ਭੈਣ ਨਾਲ ਛੇੜਛਾੜ ਦਾ ਵਿਰੋਧ ਕਰਨ 'ਤੇ ਬਦਮਾਸ਼ਾਂ ਨੇ ਭਰਾਵਾਂ 'ਤੇ ਕੀਤਾ ਜਾਨਲੇਵਾ ਹਮਲਾ

By : GAGANDEEP

Published : Jun 5, 2023, 2:53 pm IST
Updated : Jun 5, 2023, 2:53 pm IST
SHARE ARTICLE
photo
photo

3 ਨੌਜਵਾਨਾਂ ਖਿਲਾਫ਼ FIR

 

ਅਬੋਹਰ: ਅਬੋਹਰ ਸ਼ਹਿਰ ਦੇ ਪਿੰਡ ਬਹਾਵਲਵਾਸੀ ਵਿਚ ਭੈਣ ਨਾਲ ਛੇੜਛਾੜ ਦਾ ਵਿਰੋਧ ਕਰ ਰਹੇ ਦੋ ਭਰਾਵਾਂ 'ਤੇ ਬਦਮਾਸ਼ਾਂ ਨੇ ਹਮਲਾ ਕਰ ਦਿਤਾ। ਹਮਲੇ ਵਿਚ ਜ਼ਖ਼ਮੀ ਹੋਏ ਦੋਨਾਂ ਭਰਾਵਾਂ ਨੂੰ ਲੋਕਾਂ ਵਲੋਂ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਹਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿਤੀ ਗਈ ਹੈ।

ਇਹ ਵੀ ਪੜ੍ਹੋ: ਓਡੀਸ਼ਾ 'ਚ ਵਾਪਰਿਆ ਇਕ ਹੋਰ ਰੇਲ ਹਾਦਸਾ, ਪਟੜੀ ਤੋਂ ਉਤਰੇ ਮਾਲ ਗੱਡੀ ਦੇ ਕਈ ਡੱਬੇ 

ਜਖ਼ਮੀ ਸੇਵਕ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਦਸਿਆ ਕਿ ਸਵੇਰੇ ਗੁਰਦੁਆਰਾ ਸਾਹਿਬ ਜਾਣ ਸਮੇਂ ਪਿੰਡ ਦੇ ਕੁਝ ਨੌਜਵਾਨ ਉਸ ਦੀ ਭੈਣ ਨਾਲ ਛੇੜਛਾੜ ਕਰਦੇ ਸਨ ਅਤੇ ਅਸ਼ਲੀਲ ਗੱਲਾਂ ਕਰਦੇ ਸਨ। ਉਹ ਉਸ ਨੂੰ ਕਈ ਵਾਰ ਸਮਝਾ ਚੁੱਕੇ ਹਨ ਪਰ ਉਕਤ ਨੌਜਵਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ। ਇਸ ਕਾਰਨ ਐਤਵਾਰ ਰਾਤ ਉਸ ਦਾ ਭਰਾ ਹਰਮਿੰਦਰ ਅਤੇ ਰਿਸ਼ਤੇਦਾਰ ਧਰਮਪ੍ਰੀਤ ਕੰਮ ਤੋਂ ਘਰ ਪਰਤ ਰਹੇ ਸਨ।

ਇਹ ਵੀ ਪੜ੍ਹੋ:ਜਿਗਰੀ ਯਾਰ ਨੂੰ ਮਿਲ ਕੇ ਵਾਪਸ ਆ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ 

ਸੇਵਕ ਅਨੁਸਾਰ ਜਦੋਂ ਉਹ ਪਿੰਡ ਪੁੱਜੇ ਤਾਂ ਨੌਜਵਾਨ ਹੱਥਾਂ ਵਿਚ ਤਲਵਾਰਾਂ ਅਤੇ ਹੋਰ ਤੇਜ਼ਧਾਰ ਹਥਿਆਰ ਲੈ ਕੇ ਆਏ। ਉਨ੍ਹਾਂ ਨੇ ਆਉਂਦੇ ਹੀ ਹਮਲਾ ਕਰ ਦਿਤਾ। ਦੋਵੇਂ ਭਰਾ ਜ਼ਖਮੀ ਹੋ ਕੇ ਹੇਠਾਂ ਡਿੱਗ ਗਏ। ਉਨ੍ਹਾਂ ਦੇ ਰੌਲਾ ਪਾਉਣ 'ਤੇ ਲੋਕ ਇਕੱਠੇ ਹੋ ਗਏ ਤਾਂ ਹਮਲਾਵਰ ਉਥੋਂ ਫ਼ਰਾਰ ਹੋ ਗਏ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਲੋਕਾਂ ਨੇ ਉਹਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ।

ਇਸ ਹਮਲੇ ਵਿਚ ਜ਼ਖ਼ਮੀ ਹੋਏ ਗਗਨਦੀਪ ਸਿੰਘ ਪੁੱਤਰ ਅਮਰੀਕ ਸਿੰਘ ਨੇ ਦਸਿਆ ਕਿ ਕੁਝ ਲੋਕ ਉਸ ਦੇ ਭਰਾ ਦਿਲਬਾਗ ਸਿੰਘ ਨੂੰ ਧਮਕੀਆਂ ਦੇ ਰਹੇ ਸਨ। ਉਸ ਨੂੰ ਪਿੰਡ 'ਚ ਫ਼ੋਨ ਕਰਕੇ ਬੁਲਾਇਆ। ਜਦੋਂ ਉਸ ਦੀ ਜਗ੍ਹਾ ਤੇ ਮੈਂ ਆਇਆ ਤਾਂ ਉਹਨਾਂ ਨੇ ਮੇਰੇ 'ਤੇ ਹਮਲਾ ਕਰ ਦਿਤਾ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement