ਖ਼ਬਰਾਂ |

ਤਾਜ਼ਾ |

'ਆਈ ਹਰਿਆਲੀ' ਐਪ ਨੂੰ ਸੂਬਾ ਵਾਸੀਆਂ ਵਲੋਂ ਭਰਵਾਂ ਹੁੰਗਾਰਾ: ਧਰਮਸੋਤ
Published : Jul 5, 2018, 3:12 am IST
Updated : Jul 5, 2018, 3:12 am IST
SHARE ARTICLE
Sadhu Singh Dharamsot
Sadhu Singh Dharamsot

ਪੰਜਾਬ ਸਰਕਾਰ ਵਲੋਂ ਸੂਬੇ 'ਚ ਹਰਿਆਲੀ ਵਧਾਉਣ ਤੇ ਸੂਬਾ ਵਾਸੀਆਂ ਨੂੰ ਸਾਫ-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ 'ਆਈ ਹਰਿਆਲੀ' ਐਪ..........

ਚੰਡੀਗੜ• : ਪੰਜਾਬ ਸਰਕਾਰ ਵਲੋਂ ਸੂਬੇ 'ਚ ਹਰਿਆਲੀ ਵਧਾਉਣ ਤੇ ਸੂਬਾ ਵਾਸੀਆਂ ਨੂੰ ਸਾਫ-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ 'ਆਈ ਹਰਿਆਲੀ' ਐਪ ਨੂੰ ਸੂਬੇ ਦੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸੂਬਾ ਵਾਸੀਆਂ ਵਲੋਂ 'ਆਈ ਹਰਿਆਲੀ' ਐਪ ਨੂੰ ਦਿੱਤੇ ਭਰਵੇਂ ਹੁੰਗਾਰੇ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸੂਬੇ ਦੇ ਨਾਗਰਿਕਾਂ ਦੇ ਹੁੰਗਾਰੇ ਸਦਕਾ ਇਹ ਐਪ ਪਿਛਲੇ ਦਿਨਾਂ ਦੌਰਾਨ ਨੰਬਰ-1 ਇੱਕ ਟਰੈਂਡਿੰਗ ਐਪ ਰਹੀ ਹੈ। ਉਨ•ਾਂ ਦੱਸਿਆ ਕਿ ਇਸ ਐਪ ਸਬੰਧੀ ਗੂਗਲ ਪਲੇਅ ਸਟੋਰ ਤੋਂ ਹੁਣ ਤੱਕ 1 ਲੱਖ 70 ਹਜ਼ਾਰ ਡਾਊਨਲੋਡ ਹੋ ਚੁੱਕੇ ਹਨ।

ਜਦਕਿ ਸੂਬਾ ਵਾਸੀਆਂ ਵਲੋਂ ਲਾਪਣੀ ਪਸੰਦ ਦੇ ਬੂਟੇ ਮੁਫ਼ਤ ਹਾਸਲ ਕਰਨ ਲਈ 1 ਲੱਖ 40 ਹਜ਼ਾਰ ਬੁਕਿੰਗਾਂ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਇਸ ਐਪ ਰਾਹੀਂ ਇੱਕ ਮਹੀਨੇ ਦੇ ਸਮੇਂ ਦੌਰਾਨ ਸੂਬੇ ਭਰ 'ਚ ਵੱਖ-ਵੱਖ ਕਿਸਮਾਂ ਦੇ 8 ਲੱਖ ਬੂਟੇ ਸਪਲਾਈ ਕੀਤੇ ਜਾ ਚੁੱਕੇ ਹਨ। ਸ. ਧਰਮਸੋਤ ਨੇ ਅੱਗੇ ਦੱਸਿਆ ਕਿ 'ਆਈ ਹਰਿਆਲੀ'  ਐਪ ਦੇਸ਼ ਦੀ ਪਹਿਲੀ ਐਂਡਰਾਇਡ ਅਧਾਰਿਤ ਮੋਬਾਈਲ ਐਪਲੀਕੇਸ਼ਨ ਹੈ, ਜਿਸ ਰਾਹੀਂ ਪੰਜਾਬ ਦੇ ਵਸਨੀਕਾਂ ਨੂੰ ਭੂਗੋਲਿਕ ਤੌਰ 'ਤੇ ਆਪਣੀ ਨਜ਼ਦੀਕੀ ਸਰਕਾਰੀ ਨਰਸਰੀ ਤੋਂ ਆਪਣੀ ਪਸੰਦ ਦੇ ਬੂਟੇ ਚੁਣਨ ਤੇ ਹਾਸਲ ਕਰਨ ਦੀ ਸਹੂਲਤ ਦਿੱਤੀ ਗਈ ਹੈ।

ਇਸ ਐਪ ਨੂੰ 'ਘਰ-ਘਰ ਹਰਿਆਲੀ' ਸਕੀਮ ਦੇ ਇੱਕ ਹਿੱਸੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਵਲੋਂ 5 ਜੂਨ, ਨੂੰ ਸ਼ੁਰੂ ਕੀਤਾ ਗਿਆ ਸੀ ਜੋ ਕਿ ਸੂਬਾ ਸਰਕਾਰ ਦੇ 'ਮਿਸ਼ਨ ਤੰਦਰੁਸਤ ਪੰਜਾਬ' ਦਾ ਹਿੱਸਾ ਹੈ। ਉਨ•ਾਂ ਦੱਸਿਆ ਕਿ ਲੋਕਾਂ ਦੀ ਬੂਟੇ ਹਾਸਲ ਕਰਨ ਦੀ ਵੱਡੀ ਮੰਗ ਨੂੰ ਵੇਖਦਿਆਂ ਅਤੇ ਜੰਗਲਾਤ ਵਿਭਾਗ ਦੀਆਂ ਨਰਸਰੀਆਂ 'ਤੇ ਦਬਾਅ ਕਾਰਨ ਹੁਣ ਪ੍ਰਤੀ ਦਿਨ ਪ੍ਰਤੀ ਵਿਅਕਤੀ ਬੁਕਿੰਗ ਨੂੰ 15 ਪੌਦਿਆਂ ਤੱਕ ਸੀਮਤ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM
Advertisement