ਕਿਸੇ ਹੋਰ ਸਿਆਸੀ ਪਾਰਟੀ ’ਚ ਜਾਣ ਦੀ ਥਾਂ ਨਵਜੋਤ ਸਿੱੱਧੂ ਬਣਾਉਣਗੇ ਖੇਤਰੀ ਪਾਰਟੀ?
Published : May 5, 2021, 7:42 am IST
Updated : May 5, 2021, 7:43 am IST
SHARE ARTICLE
Navjot singh Sidhu
Navjot singh Sidhu

ਮਮਤਾ ਤੇ ਸਟਾਲਿਨ ਦੀ ਜਿੱਤ ’ਤੇ ਸਿੱਧੂ ਕਾਫ਼ੀ ਖ਼ੁਸ਼

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ’ਚ ਵੀ ਸਿਆਸੀ ਸਮੀਕਰਨ ਬਦਲਦੇ ਦਿਖਾਈ ਦੇ ਰਹੇ ਹਨ। ਜੇ ਸੂਤਰਾਂ ਦੀ ਮੰਨੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੀ ਚੁਨੌਤੀ ਦੇ ਰਹੇ ਨਵਜੋਤ ਸਿੰਘ ਸਿੱਧੂ ਕਿਸੇ ਹੋਰ ਪਾਰਟੀ ’ਚ ਸ਼ਾਮਲ ਹੋਣ ਦੀ ਥਾਂ ਨਵੀਂ ਖੇਤਰੀ ਪਾਰਟੀ ਬਣਾਉਣਗੇ।  ਕੈਪਟਨ ਨਾਲ ਸਿੱਧੂ ਦੀ ਤੂੰ-ਤੂੰ, ਮੈਂ-ਮੈਂ ਜਿਥੋਂ ਤਕ ਪਹੁੰਚ ਚੁੱਕੀ ਹੈ, ਹੁਣ ਦੋਵਾਂ ਦੀ ਸੁਲਾਹ-ਸਫ਼ਾਈ ਹੁੰਦੀ ਨਹੀਂ ਦਿਖ ਰਹੀ ਕਿਉਂਕਿ ਪਾਰਟੀ ਹਾਈਕਮਾਨ ਤੋਂ ਵੀ ਇਸ ਸਮੇਂ ਸਿੱਧੂ ਨੂੰ ਕੋਈ ਹੁੰਗਾਰਾ ਨਹੀਂ ਮਿਲ ਰਿਹਾ, ਜਿਸ ਕਾਰਨ ਉਨ੍ਹਾਂ ਸੂਬੇ ਦੀਆਂ ਕੁੱਝ ਪ੍ਰਮੁੱਖ ਸਿਆਸੀ ਸ਼ਖ਼ਸੀਅਤਾਂ ਨਾਲ ਮਿਲ ਕੇ ਨਵੀਂ ਖੇਤਰੀ ਪਾਰਟੀ ਬਣਾਉਣ ਲਈ ਹੋਮਵਰਕ ਸ਼ੁਰੂ ਕਰ ਦਿਤਾ ਹੈ। 

 

navjot singh sidhu and captainNavjot Singh Sidhu and Captain Amarinder Singh

ਆਮ ਆਦਮੀ ਪਾਰਟੀ ਵੀ ਸਿੱਧੂ ਨੂੰ ਭਾਵੇਂ ਅਪਣੇ ਦਲ ’ਚ ਲੈਣਾ ਤਾਂ ਚਾਹੁੰਦੀ ਹੈ ਪਰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ ਹਾਮੀ ਨਹੀਂ ਭਰ ਰਹੀ। ਪਛਮੀ ਬੰਗਾਲ ਤੇ ਤਾਮਿਲਨਾਡੂ ’ਚ ਖੇਤਰੀ ਪਾਰਟੀਆਂ ਦੀ ਸਫ਼ਲਤਾ ’ਤੇ ਸਿੱਧੂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਤੇ ਉਨ੍ਹਾਂ ਨੂੰ ਲਗਦਾ ਹੈ ਕਿ ਹੁਣ ਭਵਿੱਖ ਖੇਤਰੀ ਪਾਰਟੀਆਂ ਦਾ ਹੈ। ਕਾਂਗਰਸ ਦੇਸ਼ ’ਚ ਯੋਗ ਅਗਵਾਈ ਦੀ ਘਾਟ ਕਾਰਨ ਲਗਾਤਾਰ ਗਿਰਾਵਟ ਵਲ ਜਾ ਰਹੀ ਹੈ।

CM Punjab and Navjot singh sidhuCM Punjab and Navjot singh sidhu

ਸਿੱਧੂ ਨੇ ਮਮਤਾ ਬੈਨਰਜੀ ਨੂੰ ਜਿੱਤ ’ਤੇ ਵਧਾਈ ਦਿੰਦਿਆਂ ਉਨ੍ਹਾਂ ਨੂੰ ਆਇਰਨ ਲੇਡੀ ਦਸਿਆ ਹੈ। ਇਸੇ ਤਰ੍ਹਾਂ ਤਾਮਿਲਨਾਡੂ ’ਚ ਜਿੱਤ ’ਤੇ ਡੀ.ਐਮ.ਕੇ. ਮੁਖੀ ਐਮ.ਸਟਾਲਿਨ ਨੂੰ ਟਵੀਟ ਕਰ ਕੇ ਵਧਾਈ ਦਿੰਦਿਆਂ ਲੋਕਾਂ ਦੀ ਆਵਾਜ਼ ਦਸਿਆ ਹੈ। ਸਿਆਸੀ ਹਲਕਿਆਂ ’ਚ ਚਰਚਿਆਂ ਮੁਤਾਬਕ ਸਿੱਧੂ ਖੇਤਰੀ ਪਾਰਟੀ ਬਣਾਉਣ ਲਈ ਪ੍ਰਗਟ ਸਿੰਘ, ਸੁਖਪਾਲ ਖਹਿਰਾ, ਬੈਂਸ ਭਰਾਵਾਂ, ਡਾ. ਧਰਮਵੀਰ ਗਾਂਧੀ ਤੇ ਕੁੰਵਰ ਵਿਜੇ ਦਾ ਸਾਥ ਲੈਣਗੇ।

Mamata BanerjeeMamata Banerjee

ਢੀਂਡਸਾ ਤੇ ਬ੍ਰਹਮਪੁਰਾ ਦੇ ਬਣ ਰਹੇ ਨਵੇਂ ਅਕਾਲੀ ਦਲ ਨਾਲ ਗਠਜੋੜ ਕਰ ਕੇ ਨਵਾਂ ਫ਼ਰੰਟ ਬਣ ਸਕਦਾ ਹੈ। ਇਸ ਪਾਰਟੀ ਨੂੰ ਕਿਸਾਨਾਂ ਦੀ ਹਮਾਇਤ ਮਿਲਣ ਦੀ ਵੀ ਉਮੀਦ ਰੱਖੀ ਜਾ ਰਹੀ ਹੈ। ਇਸ ਸਮੇਂ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਹੀ ਖੇਤਰੀ ਪਾਰਟੀ ਹੈ ਅਤੇ ਸਿੱਧੂ ਨਵੀ ਖੇਤਰੀ ਪਾਰਟੀ ਬਣਾ ਕੇ ਇਨ੍ਹਾਂ ਨੂੰ ਵੀ ਟੱਕਰ ਦੇ ਕੇ ਪਿਛਾਂਹ ਧੱਕ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement