Punjab News : ਤਰਨਤਾਰਨ ’ਚ ਭੂਆ ਵਲੋਂ ਵੀਡੀਓ ਵਾਇਰਲ ਕਰਨ ਦੀ ਦਿੱਤੀ ਧਮਕੀ ਦੇ ਡਰੋਂ ਭਤੀਜੀ ਨੇ ਫ਼ਾਹਾ ਲਾ ਕੀਤੀ ਖੁਦਕੁਸ਼ੀ 

By : BALJINDERK

Published : May 5, 2024, 10:41 am IST
Updated : May 5, 2024, 10:41 am IST
SHARE ARTICLE
 ਭਤੀਜੀ ਨੇ ਫ਼ਾਹਾ ਲਾ ਕੀਤੀ ਖੁਦਕੁਸ਼ੀ 
ਭਤੀਜੀ ਨੇ ਫ਼ਾਹਾ ਲਾ ਕੀਤੀ ਖੁਦਕੁਸ਼ੀ 

Punjab News : ਲੜਕੀ ਦੀ ਮਾਂ ’ਤੇ ਭੂਆ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਬਣਾ ਰਹੀ ਸੀ ਦਬਾਅ  

Punjab News : ਤਰਨਤਾਰਨ: ਤਰਨਤਾਰਨ ’ਚ ਭੂਆ ਵਲੋਂ ਸੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਕਰਨ ਦੀ ਦਿੱਤੀ ਧਮਕੀ ਤੋਂ ਬਾਅਦ ਭਤੀਜੀ ਨੇ ਫ਼ਾਹਾ ਲਾ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਇਸ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਭੂਆ ਨੂੰ ਗ੍ਰਿਫ਼ਤਾਰ ਕਰਦੇ ਹੋਏ ਵੀਡੀਓ ਬਣਾਉਣ ਵਾਲੇ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਨਨਾਣ ਆਪਣੀ ਭਰਜਾਈ ਉੱਪਰ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਦਬਾਅ ਬਣਾ ਰਹੀ ਸੀ।

ਇਹ ਵੀ ਪੜੋ:Sea Waves : ਬੀਐਮਸੀ ਨੇ ਅਰਬ ਸਾਗਰ ’ਚ ਉੱਚੀਆਂ ਲਹਿਰਾਂ ਨੂੰ ਲੈ ਕੇ ਅਲਰਟ ਕੀਤਾ ਜਾਰੀ  

ਜਾਣਕਾਰੀ ਅਨੁਸਾਰ ਹਰਮਨਦੀਪ ਕੌਰ ਪਤਨੀ ਚਮਕੌਰ ਸਿੰਘ ਵਾਸੀ ਪਿੰਡ ਫੈਲੋਕੇ ਹਾਲ ਵਾਸੀ ਡਾਇਮੰਡ ਐਵੀਨਿਊ ਪਿੰਡ ਬੱਚੜੇ ਤਰਨਤਾਰਨ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਬੀਤੀ 2 ਮਈ ਨੂੰ ਉਸਦੀ ਲੜਕੀ ਅਮਨਦੀਪ ਕੌਰ ਆਪਣੇ ਸਕੂਲ ਗਈ ਹੋਈ ਸੀ, ਜੋ ਦੁਪਹਿਰ ਕਰੀਬ ਸਵਾ ਦੋ ਵਜੇ ਘਰ ਵਾਪਸ ਆ ਗਈ। ਇਸ ਦੌਰਾਨ ਉਸ ਦੀ ਨਨਾਣ ਕਿਰਨਜੀਤ ਕੌਰ ਪੁੱਤਰੀ ਨਰਿੰਦਰ ਸਿੰਘ ਵਾਸੀ ਪਿੰਡ ਫੈਲੋਕੇ ਨੇ ਫੋਨ ਕਰਕੇ ਦੱਸਿਆ ਕਿ ਮੇਰੇ ਪ੍ਰੇਮੀ ਨਾਲ ਤੂੰ ਵਿਆਹ ਕਰਵਾ ਦੇ ਨਹੀਂ ਤਾਂ ਮੇਰੇ ਕੋਲ ਤੇਰੀ ਲੜਕੀ ਅਮਨਦੀਪ ਕੌਰ ਦੀ ਕਿਸੇ ਲੜਕੇ ਨਾਲ ਬਣਾਈ ਗਈ ਵੀਡੀਓ ਮੌਜੂਦ ਹੈ, ਜਿਸ ਨੂੰ ਉਹ ਵਾਇਰਲ ਕਰ ਦੇਵੇਗੀ। ਇਸ ਤੋਂ ਬਾਅਦ ਉਸ ਦੀ ਨਨਾਣ ਕਿਰਨਜੀਤ ਕੌਰ ਨੇ ਉਸ ਨੂੰ ਇਕ ਵੀਡੀਓ ਵਿਖਾਈ, ਜਿਸ ਵਿਚ ਉਸਦੀ ਲੜਕੀ ਅਤੇ ਇਕ ਲੜਕਾ, ਜਿਸ ਦਾ ਨਾਮ ਜਸ਼ਨਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਫੈਲੋਕੇ ਹੈ ਨਾਲ ਤਸਵੀਰਾਂ ਐਡਿਟ ਕਰਕੇ ਰੀਲ ਵੀਡੀਓ ਬਣਾਈ ਹੋਈ ਸੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਪਰ ਵਾਇਰਲ ਕਰਨ ਦੀ ਧਮਕੀ ਨਨਾਣ ਕਿਰਨਜੀਤ ਵੱਲੋਂ ਉਸਦੀ ਲੜਕੀ ਅਤੇ ਉਸ ਨੂੰ ਵੀ ਦਿੱਤੀ ਗਈ। ਜਿਸ ਤੋਂ ਬਾਅਦ ਉਹ ਵੀਡੀਓ ਬਣਾਉਣ ਵਾਲੇ ਲੜਕੇ ਜਸ਼ਨਪ੍ਰੀਤ ਸਿੰਘ ਦੇ ਘਰ ਚਲੀ ਗਈ। ਜਦੋਂ ਉਹ ਆਪਣੇ ਘਰ ਵਾਪਸ ਆਈ ਤਾਂ ਘਰ ਦਾ ਦਰਵਾਜ਼ਾ ਖੜਕਾਉਣ ’ਤੇ ਲੜਕੀ ਵੱਲੋਂ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ। 

