
ਉੱਥੇ ਹੀ ਔਰਤ ਦੀ ਲੜਕੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ...
ਅੰਮ੍ਰਿਤਸਰ: ਹਾਲ ਹੀ ਵਿਚ ਪੰਜਾਬ ਵਿਚ ਪਈ ਬਾਰਿਸ਼ ਕਾਰਨ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਇਕ ਪਰਿਵਾਰ ਲਈ ਇਹ ਕਹਿਰ ਬਣ ਕੇ ਆਈ ਹੈ। ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਿ ਸਕੂਲ ਦੀ ਕੰਧ ਡਿੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਹੈ ਤੇ ਇਕ ਨੌਜਵਾਨ ਜੋ ਕਿ ਮੋਟਰਸਾਇਕਲ ਤੇ ਅਪਣੇ ਘਰ ਦੇ ਬਾਹਰ ਆ ਰਿਹਾ ਸੀ ਉਸ ਦੀ ਵੀ ਮੌਕੇ ਤੇ ਮੌਤ ਹੋ ਗਈ।
Amritsar
ਉੱਥੇ ਹੀ ਔਰਤ ਦੀ ਲੜਕੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦਸਿਆ ਕਿ ਉਹਨਾਂ ਵੱਲੋਂ ਪਹਿਲਾਂ ਵੀ ਇਸ ਦੀਵਾਰ ਦਾ ਵਿਰੋਧ ਕੀਤਾ ਗਿਆ ਸੀ ਪਰ ਸਕੂਲ ਵਾਲਿਆਂ ਨੇ ਉਹਨਾਂ ਦੀ ਇਕ ਨਾ ਸੁਣੀ। ਹੁਣ ਉਹਨਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਇਸ ਪਰਿਵਾਰ ਵਿਚ ਨਾ ਤਾਂ ਕੋਈ ਉਹਨਾਂ ਦਾ ਭਰਾ ਹੈ ਅਤੇ ਨਾ ਹੀ ਪਿਤਾ। ਇਕ ਮਾਂ ਹੀ ਸੀ ਜਿਸ ਦੀ ਕਿ ਹੁਣ ਮੌਤ ਹੋ ਚੁੱਕੀ ਹੈ।
Amritsar
ਜਿਸ ਪਰਿਵਾਰ ਦੇ ਬੇਟੇ ਦੀ ਮੌਤ ਹੋਈ ਹੈ ਉਹਨਾਂ ਵੱਲੋਂ ਵੀ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਸਕੂਲ ਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉੱਥੇ ਹੀ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਉਹਨਾਂ ਨੇ ਸਕੂਲ ਨੂੰ ਕਿਹਾ ਸੀ ਕਿ ਉਹ ਇਸ ਕੰਧ ਦੀ ਉਸਾਰੀ ਨਾ ਕਰਨ ਕਿਉਂ ਕਿ ਇਸ ਦੀ ਨੀਂਹ ਪੱਕੀ ਨਹੀਂ ਹੈ ਤੇ ਇਹ ਕਿਸੇ ਵੇਲੇ ਵੀ ਡਿੱਗ ਸਕਦੀ ਹੈ।
Amritsar
ਪਰ ਸਕੂਲ ਨੇ ਇਸ ਦਾ ਵਿਰੋਧ ਕਰ ਕੇ ਇਸ ਦੀ ਉਸਾਰੀ ਕਰਵਾਈ। ਜੇ ਸਕੂਲ ਉਹਨਾਂ ਦੀ ਗੱਲ ਨੂੰ ਸੁਣ ਲੈਂਦਾ ਤਾਂ ਅੱਜ ਇਹ ਹਾਦਸਾ ਨਹੀਂ ਸੀ ਵਾਪਰਨਾ। ਪੁਲਿਸ ਵੱਲੋਂ ਰਾਤ ਦੀ ਕਾਰਵਾਈ ਜਾਰੀ ਹੈ ਤੇ ਅੱਗੇ ਵੀ ਉਹ ਇਸ ਤੇ ਸਖ਼ਤ ਨਜ਼ਰ ਰੱਖ ਰਹੇ ਹਨ। ਉੱਥੋਂ ਦਾ ਸਾਰਾ ਮੁਹੱਲਾ ਪੀੜਤ ਪਰਿਵਾਰਾਂ ਨਾਲ ਖੜਿਆ ਹੈ ਤੇ ਜੇ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਉਹ ਧਰਨਾ ਦੇਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।