
ਐਕਟਿਵਾ ਸਵਾਰ ਮਹਿਲਾ ਕਾਂਸਟੇਬਲ ਨੂੰ ਛੋਟੇ ਹਾਥੀ ਆਟੋ ਚਾਲਕ ਨੇ ਟੱਕਰ ਮਾਰੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਅੰਮ੍ਰਿਤਸਰ: ਜ਼ਿਲ੍ਹੇ ਦੇ ਮੌਹਕਮ ਪੁਰਾ ਥਾਣੇ ਵਿਚ ਤੈਨਾਤ ਮਹਿਲਾ ਕਾਂਸਟੇਬਲ ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਮਹਿਲਾ ਕਾਂਸਟੇਬਲ ਨੂੰ ਛੋਟੇ ਹਾਥੀ ਆਟੋ ਚਾਲਕ ਨੇ ਟੱਕਰ ਮਾਰੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਆਟੋ ਚਾਲਕ ਮੌਕੇ ’ਤੇ ਫਰਾਰ ਹੋ ਗਿਆ।
ਮ੍ਰਿਤਕਾ ਦੀ ਪਛਾਣ ਮਨਦੀਪ ਕੌਰ ਵਜੋਂ ਹੋਈ ਹੈ। ਪਰਿਵਾਰਕ ਮੈਂਬਰ ਨੂੰ ਮਨਦੀਪ ਕੌਰ ਦੀ ਮੌਤ ਸਬੰਧੀ ਜਾਣਕਾਰੀ ਫੋਨ ਜ਼ਰੀਏ ਮਿਲੀ ਹੈ। ਫਿਲਹਾਲ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ, ਜਲਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।