ਇਹ ਵੀ ਪੜੋ:Zira News : ਜ਼ੀਰਾ ’ਚ ਚੱਲੀਆਂ ਗੋਲ਼ੀਆਂ, ਗੱਡੀ 'ਚ ਗੱਡੀ ਮਾਰ ਕੇ ਕੀਤੀ ਕੁੱਟਮਾਰ  

ਇਸ ਦੌਰਾਨ ਗੁਆਂਢ ਵਿਚ ਰਹਿੰਦੇ ਸੁਖਜਿੰਦਰ ਸਿੰਘ ਦੀ ਮਦਦ ਨਾਲ ਦਰਵਾਜ਼ਾ ਜ਼ੋਰ ਨਾਲ ਧੱਕਾ ਮਾਰ ਕੇ ਖੋਲਿਆ ਗਿਆ ਤਾਂ ਅੰਦਰ ਵੇਖਿਆ ਕਿ ਉਸ ਦੀ ਧੀ ਅਮਨਦੀਪ ਕੌਰ, ਜਿਸ ਦੀ ਉਮਰ 16 ਸਾਲ ਹੈ ਜੋ ਪੱਖੇ ਨਾਲ ਫਾਹਾ ਲਿਆ ਹੋਇਆ ਸੀ। ਅਮਨਦੀਪ ਨੂੰ ਤੁਰੰਤ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। 

ਇਹ ਵੀ ਪੜੋ:Punjab Cirme News : ਫ਼ਿਰੋਜ਼ਪੁਰ 'ਚ 30 ਸਾਲਾ ਔਰਤ ਨਾਲ ਜਬਰ ਜਨਾਹ 

ਇਸ ਸਬੰਧੀ ਜਾਣਕਾਰੀ ਦਿੰਦਿਆ ਡੀ. ਐੱਸ. ਪੀ. ਸਿਟੀ ਤਰਸੇਮ ਮਸੀਹ ਨੇ ਦੱਸਿਆ ਕਿ ਇਸ ਮਾਮਲੇ ’ਚ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਕਿਰਨਜੀਤ ਕੌਰ ਪੁੱਤਰੀ ਨਰਿੰਦਰ ਸਿੰਘ ਵਾਸੀ ਫੈਲੋਕੇ ਨੂੰ ਗ੍ਰਿਫ਼ਤਾਰ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ ਜਦਕਿ ਜਸ਼ਨਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਫੈਲੋਕੇ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਉਸ ਦੀ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ।
 

(For more news apart from Niece committed suicide in Tarn Taran due fear Bhua's  News in Punjabi, stay tuned to Rozana Spokesman)

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement