
6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਿੱਤੀ ਹੈ।
ਮੋਗਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਿੱਤੀ ਹੈ। ਇਸ ਪ੍ਰਕਿਰਿਆ ਦੇ ਹੇਠ ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ 239 ਵਿੱਚੋਂ 237 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ।
MLA Dr. Amandeep Kaur Arora handed over appointment letters to 237 ETT candidates
ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਦਸਿਆ ਕਿ ਪਿਛਲੇ ਲਗਭਗ ਇਕ ਸਾਲ ਤੋਂ ਵਿਭਾਗੀ ਅਤੇ ਅਦਾਲਤੀ ਕਟਹਿਰੇ 'ਚ ਰਹੀ ਇਸ ਭਰਤੀ ਦੇ ਹੁਣ ਸਾਰੇ ਰਾਹ ਖੁੱਲ੍ਹਣ 'ਤੇ ਪੰਜਾਬ ਦੇ ਈ. ਟੀ. ਟੀ. ਕੇਡਰ ਦੇ ਉਮੀਦਵਾਰ ਬਾਗੋਬਾਗ ਹਨ ਪਰ ਉਮੀਦਵਾਰਾਂ ਦਾ ਗਿਲਾ ਰਿਹਾ ਕਿ ਕਾਂਗਰਸ ਸਰਕਾਰ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਪਣੇ ਹਲਕੇ ਖਰੜ ਦੀ ਟੈਂਕੀ 'ਤੇ ਚੜ੍ਹਕੇ ਸੰਘਰਸ਼ ਕਰਦੇ ਰਹੇ ਇਸ ਕੇਡਰ ਦੇ ਉਮੀਦਵਾਰਾਂ ਦੀ ਉਨ੍ਹਾਂ ਨੇ ਭੋਰਾ ਭਰ ਵੀ ਸਾਰ ਨਹੀਂ ਲਈ ਗਈ।
MLA Dr. Amandeep Kaur Arora handed over appointment letters to 237 ETT candidates
ਉਹਨਾਂ ਦਸਿਆ ਕਿ ਡਾਇਰੈਕਟਰ ਸਿੱਖਿਆ ਵਿਭਾਗ (ਐਲੀ ਸਿੱਖਿਆ)ਪੰਜਾਬ ਵੱਲ੍ਹੋਂ ਨੰਬਰ 216677 ਤਹਿਤ ਅੱਜ ਮਿਤੀ 02.07.22 ਨੂੰ ਜਾਰੀ ਪੱਤਰ ਵਿੱਚ ਨਿਯੁਕਤੀ ਪੱਤਰ ਲੈਣ ਲਈ ਕਿਹਾ ਗਿਆ। ਇਸ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਸਿੱਖਿਆ ਵਿਭਾਗ ਪੰਜਾਬ ਵੱਲ੍ਹੋਂ ਈ. ਟੀ. ਟੀ. ਕਾਡਰ ਦੀਆਂ 6635 ਅਸਾਮੀਆਂ ਲਈ 30.07.2021 ਨੂੰ ਵਿਗਿਆਪਨ ਦਿੱਤਾ ਗਿਆ ਸੀ।
ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ,ਪੰਜਾਬ ਵੱਲ੍ਹੋਂ ਸਿਲੈਕਟ ਹੋਏ ਉਮੀਦਵਾਰਾਂ ਦੀ ਕੈਟਾਗਰੀ ਵਾਈਜ਼ ਚੋਣ ਸੂਚੀ ਮਿਤੀ 13.06.2022 ਨੂੰ ਵਿਭਾਗ ਦੇ ਪੋਰਟਲ 'ਤੇ ਅਪਲੋਡ ਕੀਤੀ ਗਈ ਸੀ। ਸਿਲੈਕਸ਼ਨ ਸੂਚੀ ਅਨੁਸਾਰ ਯੋਗ ਕਰਾਰ ਦਿੱਤੇ ਉਮੀਦਵਾਰਾਂ ਨੂੰ ਵਿਭਾਗ ਵੱਲ੍ਹੋਂ ਆਨਲਾਈਨ ਪੋਰਟਲ 'ਤੇ 28.06.22 ਤੋ 30.06.22 ਤੱਕ ਸਟੇਸ਼ਨ ਚੋਣ ਕਰਵਾਈ ਗਈ ਸੀ ਅਤੇ ਅਲਾਟ ਕੀਤਾ ਸਟੇਸ਼ਨ ਯੋਗ ਉਮੀਦਵਾਰਾਂ ਦੀ ਆਈ. ਡੀ. ਵਿੱਚ ਅਪਲੋਡ ਕਰ ਦਿੱਤਾ ਗਿਆ।