
ਗੁਰਜੀਤ ਸਿੰਘ ਔਜਲਾ ਨੇ ਵੀ ਨਵਜੋਤ ਸਿਧੂ ਨਾਲ ਲੰਮੀ ਗਲਬਾਤ ਕੀਤੀ
ਜਿਧਰ ਸਿੱਧੂ ਹੋਵੇਗਾ ਸਰਕਾਰ ਉਸ ਦੀ ਹੀ ਬਣੇਗੀ : ਰਣਜੀਤ ਸਿੰਘ ਬ੍ਰਹਮਪਰਾ
ਅੰਮ੍ਰਿਤਸਰ : ਇਕ ਪੰਜਾਬੀ ਅਖਬਾਰ ਦੇ ਮੁੱਖ-ਸੰਪਾਦਕ ਦੀ 16ਵੀਂ ਸੰਗੀਤਕ ਐਲਬਮ ਦਾ ਰਿਲੀਜ ਸਮਾਗਮ ਹੋਇਆ, ਜਿਸ ਵਿਚ ਨਵਜੋਤ ਸਿੰਘ ਸਿਧੂ, ਰਣਜੀਤ ਸਿੰਘ ਬ੍ਰਹਮਪੁਰਾ, ਬਿਕਰਮ ਸਿੰਘ ਮਜੀਠੀਆ, ਵਿਰਸਾ ਸਿੰਘ ਵਲਟੋਹਾ, ਮੈਂਬਰ ਲੋਕ-ਸਭਾ ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਡਿੰਪਾ,ਚੀਫ ਖਾਲਸਾ ਦੀਵਾਨ ਦੇ ਪ੍ਰਧਾਂਨ ਨਿਰਮਲ ਸਿੰਘ, ਭਾਗ ਸਿੰਘ ਅਣਖੀ, ਡਾ ਅਵਤਾਰ ਸਿੰਘ ਅਮਨਦੀਪ ਹਸਪਤਾਲ, ਪੰਜਾਬ ਕਾਂਗਰਸ ਦੇ ਬੁਲਾਰੇ ਭਗਵੰਤਪਾਲ ਸਿੰਘ ਸੱਚਰ,ਡਾ.ਮਾਹਲ ਸਿੰਘ ਖਾਲਸਾ ਕਾਲਜ, ਜਗਜੀਤ ਸਿੰਘ ਫੋਰ ਐਸ ਸਕੂਲ, ਡੀਸੀ ਅੰਮ੍ਰਿਤਸਰ ਅਤੇ ਹੋਰ ਸ਼ਖਸੀਅਤਾਂ ਪੁਜੀਆਂ।
Photo
ਇਸ ਪ੍ਰੋਗਰਾਮ ਦੀ ਸਮਾਪਤੀ 'ਤੇ ਬਾਹਰ ਅਚਾਨਕ ਨਵਜੋਤ ਸਿੰਘ ਸਿਧੂ ਅਤੇ ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਆਪਸੀ ਤੌਰ ਤੇ ਮਿਲੇ ਜਿਥੇ ਦੋਹਾਂ ਬਗਲਗੀਰ ਹੋਕੇ ਇਕ ਦੂਸਰੇ ਦੇ ਕੰਨਾ ਚ ਘੁਸਰ-ਮੁਸਰ ਦੌਰਾਨ ਭੱਖਦੇ ਸਿਆਸੀ ਮੱਸਲਿਆਂ ਤੇ ਗਲਬਾਤ ਕੀਤੀ ਜੋ ਚਰਚਾ ਦਾ ਵਿਸ਼ਾ ਬਣ ਗਈ।
Photo
ਮਿਲੀ ਜਾਣਕਾਰੀ ਮੁਤਾਬਕ ਬ੍ਰਹਮਪੁਰਾ ਨੇ ਸਿਧੂ ਨੂੰ ਆਪਣੀ ਪਾਰਟੀ ਦੀ ਵਾਗ ਡੋਰ ਸੌਂਪਣ ਦੀ ਮੁੜ ਪੇਸ਼ਕਸ਼ ਕੀਤੀ ।ਇਸ ਕੰਨਾਂ ਚ ਕੀਤੀ ਗਲਬਾਤ ਨੂੰ ਕੁਝ ਸਿਆਸੀ ਆਗੂਆਂ ਖੂਬ ਉਛਾਲਿਆ। ਇਸ ਮੌਕੇ ਗੁਰਜੀਤ ਸਿੰਘ ਔਜਲਾ ਆਪਣੀ ਕੁਰਸੀ ਛੱਡ ਕੇ ਨਵਜੋਤ ਸਿੰਘ ਸਿਧੂ ਕੋਲ ਆਏ ਤੇ ਲੰਬਾ ਸਮਾਂ ਸਿਆਸੀ ਤੇ ਪੰਜਾਬ ਦੀ ਚਲ ਰਹੀ ਹਕੂਮਤ ਦੇ ਤੌਰ ਤਰੀਕਆਂ ਨੂੰ ਗਲਬਾਤ ਦਾ ਵਿਸ਼ਾ ਬਣਾਇਆ।
Photo
ਇਕ ਕਾਂਗਰਸੀ ਨੇਤਾ ਨੇ ਬੜੀ ਦਿਲਚਸਪ ਗੱਲ ਕੀਤੀ ਕਿ ਜੇਕਰ ਕੇਜਰੀਵਾਲ ਦੀ ਲਾਈਨ ਨੂੰ ਅਡੌਪਟ ਨਾ ਕੀਤਾ ਤਾਂ ਦਿਲੀਵਾਲਾ ਹਸ਼ਰ ਪੰਜਾਬ ਵਿਚ ਵੀ ਹੋ ਸਕਦਾ ਹੈ। ਉਨਾ ਇਹ ਵੀ ਕਿਹਾ ਕਿ 6 ਮਹੀਨੇ ਘਰ ਬੈਠ ਕੇ ਸਿੱਧੂ ਦਾ ਸਿਆਸੀ ਕੱਦ ਉਚਾ ਹੋਇਆ ਹੈ, ਹੁਣ ਉਸਦੇ ਦੋਹੀਂ ਹੱਥ ਲੱਡੂ ਹਨ । ਚਾਰ ਚੁਫੇਰੇ ਸਿਧੂ- ਸਿਧੂ ਹੋਈ ਪਈ ਹੈ। ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੇ ਰਾਜਨੀਤੀਕ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਜਿਸ ਪਾਸੇ ਸਿਧੂ ਹੋਵੇਗਾ ਸਰਕਾਰ ਹੀ ਉਸਦੀ ਬਣੇਗੀ।