ਕੈਪਟਨ ਦੀ ਕੇਂਦਰ ਨੂੰ ਅਪੀਲ, ਜੇਕਰ ਕੂਟਨੀਤੀ ਕੰਮ ਨਹੀਂ ਕਰਦੀ ਤਾਂ ਚੀਨ ਖਿਲਾਫ ਸਖਤ ਸਟੈਂਡ ਲਿਆ ਜਾਵੇ
Published : Jun 5, 2020, 6:54 pm IST
Updated : Jun 5, 2020, 6:54 pm IST
SHARE ARTICLE
Captain Amarinder Singh
Captain Amarinder Singh

ਵੀਡੀਓ ਪ੍ਰੈਸ ਕਾਨਫਰੰਸ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ''ਇਹ ਮਸਲਾ ਗੱਲਬਾਤ ਅਤੇ ਸਫਾਰਤੀ  ਯਤਨਾਂ ਨਾਲ ਸੁਲਝਾਉਣ ਦੀ ਜ਼ਰੂਰਤ ਹੈ,

ਚੰਡੀਗੜ੍ਹ: ਜੰਗ ਲਈ ਕੋਈ ਸਮਰਥਨ ਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਚੀਨ ਵੱਲੋਂ ਕੂਟਨੀਤਕ ਯਤਨਾਂ ਨੂੰ ਕੋਈ ਹੁੰਗਾਰਾ ਨਾ ਦੇਣ ਦੀ ਸੂਰਤ ਵਿੱਚ ਇਸ ਗੁਆਂਢੀ ਮੁਲਕ ਨਾਲ ਲਗਾਤਾਰ ਉਠ ਰਹੇ ਸਰਹੱਦੀ ਮਸਲੇ 'ਤੇ ਸਖਤ ਸਟੈਂਡ ਲੈਣ ਦੀ ਅਪੀਲ ਕੀਤੀ ਹੈ।

Captain Amarinder SinghCaptain Amarinder Singh

ਵੀਡੀਓ ਪ੍ਰੈਸ ਕਾਨਫਰੰਸ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ''ਇਹ ਮਸਲਾ ਗੱਲਬਾਤ ਅਤੇ ਸਫਾਰਤੀ  ਯਤਨਾਂ ਨਾਲ ਸੁਲਝਾਉਣ ਦੀ ਜ਼ਰੂਰਤ ਹੈ, ਪਰ ਅਸੀਂ ਸਰਹੱਦ 'ਤੇ ਚੀਨ ਦੀਆਂ ਗਤੀਵਿਧੀਆਂ ਨਾਲ ਪੈਦਾ ਹੋ ਰਹੇ ਖਤਰੇ ਵੱਲ ਪਿੱਠ ਨਹੀਂ ਕਰ ਸਕਦੇ।''

xi jinping with narendra modiXi jinping and Narendra modi

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਭੂਸੱਤਾ ਕੌਮਾਂ ਵਾਲੇ ਦੋਵੇਂ ਮੁਲਕਾਂ ਨੂੰ ਇਸ ਸਮੱਸਿਆ ਦਾ ਹੱਲ ਕੂਟਨੀਤਕ ਪੱਧਰ 'ਤੇ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਜੰਗ ਨਹੀਂ ਚਾਹੁੰਦਾ ਪਰ ਅਸੀਂ ਚੀਨ ਵੱਲੋਂ ਇਸ ਤਰ੍ਹਾਂ ਪ੍ਰੇਸ਼ਾਨ ਕੀਤੇ ਜਾਣ ਨੂੰ ਵੀ ਸਵਿਕਾਰ ਨਹੀਂ ਕਰਾਂਗੇ। ''ਅਸੀਂ ਸ਼ਾਂਤੀ ਚਾਹੁੰਦੇ ਹਾਂ, ਪਰ ਉਹ ਸਾਨੂੰ ਇਸ ਤਰ੍ਹਾਂ ਪ੍ਰੇਸ਼ਾਨ ਵੀ ਨਹੀਂ ਕਰ ਸਕਦੇ।'' ਮੁੱਖ ਮੰਤਰੀ ਨੇ ਕਿਹਾ ਕਿ ਚੀਨ ਨੂੰ ਪਿੱਛੇ ਵੱਲ ਭਾਰਤੀ ਖੇਤਰ ਤੋਂ ਬਾਹਰ ਧੱਕਣਾ ਚਾਹੀਦਾ ਹੈ।

PM Narendra ModiPM Narendra Modi

ਇਸ 'ਤੇ ਜ਼ੋਰ ਦਿੰਦਿਆਂ ਕਿ ਭਾਰਤ ਆਪਣੀ ਜ਼ਮੀਨ ਨਹੀਂ ਛੱਡ ਸਕਦਾ, ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਸ ਖਤਰੇ ਦਾ ਮੁਕਾਬਲਾ ਨਹੀਂ ਕੀਤਾ ਜਾਂਦਾ ਤਾਂ ਚੀਨ ਵਾਲੇ ਭਵਿੱਖ ਵਿੱਚ ਵੱਧ ਜ਼ਮੀਨ ਮੰਗਣਗੇ ਜੋ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ। ਡੋਕਲਾਮ ਘਟਨਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਚੀਨ ਵੱਲੋਂ ਅਜਿਹੇ ਉਕਸਾਊ ਕਦਮ ਆਮ ਹਨ ਅਤੇ ਚੀਨ ਨੇ ਅਕਸਾਈ ਚੀਨ ਵਿੱਚ ਭਾਰਤੀ ਖੇਤਰ 'ਤੇ ਕਬਜ਼ਾ ਕਰ ਲਿਆ ਸੀ ਅਤੇ ਉਸ ਵੱਲੋਂ ਅਜਿਹੇ ਕਦਮਾਂ ਦਾ ਸਹਾਰਾ ਹੀ ਅਰੁਣਚਾਲ ਪ੍ਰਦੇਸ਼ ਵਿੱਚ ਲਿਆ ਜਾ ਰਿਹਾ ਹੈ।

Captain Amarinder SinghCaptain Amarinder Singh

ਮੁੱਖ ਮੰਤਰੀ ਨੇ ਕਿਹਾ ਕਿ ਚੀਨ ਵੱਲੋਂ ਉਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਭਾਰਤੀ ਜ਼ਮੀਨ 'ਤੇ ਬੀਤੇ ਸਮੇਂ ਵਿੱਚ ਆਪਣਾ ਦਾਅਵਾ ਜਤਾਉਣ ਦੇ ਯਤਨ ਕੀਤੇ ਜਾਂਦੇ ਰਹੇ ਹਨ। ਚੀਨ ਨੂੰ ਉਸ ਭਾਰਤੀ ਖੇਤਰ ਨੂੰ ਛੱਡ ਦੇਣਾ ਚਾਹੀਦਾ ਹੈ ਜਿਸ ਵਿੱਚ ਉਹ ਹੁਣ ਆ ਗਏ ਹਨ ਅਤੇ ਜਿਸ ਉੱਪਰ ਉਨ੍ਹਾਂ ਦਾ ਕੋਈ ਹੱਕ ਨਹੀਂ।

ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ 1962 ਦੇ ਮੁਕਾਬਲੇ ਭਾਰਤੀ ਸੁਰੱਖਿਆ ਸੈਨਾਵਾਂ ਹੁਣ ਕਿਤੇ ਵੱਧ ਆਧੁਨਿਕ ਹਨ ਤੇ ਵਧੀਆ ਹਥਿਆਰਾ ਨਾਲ ਲੈਸ ਹਨ ਅਤੇ ਚੀਨ ਸਾਨੂੰ ਹਲਕੇ ਵਿੱਚ ਨਹੀਂ ਲੈ  ਸਕਦਾ।

Captain Amarinder Singh Captain Amarinder Singh

ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮਨਾਉਣ ਮੌਕੇ ਸ਼ਾਂਤੀ ਭੰਗ ਹੋਣ ਖਤਰੇ ਬਾਰੇ ਪੁੱਛੇ  ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਵੀ ਅਤਿਵਾਦ ਦੇ ਕਾਲੇ ਦਿਨਾਂ ਦੌਰਾਨ 35000 ਜਾਨਾਂ ਗਵਾਉਣ ਵਾਲੇ ਪੰਜਾਬ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਪੰਜਾਬੀ ਅਜਿਹਾ ਨਹੀਂ ਚਾਹੁੰਦਾ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਭਾਰਤ ਵਿਰੋਧੀ ਮੁੱਠੀ ਭਰ ਅਨਸਰ ਹਨ ਜੋ ਹਮੇਸ਼ਾ ਖਾਲਿਸਤਾਨ ਦਾ ਨਾਮ ਵਰਤ ਕੇ ਲੋਕਾਂ ਨੂੰ ਭੜਕਾਉਣ ਦਾ ਲਗਾਤਾਰ ਯਤਨ ਕਰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement