
ਹੁਣ ਤਕ ਬੇਗੋਵਾਲ ਵਿਚ ਮਰੀਜਾ ਦੀ ਗਿੱਣਤੀ 2 ਹੋ ਚੁੱਕੀ ਹੈ
ਟਾਂਡਾ ਉੜਮੁੜ ਅੰਮ੍ਰਿਤਪਾਲ ਬਾਜਵਾ : ਜਿਲ੍ਹਾ ਕਪੂਰਥਲਾ ਤੋ ਹੋਰ ਕਰੋਨਾ ਨਾਲ ਜੁੜੀ ਖ਼ਬਰ ਆਈ ਕਿ ਬੀਤੇ ਦਿਨ ਥਾਣਾ ਬੇਗੋਵਾਲ ਇੱਕ ਏ.ਐਸ.ਆਈ ਦੀ ਕਰੋਨਾਂ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਕਸਬਾ ਬੇਗੋਵਾਲ ਦੀ ਇੱਕ ਹੋੋਰ ਮਾਮਲਾ ਸਾਾਹਮਣੇ ਆਇਆ ਜੌ 60 ਸਾਲ ਦੀ ਬਜ਼ੁਰਗ ਮਹਿਲਾ ਪਾਜ਼ੀਟਿਵ ਆਉਣ ਨਾਲ ਬੇਗੋਵਾਲ ਵਿੱਚ ਇੱਕ ਵਾਰ ਫਿਰ ਹੜਕੰਪ ਮਚ ਗਿਆ ਹੈ।
Covid 19
ਇਸ ਬਜੁਰਗ ਸੈਂਪਲ 4 ਤਰੀਖ ਗਿਆ ਸੀ।ਜੋਂ ਜਲੰੰਧਰ ਦੇ ਕਿਸੇ ਨਿਜੀ ਹਸਪਤਾਾਾਲ ਵਿਖੇ ਇਲਾਜ ਕਰਾਉਣ ਲਈ ਗਈ ਸੀ ਮਹਿਲਾ ਦੀ ਰਿਪੋਰਟ ਪਾਜ਼ਿਟਿਵ ਆਉਣ ਦੀ ਪੁਸ਼ਟੀ ਬੇਗੋਵਾਲ ਸਿਹਤ ਕੇਦਰ ਦੇ ਅਧਿਕਾਰੀਆ ਵਲੋਂ ਕੀਤੀ ਗਈ ਹੈ।ਇਸ ਸੰਬਧ ਵਿੱਚ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਹੱਲਕਾ ਭੁਲੱਥ ਦੇ ਕਸਬਾ ਬੇਗੋਵਾਲ ਦੇ ਵਾਰਡ ਨੰਬਰ 13 ਦੀ ਇੱਕ 60 ਸਾਲਾ ਬਜ਼ੁਰਗ ਮਹਿਲਾ ਜੋ ਕਿ ਹਾਰਟ ਦੀ ਮਰੀਜ਼ ਹੈ
Covid 19
ਅਤੇ ਉਸਦਾ ਇਲਾਜ਼ ਜਲੰਧਰ ਦੇ ਇੱਕ ਨਿਜੀ ਹਸਪਤਾਲ ਵਿੱਚ ਚਲ ਰਿਹਾ ਹੈ। ਇਸ ਮਹਿਲਾ ਦਾ ਬੀਤੇ ਦਿਨ ਕਰੋਨਾਂ ਦਾ ਟੈਸਟ ਲਿਆ ਗਿਆ ਸੀ ਜਿਸਦੀ ਰਿਪੋਰਟ ਜ਼ ਪਾਜ਼ੀਟਿਵ ਆਈ ਹੈ। ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਵੀ ਕੁਆਰਨਟੇਨ ਕਰ ਦਿੱਤਾ ਗਿਆ ਹੈ ਕਿ ਬੀਤੇ ਦਿਨ ਥਾਣਾ ਬੇਗੋਵਾਲ ਦੇ ਇੱਕ ਏ ਐਸ ਆਈ ਦੀ ਰਿਪੋਰਟ ਪਾਜ਼ਿਟਿਵ ਆਈ ਸੀ ।
Covid 19
ਉਕਤ ਏ ਐਸ ਆਈ ਦਸੂਹਾ ਨਾਲ ਸੰਬਧਿਤ ਦੱਸਿਆ ਜਾ ਰਿਹਾ ਸੀ। ਉਸ ਏਐਸਆਈ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਥਾਣੇ ਨੂੰ ਸੈਨੇਟਾਈਜ ਕੀਤਾ ਗਿਆ ਅਤੇ ਥਾਣੇ ਦੇ ਸਾਰੇ ਪੁਲਿਸ ਮੁਲਾਜ਼ਮਾਂ ਦੇ ਟੈਸਟ ਲਏ ਗਏ ਹਨ।ਜਿਹਨਾਂ ਦੀਆਂ ਰਿਪੋਰਟਾਂ ਕਲ ਨੂੰ ਆਉਣਗੀਆਂ। ਦੱਸਿਆ ਜਾ ਰਿਹਾ ਹੈ ਕਿ ਥਾਣਾ ਨੂੰ ਸੰਬਧਿਤ ਵਿਭਾਗ ਵਲੋਂ ਸੀਲ ਕਰ ਦਿੱਤਾ ਗਿਆ ਹੈ।
Covid 19