ਧਾਰਾ-370 ਹਟਾਉਣ ਦੀ ਖ਼ੁਸ਼ੀ 'ਚ ਜਸ਼ਨ ਮਨਾਉਂਦੇ ਭਾਜਪਾ ਆਗੂਆਂ ਨੂੰ ਥਾਣੇ ਡੱਕਿਆ
Published : Aug 5, 2019, 6:59 pm IST
Updated : Aug 5, 2019, 6:59 pm IST
SHARE ARTICLE
Punjab Police detained BJP workers from Mohali for distributing sweets
Punjab Police detained BJP workers from Mohali for distributing sweets

ਲਗਭਗ ਇਕ ਘੰਟੇ ਬਾਅਦ ਆਗੂਆਂ ਅਤੇ ਵਰਕਰਾਂ ਨੂੰ ਰਿਹਾਅ ਕੀਤਾ

ਐਸ.ਏ.ਐਸ. ਨਗਰ : ਕੇਂਦਰ ਸਰਕਾਰ ਵਲੋਂ ਧਾਰਾ 370 ਹਟਾਉਣ ਦੀ ਖ਼ੁਸ਼ੀ ਵਿਚ ਫ਼ੇਜ਼-9 'ਚ ਲੱਡੂ ਵੰਡਣ ਲਈ ਇਕੱਠੇ ਹੋਏ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਸਥਾਨਕ ਪੁਲਿਸ ਵਲੋਂ ਫੜ ਕੇ ਫ਼ੇਜ਼-8 ਦੇ ਥਾਣੇ ਲਿਜਾਇਆ ਗਿਆ। ਭਾਜਪਾ ਆਗੂਆਂ ਨੂੰ ਲੱਡੂ ਵੰਡਣ ਤੋਂ ਰੋਕਦਿਆਂ ਥਾਣਾ ਫ਼ੇਜ਼-8 ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਕਾਨੂੰਨ ਵਿਵਸਥਾ ਨੂੰ ਪ੍ਰਭਾਵਿਤ ਕਰਨ ਦੀ ਇਜ਼ਾਜਤ ਨਹੀਂ ਦੇਣਗੇ ਅਤੇ ਕਿਸੇ ਨੂੰ ਵੀ ਹੁਲੜਬਾਜ਼ੀ ਨਹੀਂ ਕਰਨ ਦੇਣਗੇ।

Punjab Police detained BJP workers from Mohali for distributing sweetsPunjab Police detained BJP workers from Mohali for distributing sweets

ਇਸ ਮੌਕੇ ਭਾਜਪਾ ਆਗੂਆਂ ਨੇ ਦੋਸ਼ ਲਗਾਇਆ ਕਿ ਪੁਲਿਸ ਵਲੋਂ ਉਨ੍ਹਾਂ ਨੂੰ ਸਰਕਾਰ ਦੇ ਇਸ਼ਾਰੇ 'ਤੇ ਲੱਡੂ ਵੰਡਣ ਤੋਂ ਰੋਕਿਆ ਗਿਆ ਹੈ ਜਦੋਂਕਿ ਉਹ ਕੇਂਦਰ ਸਰਕਾਰ ਵਲੋਂ ਅੱਜ ਧਾਰਾ 370 ਨੂੰ ਖਤਮ ਕਰਨ ਦੇ ਜਸ਼ਨ ਵਜੋਂ ਸ਼ਾਂਤਮਈ ਤਰੀਕੇ ਨਾਲ ਲੱਡੂ ਵੰਡ ਕੇ ਖ਼ੁਸ਼ੀ ਮਨਾ ਰਹੇ ਸਨ। ਇਸ ਮੌਕੇ ਭਾਜਪਾ ਦੇ ਸਮੂਹ ਕਾਰਜਕਾਰੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ, ਭਾਜਯੁਮੋ ਦੇ ਕੌਂਮੀ ਕਾਰਜਕਾਰਨੀ ਦੇ ਮੈਂਬਰ ਸੈਬੀ ਆਨੰਦ, ਕੌਂਸਲਰ ਅਰੁਣ ਸ਼ਰਮਾ, ਅਸ਼ੋਕ ਝਾਅ ਅਤੇ ਪ੍ਰਕਾਸ਼ਵਤੀ, ਮੰਡਲ ਪ੍ਰਧਾਨ ਸੋਹਣ ਸਿੰਘ, ਅਨਿਲ ਕੁਮਾਰ ਗੁੱਡੂ, ਦਿਨੇਸ਼ ਕੁਮਾਰ, ਭਾਜਪਾ ਆਗੂ ਰਮੇਸ਼ ਵਰਮਾ, ਨਰਿੰਦਰ ਰਾਣਾ ਸਮੇਤ ਲਗਭਗ ਡੇਢ ਦਰਜਨ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਥਾਣੇ ਲਿਜਾਇਆ ਗਿਆ। 

Punjab Police detained BJP workers from Mohali for distributing sweetsPunjab Police detained BJP workers from Mohali for distributing sweets

ਜ਼ਿਲ੍ਹਾ ਦੇ ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਇਹ ਕਾਰਵਾਈ ਇਹਤਿਆਤ ਦੇ ਤੌਰ 'ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਕਾਬੂ ਹੇਠ ਰੱਖਣ ਲਈ ਕਿਸੇ ਨੂੰ ਵੀ ਹੁਲੱੜਬਾਜ਼ੀ ਕਰਨ ਜਾਂ ਜਨਤਾ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ ਅਤੇ ਇਸ ਲਈ ਇਨ੍ਹਾਂ ਵਿਅਕਤੀਆਂ ਨੂੰ ਥਾਣੇ ਲਿਆਂਦਾ ਗਿਆ ਹੈ ਅਤੇ ਬਾਅਦ ਵਿਚ ਛੱਡ ਦਿੱਤਾ ਜਾਵੇਗਾ।

Punjab Police detained BJP workers from Mohali for distributing sweetsPunjab Police detained BJP workers from Mohali for distributing sweets

ਲਗਭਗ ਇਕ ਘੰਟੇ ਬਾਅਦ ਪੁਲਿਸ ਵਲੋਂ ਇਨ੍ਹਾਂ ਆਗੂਆਂ ਅਤੇ ਵਰਕਰਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਦੌਰਾਨ ਫ਼ੇਜ਼-3ਬੀ2 ਦੀ ਮਾਰਕੀਟ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਦੀ ਅਗਵਾਈ ਵਿਚ ਮਾਰਕੀਟ ਵਿਚ ਲੱਡੂ ਵੰਡੇ ਗਏ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਲੱਡੂ ਵੰਡਣ ਵਾਲਿਆਂ ਨੂੰ ਥਾਣੇ ਲਿਜਾਇਆ ਗਿਆ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement