
ਪੰਜਾਬ ਵਿਚ ਕਰੋਨਾ ਵਾਇਰਸ ਦੇ ਕੇਸਾਂ ਨੇ ਇਕ ਵਾਰ ਫਿਰ ਤੋਂ ਤੇਜ਼ੀ ਫੜੀ ਹੈ। ਇਸੇ ਤਰ੍ਹਾਂ ਬੀਤੇ 24 ਘੰਟਿਆਂ ਵਿਚ ਪੰਜਾਬ ਵਿਚ 56 ਨਵੇਂ ਕੇਸ ਦਰਜ਼ ਹੋਏ ਹਨ।
ਚੰਡੀਗੜ੍ਹ : ਪੰਜਾਬ ਵਿਚ ਕਰੋਨਾ ਵਾਇਰਸ ਦੇ ਕੇਸਾਂ ਨੇ ਇਕ ਵਾਰ ਫਿਰ ਤੋਂ ਤੇਜ਼ੀ ਫੜੀ ਹੈ। ਇਸੇ ਤਰ੍ਹਾਂ ਬੀਤੇ 24 ਘੰਟਿਆਂ ਵਿਚ ਪੰਜਾਬ ਵਿਚ 56 ਨਵੇਂ ਕੇਸ ਦਰਜ਼ ਹੋਏ ਹਨ। ਜਿਸ ਤੋਂ ਬਾਅਦ ਸੂਬੇ ਵਿਚ ਕਰੋਨਾ ਵਾਇਰਸ ਦੇ ਕੁ੍ੱਲ ਕੇਸਾਂ ਦੀ ਗਿਣਤੀ ਵੱਧ ਕੇ 2510 ਹੋ ਗਈ ਹੈ ਅਤੇ ਨਾਲ ਹੀ ਰਾਹਤ ਦੀ ਖਬਰ ਇਹ ਵੀ ਹੈ ਕਿ ਹੁਣ ਤੱਕ 2043 ਲੋਕ ਇਸ ਮਹਾਂਮਾਰੀ ਨੂੰ ਮਾਤ ਦੇ ਕੇ ਠੀਕ ਵੀ ਹੋ ਚੁੱਕੇ ਹਨ।
Covid 19
ਸਭ ਤੋਂ ਜ਼ਿਆਦਾ ਕੇਸ ਲੁਧਿਆਣਾ 'ਚ 23 ਸਾਹਮਣੇ ਆਏ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿੱਚ 15 ਹੋਰ ਵਿਅਕਤੀਆਂ ਸੰਕਰਮਣ ਦਾ ਸ਼ਿਕਾਰ ਹੋਣ ਤੋਂ ਬਾਅਦ ਜ਼ਿਲ੍ਹੇ ਵਿੱਚ ਪੀੜਤਾਂ ਦੀ ਗਿਣਤੀ 405 ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਪਠਾਨਕੋਟ ਵਿੱਚ ਵੀ ਲਗਾਤਾਰ ਨਵੇਂ ਕੇਸ ਸਾਹਮਣੇ ਆ ਰਹੇ ਹਨ ਤੇ ਬੁੱਧਵਾਰ ਤੋਂ ਅੱਜ ਤੱਕ ਇਸ ਨੀਮ ਪਹਾੜੀ ਖੇਤਰ ਵਿੱਚ 4 ਨਵੇਂ ਕੇਸ ਰਿਪੋਰਟ ਹੋਏ ਹਨ। ਜਲੰਧਰ ਵਿੱਚ 4, ਬਠਿੰਡਾ ਵਿੱਚ 3, ਫਾਜ਼ਿਲਕਾ, ਮੁਕਤਸਰ, ਰੋਪੜ, ਨਵਾਂਸ਼ਹਿਰ, ਸੰਗਰੂਰ, ਹੁਸ਼ਿਆਰਪੁਰ ਤੇ ਗੁਰਦਾਸਪੁਰ ਵਿੱਚ ਇੱਕ-ਇੱਕ ਨਵਾਂ ਕੇਸ ਸਾਹਮਣੇ ਆਇਆ ਹੈ।
Covid 19
Covid 19
ਉਧਰ ਸਿਹਤ ਵਿਭਾਗ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਹੋਈਆਂ ਮੌਤਾਂ ਵਿਚੋਂ 90 ਫੀਸਦੀ ਦੇ ਕਰੀਬ ਵਿਅਕਤੀ ਅਜਿਹੇ ਸਨ ਜਿਹੜੇ ਪਹਿਲਾਂ ਹੀ ਕਿਸੇ ਨਾ ਕਿਸੇ ਬਿਮਾਰੀ ਦੇ ਸ਼ਿਕਾਰ ਸਨ। ਦੱਸ ਦੱਈਏ ਕਿ ਹਣ ਸੂਬੇ ਵਿਚ 325 ਵਿਅਕਤੀ ਇਲਾਜ਼ ਅਧੀਨ ਚੱਲ ਰਹੇ ਹਨ। ਇਸ ਤੋਂ ਇਲਾਵਾ ਹੁਣ ਤੱਕ ਪੰਜਾਬ ਵਿਚ 1,06,933 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ।
Covid 19