
Ferozepur News : ਕਸਬਾ ਮਮਦੋਟ ਦੇ ਨਿਵਾਸੀ ਨਸ਼ਾ ਵੇਚਣ ਅਤੇ ਖਰੀਦਣ ਵਾਲਿਆਂ ਤੋਂ ਹੋਏ ਪਰੇਸ਼ਾਨ
Ferozepur News in Punjabi : -ਨਸ਼ਾ ਕਿਸ ਕਦਰ ਹੈ ਗਲੀਆਂ ਅਤੇ ਮੁਹੱਲਿਆਂ ਤੱਕ ਵੀ ਪਹੁੰਚ ਗਿਆ ਹੈ ਇਸ ਦੀ ਤਾਜ਼ਾ ਉਦਾਹਰਨ ਦੇਖਣ ਨੂੰ ਮਿਲੀ ਹੈ। ਫਿਰੋਜ਼ਪੁਰ ਦੇ ਕਸਬਾ ਮੁਮਦੋੜ ਦੇ ਅੰਦਰ ਜਿੱਥੇ ਹੁਣ ਨਸ਼ਾ ਵੇਚਣ ਅਤੇ ਖਰੀਦਣ ਵਾਲਿਆਂ ਨੇ ਗਲੀਆਂ ਮਹੱਲਿਆਂ ’ਚ ਹੀ ਆਪਣੇ ਗੁਪਤ ਟਿਕਾਣੇ ਬਣਾ ਲਏ ਨੇ, ਮਮਦੋਟ ਦੇ ਮਹੱਲਾ ਨਰੰਗ ’ਚ ਰਹਿਣ ਵਾਲੇ ਵਸਨੀਕ ਨਸ਼ੇੜੀਆਂ ਤੋਂ ਕਾਫ਼ੀ ਪਰੇਸ਼ਾਨ ਹਨ। ਉਹਨਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਹੀ ਨਸ਼ਾ ਵੇਚਣ ਵਾਲੇ ਅਤੇ ਖਰੀਦਣ ਵਾਲੇ ਗਲੀਆਂ ਮੁਹੱਲਿਆਂ ਵਿੱਚ ਆ ਕੇ ਖੜੇ ਹੋ ਜਾਂਦੇ ਹਨ, ਜਿਸ ਕਾਰਨ ਬੱਚਿਆਂ ਤੇ ਮਹਿਲਾਵਾਂ ਦਾ ਘਰਾਂ ’ਚੋਂ ਨਿਕਲਣਾ ਵੀ ਦੁੱਭਰ ਹੋਇਆ ਪਿਆ ਹੈ।
ਹਾਲਾਤ ਇਹ ਹਨ ਕਿ ਨਸ਼ੇੜੀ ਕਿਸੇ ਵੇਲੇ ਕਿਸ ਨੂੰ ਕੋਈ ਸੱਟ ਮਾਰਦੇ ਜਾਂਦੇ ਹਨ ਲੋਕ ਆਪਣੇ ਬੱਚਿਆਂ ਨੂੰ ਖੇਡਣ ਤੋਂ ਬਾਹਰ ਵੀ ਨਹੀਂ ਭੇਜ ਰਹੇ। ਬੀਤੀ ਰਾਤ ਫਿਰ ਨਸ਼ੇੜੀਆਂ ਵੱਲੋਂ ਮਹੱਲਾ ਨਰੰਗ ’ਚ ਆਪਣੇ ਡੇਰੇ ਲਗਾ ਲਏ ਨੇ ਜਦ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਅੱਗੋਂ ਨਸ਼ਾ ਵੇਚਣ ਅਤੇ ਖਰੀਦਣ ਵਾਲਿਆਂ ਹਨ। ਉਹਨਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਮਹੱਲਾ ਵਾਸੀਆਂ ਨੇ ਇਸ ਦੀ ਸੂਚਨਾ ਤੁਰੰਤ ਹੀ ਪੁਲਿਸ ਨੂੰ ਦਿੱਤੀ ਜਦ ਤੱਕ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਨਸ਼ਾ ਵੇਚਣ ਵਾਲੇ ਅਤੇ ਖਰੀਦਣ ਵਾਲੇ ਉਦੋਂ ਤੱਕ ਉਥੋਂ ਫ਼ਰਾਰ ਹੋ ਚੁੱਕੇ ਸਨ।
ਉੱਥੇ ਹੀ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ ਸਵੇਰੇ ਉਨ੍ਹਾਂ ਨਸ਼ਾ ਵੇਚਣ ਅਤੇ ਖਰੀਦਣ ਵਾਲਿਆਂ ਨੂੰ ਫੜ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਮਾਮਲਾ ਟਾਲ ਮਟੋਲ ਕਰਕੇ ਅਗਲੇ ਦਿਨ ’ਤੇ ਪਾ ਦਿੱਤਾ। ਇਥੋਂ ਪਤਾ ਲੱਗਦਾ ਹੈ ਕੀ ਹੇਠਲੇ ਪੱਧਰ ’ਤੇ ਪੁਲਿਸ ਨਸ਼ਾ ਫੜਨ ਨੂੰ ਲੈ ਕੇ ਕਿੰਨੀ ਕੁ ਗੰਭੀਰ ਨਾਲ ਨਸ਼ਾ ਵੇਚਣ ਵਾਲਿਆਂ ’ਤੇ ਕਾਰਵਾਈ ਕਰ ਰਹੀ ਹੈ।
(For more news apart from Drugs are being sold openly in Ferozepur News in Punjabi, stay tuned to Rozana Spokesman)