Amritpal Singh News: ਅੰਮ੍ਰਿਤਪਾਲ ਸਿੰਘ ਅੱਜ ਐਮਪੀ ਵਜੋਂ ਦਿੱਲੀ ਵਿਚ ਚੁਕਣਗੇ ਸਹੁੰ, ਦਸ ਸ਼ਰਤਾਂ ਤੇ ਮਿਲੀ ਹੈ ਚਾਰ ਦਿਨਾਂ ਦੀ ਪੈਰੋਲ
Published : Jul 5, 2024, 7:03 am IST
Updated : Jul 5, 2024, 7:03 am IST
SHARE ARTICLE
Amritpal Singh will take oath as MP in Delhi today
Amritpal Singh will take oath as MP in Delhi today

Amritpal Singh News: ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ’ਚ ਹੀ ਰਿਸ਼ਤੇਦਾਰਾਂ ਨੂੰ ਮਿਲਣ ਦੀ ਇਜਾਜ਼ਤ ਦਿਤੀ ਜਾਵੇਗੀ

Amritpal Singh will take oath as MP in Delhi today: ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਸੰਸਦੀ ਚੋਣ ਜਿੱਤਣ ਵਾਲੇ ਖ਼ਾਲਿਸਤਾਨ ਦੇ ਸਮਰਥਕ ਅੰਮ੍ਰਿਤਪਾਲ ਸਿੰਘ ਅੱਜ ਪੰਜ ਜੁਲਾਈ ਨੂੰ ਸਪੀਕਰ ਓਮ ਬਿਰਲਾ ਦੇ ਕੈਬਿਨ ’ਚ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ। ਇਸ ਲਈ ਉਨ੍ਹਾਂ ਨੂੰ ਸ਼ੁੱਕਰਵਾਰ, 5 ਜੁਲਾਈ ਤੋਂ 4 ਦਿਨਾਂ ਦੀ ਬਾਸ਼ਰਤ ਪੈਰੋਲ ਮਿਲੀ ਹੈ। ਉਨ੍ਹਾਂ ਨੂੰ 10 ਸ਼ਰਤਾਂ ਦੇ ਆਧਾਰ ’ਤੇ ਪੈਰੋਲ ਦਿਤੀ ਗਈ ਹੈ। ਇਨ੍ਹਾਂ ਚਾਰ ਦਿਨਾਂ ਦੌਰਾਨ ਉਹ ਰਈਆ ਸਥਿਤ ਆਪਣੇ ਘਰ ਨਹੀਂ ਆ ਸਕਣਗੇ, ਨਾ ਹੀ ਉਹ ਅਪਣੇ ਲੋਕ ਸਭਾ ਹਲਕੇ ਅਤੇ ਨਾ ਹੀ ਪੰਜਾਬ ਜਾ ਸਕਣਗੇ। ਉਨ੍ਹਾਂ ਨੂੰ ਦਿੱਲੀ ’ਚ ਹੀ ਰਹਿਣਾ ਹੋਵੇਗਾ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (05 ਜੁਲਾਈ 2024

ਚਾਰ ਦਿਨਾਂ ’ਚ ਡਿਬਰੂਗੜ੍ਹ ਤੋਂ ਦਿੱਲੀ ਆਉਣ ਤੇ ਉਥੇ ਵਾਪਸ ਜਾਣ ਦਾ ਸਮਾਂ ਵੀ ਗਿਣਿਆ ਜਾਵੇਗਾ। ਇਸ ਦੌਰਾਨ ਹੋਣ ਵਾਲਾ ਸਾਰਾ ਖ਼ਰਚਾ ਪੰਜਾਬ ਪੁਲਿਸ ਝੱਲੇਗੀ। ਉਨ੍ਹਾਂ ਨੂੰ ਕਿਹੜੇ ਰੂਟ ਰਾਹੀਂ ਲਿਆਂਦਾ ਜਾਣਾ ਹੈ, ਇਹ ਬੇਹਦ ਗੁਪਤ ਰਹੇਗਾ।

ਇਹ ਵੀ ਪੜ੍ਹੋ: Team India : BCCI ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਟੀਮ ਇੰਡੀਆ ਨੂੰ ਦਿੱਤਾ 125 ਕਰੋੜ ਰੁਪਏ ਦਾ ਚੈੱਕ

ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ’ਚ ਹੀ ਰਿਸ਼ਤੇਦਾਰਾਂ ਨੂੰ ਮਿਲਣ ਦੀ ਇਜਾਜ਼ਤ ਦਿਤੀ ਜਾਵੇਗੀ। ਪੈਰੋਲ ਦੌਰਾਨ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਬਿਆਨ ਦੇਣ ਜਾਂ ਜਾਰੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਨਾ ਹੀ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਅਜਿਹਾ ਕਰ ਸਕੇਗਾ। ਕੇਂਦਰੀ ਜੇਲ੍ਹ ਡਿਬਰੂਗੜ੍ਹ ਤੋਂ ਉਨ੍ਹਾਂ ਦੀ ਆਰਜ਼ੀ ਰਿਹਾਈ ਤੋਂ ਲੈ ਕੇ ਉਥੇ ਵਾਪਸ ਜਾਣ ਤਕ ਅੰਮ੍ਰਿਤਪਾਲ ਸਿੰਘ ਦੇ ਨਾਲ ਐਸਐਸਪੀ ਅੰਮ੍ਰਿਤਸਰ (ਦਿਹਾਤੀ) ਸਤਿੰਦਰ ਸਿੰਘ ਵਲੋਂ ਉਚਿਤ ਸਮਝੀ ਜਾਣ ਵਾਲੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਰਹਿਣਗੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੰਸਦ ਭਵਨ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਸੁਰਖਿਅਤ ਸਥਾਨ ’ਤੇ ਰੱਖਣ ਦੀ ਜ਼ਿੰਮੇਵਾਰੀ ਵੀ ਐਸਐਸਪੀ (ਦਿਹਾਤੀ) ਦੀ ਹੀ ਹੋਵੇਗੀ। ਅੰਮ੍ਰਿਤਪਾਲ ਸਿੰਘ ਦੀ ਨਿਗਰਾਨੀ ਲਈ ਸੰਸਦ ਕੰਪਲੈਕਸ ’ਚ ਪੁਲਿਸ ਅਧਿਕਾਰੀ ਤੇ ਹੋਰ ਸੁਰਖਿਆ ਜਵਾਨ ਹੋਣਗੇ। ਇਨ੍ਹਾਂ ਜਵਾਨਾਂ ਦੀ ਗਿਣਤੀ ਦਾ ਫ਼ੈਸਲਾ ਲੋਕ ਸਭਾ ਦੇ ਸਕੱਤਰ ਜਨਰਲ ਵਲੋਂ ਲਿਆ ਜਾਵੇਗਾ।                  (ਏਜੰਸੀ)

​(For more Punjabi news apart from Amritpal Singh will take oath as MP in Delhi today, stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement