singh