ਬ੍ਰਹਮਪੁਰਾ ਪ੍ਰਤੀ ਅਕਾਲੀ ਆਗੂਆਂ ਦਾ ਰਵਈਆ ਨਰਮ
Published : Jun 5, 2020, 6:49 am IST
Updated : Jun 5, 2020, 6:49 am IST
SHARE ARTICLE
Ranjit Singh Brahmpura
Ranjit Singh Brahmpura

ਸਿਆਸੀ ਪਾਰਟੀਆਂ ’ਚ ਜੋੜ-ਤੋੜ ਦੀਆਂ ਸਰਗਰਮੀਆਂ

ਚੰਡੀਗੜ੍ਹ  : ਕੋਰੋਨਾ ਬੀਮਾਰੀ ਕਾਰਨ ਬੇਸ਼ੱਕ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਮੀਡੀਆ ਤਕ ਸੀਮਤ ਲਗਦੀਆਂ ਹਨ, ਪ੍ਰੰਤੂ ਅੰਦਰਖਾਤੇ ਆਉਣ ਵਾਲੀਆਂ ਅਸੈਂਬਲੀ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪੰਜਾਬ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਾਰੀਆਂ ਪਾਰਟੀਆਂ ’ਚ ਹੀ ਹਿਲਜੁਲ ਆਰੰਭ ਹੋ ਗਈ ਹੈ।

Navjot Singh Sidhu Navjot Singh Sidhu

ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ ਤਾਂ ਚਲ ਹੀ ਰਹੀਆਂ ਹਨ, ਉਧਰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਸੀਨੀਅਰ ਟਕਸਾਲੀ ਅਕਾਲੀ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ ਦੀ ਵਾਪਸੀ ਦੀਆਂ ਵੀ ਗੱਲਾਂ ਚਲ ਪਈਆਂ ਹਨ। ਨਾ ਤਾਂ ਅਜੇ ਨਵਜੋਤ ਸਿੰਘ ਸਿੱਧੂ ਨੇ ਅਪਣੀ ਪੁਜੀਸ਼ਨ ਸਪੱਸ਼ਟ ਕੀਤੀ ਹੈ ਅਤੇ ਨਾ ਹੀ ਸ. ਬ੍ਰਹਮਪੁਰਾ ਨੇ।

Sukhbir BadalSukhbir Badal

ਪ੍ਰੰਤੂ ਅਕਾਲੀ ਦਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਰਟੀ ਦੇ ਸਾਰੇ ਹੀ ਸੀਨੀਅਰ ਨੇਤਾ ਸਮੇਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਰੇ ਹੀ ਰਣਜੀਤ ਸਿੰਘ ਬ੍ਰਹਮਪੁਰਾ ਪ੍ਰਤੀ ਰਵਈਆ ਨਰਮ ਰਖਦੇ ਹਨ ਅਤੇ  ਉਨ੍ਹਾਂ ਨੂੰ ਮੁੜ ਪਾਰਟੀ ’ਚ ਸ਼ਾਮਲ ਕਰਨ ਲਈ ਸਹਿਮਤ ਹਨ। ਇਸ ਸਬੰਧੀ ਅਕਾਲੀ ਦਲ ਦੇ ਇਕ ਸੀਨੀਅਰ ਨੇਤਾ ਨਾਲ ਗੱਲ ਹੋਈ ਤਾਂ ਉਨ੍ਹਾਂ ਦਸਿਆ ਕਿ ਸ. ਬ੍ਰਹਮਪੁਰਾ ਦਾ ਸਾਰੇ ਹੀ ਨੇਤਾ  ਸਤਿਕਾਰ ਕਰਦੇ ਹਨ। ਉਹ ਬਹੁਤ ਸੀਨੀਅਰ ਨੇਤਾ ਹਨ।

Sukhdev DhindsaSukhdev Dhindsa

ਉਨ੍ਹਾਂ ਦੀ ਵਾਪਸੀ ਲਈ ਗੱਲਬਾਤ ਚਲਦੀ ਰਹਿੰਦੀ ਹੈ ਅਤੇ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ’ਚ ਉੁਨ੍ਹਾਂ ਦੀ ਵਾਪਸੀ ਲਈ ਗੱਲਬਾਤ ਹੋਵੇਗੀ। ਜਿਥੋਂ ਤਕ ਡਾ. ਰਤਨ ਸਿੰਘ ਅਜਨਾਲਾ ਦਾ ਸਬੰਧ ਹੈ, ਉੁਨ੍ਹਾਂ ਦਾ ਪਰਵਾਰ ਤਾਂ ਪਹਿਲਾਂ ਹੀ ਪਾਰਟੀ ’ਚ ਸ਼ਾਮਲ ਹੋ ਚੁੱਕਾ ਹੈ। ਸੁਖਦੇਵ ਸਿੰਘ ਢੀਂਡਸਾ ਜੋ ਕੁੱਝ ਮਹੀਨੇ ਪਹਿਲਾਂ ਹੀ ਪਾਰਟੀ ਤੋਂ ਵੱਖ ਹੋਏ ਹਨ, ਬਾਰੇ ਪੁੱਛੇ ਜਾਣ ’ਤੇ ਉੁਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਦਾ ਪਾਰਟੀ ਕਾਡਰ ਉਨ੍ਹਾਂ ਦਾ ਸਖ਼ਤ ਵਿਰੋਧ ਕਰ ਰਿਹਾ ਹੈ। ਨਾ ਹੀ ਉਨ੍ਹਾਂ ਦੀ ਵਾਪਸੀ ਬਾਰੇ ਕਦੇ ਗੱਲ ਚੱਲੀ ਹੈ।

Ranjit Singh BrahmpuraRanjit Singh Brahmpura

ਉਨ੍ਹਾਂ ਇਹ ਵੀ ਦਸਿਆ ਕਿ ਅਸਲ ’ਚ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਨੇ ਕੁੱਝ ਗ਼ਲਤਫ਼ਹਿਮੀਆਂ ਕਾਰਨ ਪਾਰਟੀ ਛੱਡੀ ਅਤੇ ਹੁਣ ਉਹ ਵੀ ਮਹਿਸੂਸ ਕਰਦੇ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਵਾਪਸੀ ਦੀ ਗੱਲ ਕਾਫ਼ੀ ਹੱਦ ਤਕ ਸਿਰੇ ਲੱਗ ਗਈ ਸੀ, ਪ੍ਰੰਤੂ ਮਾਝੇ ਦੇ ਇਕ ਨੇਤਾ ਨੂੰ ਕੁੱਝ ਇਤਰਾਜ ਸਨ। ਇਸੇ ਕਾਰਨ ਗੱਲ ਸਿਰੇ ਨਾ ਲੱਗ ਸਕੀ। ਪ੍ਰੰਤੂ ਹੁਣ ਉਹ ਨੇਤਾ ਵੀ ਚਾਹੁੰਦੇ ਹਨ ਕਿ ਸ. ਬ੍ਰਹਮਪੁਰਾ ਨੂੰ ਵਾਪਸ ਪਾਰਟੀ ’ਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸ. ਬ੍ਰਹਮਪੁਰਾ ਵੀ ਵਾਪਸੀ ਦੇ ਹੱਕ ’ਚ ਸਨ। ਉੁਨ੍ਹਾਂ ਦੀਆਂ ਗ਼ਲਤਫ਼ਹਿਮੀਆਂ ਵੀ ਦੂਰ ਹੋ ਗਈਆਂ ਹਨ।
ਉੁਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਅਜੇ ਬਾਕਾਇਦਾ ਗੱਲਬਾਤ ਦਾ ਫ਼ੈਸਲਾ ਤਾਂ ਨਹੀਂ ਹੋਇਆ ਪ੍ਰੰਤੂ ਆਉਣ ਵਾਲੇ ਦਿਨਾਂ ’ਚ ਗੱਲਬਾਤ ਹੋਣ ਦੀ ਸੰਭਾਵਨਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement