Pathankot young Death News : ''ਮਾਂ ਦੀ ਆਉਂਦੀ ਯਾਦ, ਉਨ੍ਹਾਂ ਕੋਲ ਜਾਣਾ ਚਾਹੁੰਦਾ''.. ਇਹ ਕਹਿ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
Published : Aug 5, 2024, 2:02 pm IST
Updated : Aug 5, 2024, 3:42 pm IST
SHARE ARTICLE
Pathankot young Death News in punjabi
Pathankot young Death News in punjabi

Pathankot young Death News: ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਮ੍ਰਿਤਕ

Pathankot young Death News in punjabi : ਪਠਾਨਕੋਟ 'ਚ ਇਕ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਨੌਜਵਾਨ ਨੇ ਆਪਣੀ ਮਾਂ ਦੀ ਯਾਦ 'ਚ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਸਾਹਿਲ ਸਰਬਵਾਲ ਵਾਸੀ ਵਿਸ਼ਵਕਰਮਾ ਨਗਰ ਲਮੀਨੀ ਵਜੋਂ ਹੋਈ ਹੈ। ਘਟਨਾ ਐਤਵਾਰ ਸਵੇਰੇ 5:30 ਵਜੇ ਦੀ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਵੀ ਮੌਕੇ ’ਤੇ ਪੁੱਜ ਗਈ।

ਇਹ ਵੀ ਪੜ੍ਹੋ: Supreme Court News: LG ਬਿਨਾਂ ਸਲਾਹ-ਮਸ਼ਵਰੇ ਦੇ ਕਰ ਸਕਦਾ ਹੈ ਨਿਯੁਕਤੀ… AAP ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ

ਮ੍ਰਿਤਕ ਸਾਹਿਲ ਦੇ ਭਰਾ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਭਰਾ ਆਪਣੇ ਪਿਤਾ ਨਾਲ ਰਹਿੰਦਾ ਸੀ ਅਤੇ ਕਰੀਬ ਚਾਰ ਸਾਲ ਪਹਿਲਾਂ ਆਪਣੀ ਮਾਂ ਦੀ ਮੌਤ ਤੋਂ ਬਾਅਦ ਉਹ ਉਨ੍ਹਾਂ ਦੀਆਂ ਯਾਦਾਂ ਵਿੱਚ ਗੁਆਚ ਗਿਆ। ਇਸ ਕਾਰਨ ਸਾਹਿਲ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਗਿਆ ਅਤੇ ਆਪਣੀ ਮਾਂ ਦੀ ਯਾਦ 'ਚ ਉਸ ਨੇ ਆਪਣੀ ਬਾਂਹ 'ਤੇ ਮਾਂ ਦੀ ਤਸਵੀਰ ਦਾ ਟੈਟੂ ਵੀ ਬਣਵਾਇਆ।

ਇਹ ਵੀ ਪੜ੍ਹੋ: Joginder Singh: ਸੁਖਦੇਵ ਢੀਂਡਸਾ ਸਣੇ ਉੱਘੀਆਂ ਸ਼ਖਤੀਅਤਾਂ ਵਲੋਂ ਸ. ਜੋਗਿੰਦਰ ਸਿੰਘ ਜੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਕਰੀਬ 2 ਵਜੇ ਤੱਕ ਵਿਦੇਸ਼ ਰਹਿ ਰਹੀ ਆਪਣੀ ਮਾਸੀ ਦੀ ਧੀ ਨਾਲ ਗੱਲਬਾਤ ਕਰਦਾ ਰਿਹਾ। ਸਾਹਿਲ ਉਸਨੂੰ ਦੱਸਣ ਲੱਗਾ ਕਿ ਮਾਂ ਦੀ ਬਹੁਤ ਯਾਦ  ਆਉਂਦੀ ਹੈ ਅਤੇ ਉਹ ਉਸਦੇ ਕੋਲ ਜਾਣਾ ਚਾਹੁੰਦਾ ਹੈ। ਸਾਹਿਲ ਇੱਕ ਨਿੱਜੀ ਹਸਪਤਾਲ ਵਿੱਚ ਲੇਖਾਕਾਰ ਵਜੋਂ ਕੰਮ ਕਰਦਾ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮਾਨਸਿਕ ਪ੍ਰੇਸ਼ਾਨੀ ਕਾਰਨ ਸਾਹਿਲ ਨੇ ਐਤਵਾਰ ਸਵੇਰੇ ਘਰ 'ਚ ਫਾਹਾ ਲੈ ਕੇ ਖ਼ੁ ਦਕੁਸ਼ੀ ਕਰ ਲਈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਡਿਵੀਜ਼ਨ ਨੰਬਰ 1 ਦੇ ਏਐਸਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।

​(For more Punjabi news apart from Pathankot young Death News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement