Nabha Road Accident : ਨਾਭਾ ’ਚ ਵਾਪਰਿਆ ਦਰਦਨਾਕ ਹਾਦਸਾ, ਮੋਟਰਸਾਈਕਲ ਸਵਾਰ ਨੂੰ ਅਣਪਛਾਤੇ ਵਹੀਕਲ ਨੇ ਮਾਰੀ ਟੱਕਰ, ਹੋਈ ਮੌਤ

By : BALJINDERK

Published : May 5, 2024, 12:15 pm IST
Updated : May 5, 2024, 12:15 pm IST
SHARE ARTICLE
ਮ੍ਰਿਤਕ ਨੌਜਵਾਨ
ਮ੍ਰਿਤਕ ਨੌਜਵਾਨ

Nabha Road Accident :PRTC ਬੱਸ ਦਾ ਡਰਾਈਵਰ ਸੀ ਮ੍ਰਿਤਕ ਨੌਜਵਾਨ  

Nabha Road Accident : ਨਾਭਾ ’ਚ ਸਵੇਰੇ ਤੜਕਸਾਰ ਦਰਦਨਾਕ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੂੰ ਅਣਪਛਾਤੇ ਵਹੀਕਲ ਨੇ ਟੱਕਰ ਮਾਰ ਦਿੱਤੀ ਹੈ। ਹਾਦਸੇ ਦੌਰਾਨ ਬੱਸ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਵਾਪਰੀ ਨਾਭਾ SDM ਰਿਹਾਇਸ਼ ਦੇ ਸਾਹਮਣੇ  ਉਦੋਂ ਵਾਪਰੀ ਜਦ ਪੀਆਰਟੀਸੀ ਬੱਸ ਦਾ ਡਰਾਈਵਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੀ ਡਿਊਟੀ ’ਤੇ ਜਾ ਰਿਹਾ ਸੀ ਤਾਂ ਉਸ ਨੂੰ ਕਿਸੇ ਅਣਪਛਾਤੇ ਵਹੀਕਲ ਨੇ ਟੱਕਰ ਮਾਰ ਦਿੱਤੀ। ਮ੍ਰਿਤਕ ਡਰਾਈਵਰ ਦੀ ਪਹਿਚਾਣ ਜਤਿੰਦਰ ਸਿੰਘ ਉਮਰ 35 ਸਾਲਾਂ ਵਜੋਂ ਹੋਈ ਹੈ ਜੋ ਨਾਭਾ ਦਾ ਰਹਿਣ ਵਾਲਾ ਹੈ। ਮ੍ਰਿਤਕ ਜਤਿੰਦਰ ਮਾਂ ਦਾ ਇਕਲੌਤਾ ਹੀ ਸਹਾਰਾ ਸੀ ਅਤੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।  ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਨਾਭਾ ਦੇ ਸਰਕਾਰੀ ਹਸਪਤਾਲ ’ਚ ਪੋਸਟਮਾਰਟਮ ਦੇ ਲਈ ਭੇਜ ਦਿੱਤੀ। ਪਰਿਵਾਰਿਕ ਮੈਂਬਰਾਂ ਦਾ ਰੋ- ਰੋ ਕੇ ਬੁਰਾ ਹਾਲ ਹੋ ਗਿਆ ਹੈ। ਉੱਥੇ ਹੀ ਨਾਲ ਕੰਮ ਕਰਦੇ ਬੱਸ ਕੰਡਕਟਰ ਭਾਵੁਕ ਵਿਖਾਈ ਦਿੱਤਾ।

ਇਹ ਵੀ ਪੜੋ:Haryana News : ਸੋਨੀਪਤ 'ਚ ਗੰਦੇ ਨਾਲੇ ’ਚ ਮਿਲੀ 8 ਸਾਲਾ ਬੱਚੇ ਦੀ ਲਾਸ਼

ਦੱਸ ਦੇਈਏ ਕਿ ਜਤਿੰਦਰ ਦੇ ਪਿਤਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਸੀ ਅਤੇ ਮਾਂ ਦਾ ਇੱਕੋ ਇੱਕ ਸਹਾਰਾ ਸੀ, ਪੁੱਤਰ ਦੇ ਸਹਾਰੇ ਹੀ ਮਾਂ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀ ਸੀ, ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਵੇਰੇ ਮਾਂ ਨੇ ਆਪਣੇ ਪੁੱਤਰ ਨੂੰ ਘਰੋਂ ਡਿਊਟੀ ’ਤੇ ਜਾਣ ਲਈ ਰਵਾਨਾ ਕੀਤਾ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਘਰ ਤੋਂ ਕਰੀਬ ਦੋ ਕਿਲੋਮੀਟਰ ਦੀ ਦੂਰੀ ’ਤੇ ਹੀ ਕਿਸੇ ਅਣਪਛਾਤੇ ਵਾਹਣ ਨੇ ਜਤਿੰਦਰ ਸਿੰਘ ਨੂੰ ਟੱਕਰ ਮਾਰ ਦਿੱਤੀ ਜਤਿੰਦਰ ਸਿੰਘ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਮਾਂ ਨੇ ਆਪਣੇ ਪੁੱਤਰ ਦੀ ਲਾਸ਼ ਸੜਕ ਤੇ ਵੇਖੀ ਤਾਂ ਉਸਦੇ ਪੈਰਾਂ ਹੇਠ ਜਮੀਨ ਕਿਸਕੀ ਅਤੇ ਰੋ ਰੋ ਕੇ ਬੁਰਾ ਹਾਲ ਹੋ ਗਿਆ ਕਿਉਂਕਿ ਮਾਂ ਆਪਣੇ ਪੁੱਤਰ ਦੇ ਸਹਾਰੇ ਹੀ ਜ਼ਿੰਦਗੀ ਬਸਰ ਕਰ ਰਹੀ ਸੀ ਅਤੇ ਪੁੱਤਰ ਵੀ ਮੌਤ ਦੇ ਮੂੰਹ ਵਿੱਚ ਚਲਾ ਗਿਆ। ਇਸ ਮੌਕੇ ’ਤੇ ਰਾਹਗੀਰ ਨੇ ਦੱਸਿਆ ਕਿ ਕਿਸੇ ਵਾਹਨ ਚਾਲਕ ਨੇ ਇਸ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਇਸ ਦੀ ਮੌਕੇ ’ਤੇ ਮੌਤ ਹੋ ਗਈ।

ਇਹ ਵੀ ਪੜੋ:Bathinda Accident : ਗਮ ’ਚ ਬਦਲੀਆਂ ਖੁਸ਼ੀਆਂ, ਨੂੰਹ ਨੂੰ ਸ਼ਗਨ ਪਾਉਣ ਜਾ ਰਹੇ ਪ੍ਰਵਾਰ ਦੀ ਕਾਰ ਦਾ ਹੋਇਆ ਐਕਸੀਡੈਂਟ, ਤਾਏ ਦੀ ਮੌਤ, 4 ਜ਼ਖ਼ਮੀ  

ਇਸ ਮੌਕੇ ’ਤੇ ਮ੍ਰਿਤਕ ਬੱਸ ਡਰਾਈਵਰ ਦੇ ਨਾਲ ਕੰਮ ਕਰਦੇ ਕੰਡਕਟਰ ਰਾਮਧੀਰ ਨੇ ਕਿਹਾ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਇਕੱਠੇ ਹੀ ਜਾਂਦੇ ਸੀ ਅਤੇ ਮਾਤਾ ਇਸਨੂੰ ਬਾਰ ਬਾਰ ਫੋਨ ਕਰਦੇ ਰਹਿੰਦੀ ਸੀ। ਅਸੀਂ ਇਕੱਠੇ ਹੀ ਘਰ ਜਾਂਦੇ ਸੀ ਪਰ ਇਸ ਘਟਨਾ ਨੇ ਸਾਨੂੰ ਰੁਲਾ ਦਿੱਤਾ। ਇਸ ਮੌਕੇ ’ਤੇ ਨਾਭਾ ਪੁਲਿਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਜਾਂਚ ਕਰ ਰਹੇ ਹਾਂ।

(For more news apart from Motorcyclist was hit by unknown vehicle, died News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement