
ਹਾਸਰਸ ਕਮੇਡੀ ਕਲਾਕਾਰ ਟੀਟੂ ਬਾਣੀਆ ਨੇ ਅਪਣੇ ਦੋ ਹੋਰ ਸਾਥੀਆਂ ਨਾਲ ਅੱਜ ਨਸ਼ਿਆਂ ਵਿਰੁਧ ਸਥਾਨਕ ਸ਼ਹਿਰ ਦੇ ਮੇਨ ਚੌਕ ਵਿਚ ਰੋਸ ਧਰਨਾ ਦਿਤਾ। ਇਸ ਮੌਕੇ ....
ਮੁੱਲਾਂਪੁਰ ਦਾਖਾ, ਹਾਸਰਸ ਕਮੇਡੀ ਕਲਾਕਾਰ ਟੀਟੂ ਬਾਣੀਆ ਨੇ ਅਪਣੇ ਦੋ ਹੋਰ ਸਾਥੀਆਂ ਨਾਲ ਅੱਜ ਨਸ਼ਿਆਂ ਵਿਰੁਧ ਸਥਾਨਕ ਸ਼ਹਿਰ ਦੇ ਮੇਨ ਚੌਕ ਵਿਚ ਰੋਸ ਧਰਨਾ ਦਿਤਾ। ਇਸ ਮੌਕੇ ਜੈ ਪ੍ਰਕਾਸ਼ ਉਰਫ ਟੀਟੂ ਬਾਣੀਏ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਚਿੱਟੇ ਦੀ ਜੜ ਨੂੰ ਹੱਥ ਪਾਉਣ, ਪੱਤੇ ਤੋੜਨ ਨਾਲ ਕੁਝ ਨਹੀਂ ਹੋਣਾ।
ਉਸ ਨੇ ਕਿਹਾ ਕਿ ਬੱਚੇ ਸਾਡੀ ਰੋਜ਼ੀ ਰੋਟੀ ਹਨ। ਜੇ ਇਹੋ ਜਿਹਾ ਚਿੱਟੇ ਦਾ ਵਰਤਾਰਾ ਨਾ ਰੋਕਿਆ ਗਿਆ ਤਾਂ ਪੰਜਾਬ ਦੀ ਜਵਾਨੀ ਖਤਮ ਹੋਣ ਨਾਲ ਸਾਡਾ ਧੰਦਾ ਵੀ ਚੌਪਟ ਹੋ ਜਾਵੇਗਾ। ਘਰਾਂ ਦੇ ਚਿਰਾਗ ਬੁਝਣ ਤੋਂ ਬਚਾਉਣ ਲਈ ਨਸ਼ੇ ਦੇ ਵਪਾਰੀਆਂ ਨੂੰ ਨੱਥ ਪਾਈ ਜਾਵੇ। ਇਸ ਮੌਕੇ ਜਾਨਕੀ ਪ੍ਰਸ਼ਾਦ, ਨਿਰਮਲ ਸਿੰਘ ਚੀਮਾ ਆਦਿ ਹਾਜ਼ਰ ਸਨ।