
ਪੰਜਾਬ ’ਚ ਅੱਜ ਵੀ ਦਲਿਤ ਮਜ਼ਦੂਰਾਂ ’ਤੇ ਹੋ
ਚੰਡੀਗੜ੍ਹ, 4 ਅਗੱਸਤ (ਭੁੱਲਰ) : ਜਬਰ ਵਿਰੋਧੀ ਜੰਗਾਂ ਲੜਨ ਵਾਲੇ ਪੰਜਾਬ ਅੰਦਰ ਅੱਜ ਦਲਿਤ ਮਜਦੂਰਾਂ ਤੇ ਸਾਮਾਜਿਕ ਆਰਥਿਕ ਰਾਜਨੀਤਕ ਜਬਰ ਹੋ ਰਿਹਾ ਹੈ। ਪੰਜਾਬ ਦੇ ਮਾਨਸਾ ਜ਼ਿਲ੍ਹੇੇ ਦੀਆਂ ਘਟਨਾਵਾਂ ਸਾਨੂ ਕਈ ਦਹਾਕਿਆਂ ਪਹਿਲਾਂ ਦਲਿਤ ਮਜਦੂਰਾ ਉੱਤੇ ਹੋਏ ਜਬਰ ਦੀ ਦਾਸਤਾਨ ਨੂੰ ਦਹੁਰਾਉਂਦੀਆਂ ਨਜਰ ਆਉਂਦੀਆਂ ਹਨ ਜਿਸ ਵਿੱਚ ਬ੍ਰਾਹਮਣਵਾਦੀ ਮਨੂੰਵਾਦੀ ਵਿਚਾਰਧਾਰਾ ਦੇ ਸਦਕਾ ਦਲਿਤ ਸਮਾਜ ਨੂੰ ਸਮਾਜਿਕ ਜਬਰ ਝੱਲਣਾ ਪਿਆ।
ਮਾਨਸਾ ਜ਼ਿਲ੍ਹੇ ਦੇ ਪੀੜਤ ਪਰਵਾਰਾਂ ਨੇ ਅੱਜ ਇਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਸਿਆ ਕਿ ਪਿੰਡ ਮੱਤੀ ਵਿਖੇ ਦਲਿਤ ਮਜਦੂਰਾਂ ਵੱਲੋਂ ਲਾਏ ਜਾ ਰਹੇ ਝੋਨੇ ਦੇ ਰੇਟ ਨੂੰ ਜਬਰੀ ਪੇਂਡੂ ਧਨਾਡਾਂ ਦੀ ਜੁੰਡਲੀ ਤਹਿ ਕਰਨਾ ਚਾਹੁੰਦੀ ਸੀ । ਇਸ ਲਈ ਮਜਦੂਰਾ ਨੂੰ ਖੇਤਾਂ ਵਿੱਚੋਂ ਕੰਮ ਕਰਦਿਆਂ ਨੂੰ ਭਜਾ ਦਿੱਤਾ ਗਿਆ ਤੇ ਇਸ ਉਤੇ ਸਹੀ ਮੋਹਰ ਲਵਾਉਣ ਨੂੰ ਪੰਚਾਇਤ ਸੱਦੀ ਗਈ। ਇਹ ਮੀਟਿੰਗ ਪਿੰਡ ਦੀ ਸਰਪੰਚ ਦੇ ਘਰ ਸੱਦੀ ਗਈ ਜਿਸ ਵਿੱਚ ਜਿੰਮੀਦਾਰ ਧਿਰ ਨੂੰ ਸੋਫਿਆਂ ਉੱਤੇ ਬਿਠਾਇਆ ਗਿਆ ਤੇ ਮਜਦੂਰਾਂ ਨੂੰ ਉਹਨਾਂ ਦੇ ਸਾਹਮਣੇ ਭੂੰਜੇ ਬਿਠਾ ਦਿੱਤਾ ਗਿਆ। ਜਦ ਮਜਦੂਰਾ ਵਿਚੋਂ ਗੁਰਪ੍ਰੀਤ ਕੌਰ ਨੇ ਆਪਣੀ ਕਿਰਤ ਦੇ ਬਾਜਵ ਮੁੱਲ ਕਿੱਲੇ ਮਗਰ 3500 ਮੰਗੇ ਤਾਂ ਉੱਥੇ ਮੌਜੂਦ ਜਾਤੀ ਹੰਕਾਰੇ ਪੇਂਡੂ ਧਨਾਢ ਗੋਰਾ ਸਿੰਘ ( ਪੰਚ ਦੇ ਪਤੀ ) ਨੇ ਪਹਿਲਾਂ ਤਾਂ ਉਸ ਮਜਦੂਰ ਔਰਤ ਨੂੰ ਜਲੀਲ ਕੀਤਾ ਤੇ ਫੇਰ ਸਰਪੰਚ ਤੇ ਹੋਰ ਪੰਚਾਇਤ ਮੈਂਬਰਾਨ ਸਾਹਮਣੇ ਉਸ ਨਾਲ ਕੁੱਟ ਮਾਰ ਕੀਤੀ। ਇਸ ਘਟਨਾ ਵਿਚ ਸਰਪੰਚ ਕਾਂਗਰਸੀ ਹੈ ਜੌ ਕਿ ਵਿਧਾਇਕ ਦੇ ਨਜਦੀਕ ਹੈ। ਇਸ ਕਰਕੇ ਪੁਲਿਸ ਨੇ ਦੋਸੀਆਂ ਨੂੰ ਖੁੱਲਾ ਛੱਡਿਆ ਹੋਇਆ ਹੈ।
ਦੂਜੀ ਘਟਨਾ ਪਿੰਡ ਫਫੜੇ ਭਾਈਕੇ ਦੀ ਹੈ ਜਿੱਥੇ ਇੱਕ ਦਲਿਤ ਪਰਿਵਾਰ ਦਾ ਨੌਜਵਾਨ ਪਿੰਡ ਦੇ ਧਨਾਡ ਗੁਰਪ੍ਰੀਤ ਸਿੰਘ ਦੇ ਘਰ ਬਤੌਰ ਸੀਰੀ ਕੰਮ ਕਰਦਾ ਸੀ ਜਿੱਥੇ ਉਸ ਨਾਲ ਸਮਾਜਿਕ ਵਿਤਕਰਾ ਹੁੰਦਾ ਉਥੇ ਹੀ ਉਸ ਨਾਲ ਗਲਿਗਲੋਚ ਤੇ ਕੁੱਟਮਾਰ ਹੁੰਦੀ ਜਿਸ ਕਾਰਨ ਉਸਨੇ 6 ਮਹੀਨੇ ਕੰਮ ਕਰਨ ਉਪਰੰਤ ਉਸ ਨੂੰ ਕੰਮ ਤੋਂ ਜਵਾਬ ਦੇ ਦਿੱਤਾ। ਇਸ ਕਰਨ ਪੇਂਡੂ ਧਨਾਡ ਨੇ ਵਿੱਕੀ ਸਿੰਘ ਵੱਲ 72 ਹਜਾਰ ਰੁਪਏ ਕੱਢ ਦਿੱਤੇ ਤੇ ਬਾਅਦ ਵਿਚ ਉਸਦੇ ਘਰ ਝੂਠੇ ਕਰਜੇ ਦੇ ਨੋਟਿਸ ਭੇਜ ਦਿੱਤੇ ਜਿਸ ਵਿਚ ਪਿਓ ਵੱਲ 1ਲੱਖ ਰੁਪਏ ਦੋ ਬਿਸਵੇ ਜਮੀਨ ਦੇ ਬਿਆਨੇ ਦੇ ਜਿਸਦੀ ਤਰੀਕ ਲੰਘੀ ਦੱਸ ਕੇ ਦੁੱਗਣੇ ਕਰ ਲਏ ਜੌ 2 ਲੱਖ ਹੁੰਦੇ ਹਨ ਤੇ ਖੁਦ ਵਿੱਕੀ ਸਿੰਘ ਵੱਲ 87 ਹਜਾਰ ਰੁਪਏ ਕਰਜਾ ਨੋਟਿਸ ਭੇਜ ਦਿੱਤੇ ਤੇ ਧਮਕੀ ਦਿੱਤੀ ਕਿ 15 ਦਿਨ ਅੰਦਰ ਇਹ ਪੈਸੇ ਤੇ ਘਰ ਦੀ ਜਮੀਨ ਉਸਦੇ ਨਾਮ ਕਰੇ ਜਿਸ ਵਜਾ ਤੋਂ ਤੰਗ ਪਰੇਸਾਨ ਵਿੱਕੀ ਸਿੰਘ ਸਪਰੇਅ ਪੀ ਕੇ ਆਪਣੀ ਜਾਨ ਗੁਆ ਬੈਠਾ ਅੱਜ ਉਸਦੀ ਲਾਸ ਨੂੰ ਸਿਵਲ ਹਸਪਤਾਲ ਵਿਚ ਪਏ 9 ਦਿਨ ਹੋ ਚੁੱਕੇ ਹਨ ਪਰ ਪੁਲਿਸ ਵੱਲੋ ਹਾਲੇ ਤੱਕ ਦੋਸੀ ਨੂੰ ਗ੍ਰਿਫਤਾਰ ਨਹੀਂ ਕੀਤਾ।
ਪਿੰਡ ਅਕਲੀਆ ਵਿੱਚ ਦਲਿਤ ਮਜਦੂਰ ਉੱਤੇ ਕਾਂਗਰਸੀ ਆਗੂ ਸੇਠ ਵੱਲੋਂ ਦਿਨ ਦਹਾੜੇ ਗੋਲੀ ਚਲਾ ਦਿੱਤੀ ਜਾਂਦੀ ਹੈ ਤੇ ਉਸਨੂੰ ਜਾਨੋਂ ਮਾਰਨ ਧਮਕੀ ਤੇ ਕੋਸਸਿ ਕਰਨ ਵਾਲੇ ਖਿਲਾਫ ਕੋਈ ਪੁਲੀਸ ਕਾਰਵਾਈ ਨਹੀਂ ਹੋਈ।
ਜੋਗਾ ਵਿਖੇ ਦਲਿਤ ਮਜਦੂਰ ਨੂੰ ਘਰ ਵਿਚ ਬੰਧਕ ਬਣਾ ਕੇ ਉਸ ਦੀਆਂ ਪੱਸਲੀਆਂ ਤੋੜ ਦਿੱਤੀਆਂ ਗਈਆਂ ।
ਸਮਾਓਂ ਪਿੰਡ ਵਿੱਚ ਭਰੀ ਮੰਡੀ ਵਿਚ ਸੈਂਕੜੇ ਲੋਕਾਂ ਸਮਾਓਂ ਪਿੰਡ ਦੇ ਦਲਿਤ ਨੌਜਵਾਨ ਦੇ ਟੋਟੇ ਕਰ ਦਿੱਤੇ ਗਏ ਗਰੀਬ ਪਰਿਵਾਰ ਦੀ ਆਰਥਿਕ ਤੇ ਪਰਿਵਾਰ ਨੂੰ ਚਲਾਉਣ ਦੇ ਬੁਢਾਪੇ ਦੇ ਸਹਾਰੇ ਨੂੰ ਖੋਹ ਲਿਆ ਗਿਆ ਜਿਸਦਾ ਅੱਜ ਤੱਕ ਕੋਈ ਮੁਆਵਜਾ ਨਹੀਂ ਮਿਲਿਆ।
ਬੋਹਾ ਵਿੱਚ ਖੇਤ ਵਿਚ ਝੋਨਾ ਲਾਉਂਦੇ ਮਜਦੂਰ ਬੇਹੋਸ ਹੋਕੇ ਖੇਤ ਵਿੱਚ ਡਿੱਗ ਪਏ ਜੌ ਜਿੰਦਗੀ ਤੇ ਮੌਤ ਨਾਲ ਜੂਝ ਰਹੇ ਹਨ।