
ਕਿਹਾ,"ਸਾਡੇ ਪੁੱਤ ਦੀ ਯਾਦ 'ਤੇ ਹਮਲਾ, ਸਾਡੀ ਆਤਮਾ 'ਤੇ ਜ਼ਖ਼ਮ ਹੈ...
ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਬੁੱਤ ਉੱਤੇ ਹਮਲੇ ਤੋਂ ਬਾਅਦ ਮਾਤਾ ਚਰਨ ਕੌਰ ਨੇ ਪੋਸਟ ਪਾਈ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਸਾਡੇ ਪੁੱਤ ਦੀ ਯਾਦ 'ਤੇ ਹਮਲਾ, ਸਾਡੀ ਆਤਮਾ 'ਤੇ ਜਖ਼ਮ ਹੈ” ਬੀਤੇ ਦਿਨੀਂ ਮੇਰੇ ਪੁੱਤ ਦੀ ਯਾਦ ਤੇ ਗੋਲੀਆਂ ਚਲਾਈਆਂ ਗਈਆਂ। ਉਹ ਸਿਰਫ਼ ਪੱਥਰ ਦੀ ਮੂਰਤ ਨਹੀਂ ਸੀ, ਉਹ ਉਹਦੇ ਚਾਹੁਣ ਵਾਲਿਆਂ ਵੱਲੋਂ ਉਸਨੂੰ ਦਿੱਤਾ ਸਨਮਾਨ ਸੀ, ਤੇ ਉਹਦੇ ਲਈ ਲੋਕਾ ਦੇ ਦਿਲਾ ਚ ਜੋ ਪਿਆਰ ਹੈ ਉਹਦਾ ਨਿਸ਼ਾਨ ਸੀ। ਮੇਰਾ ਪੁੱਤ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣਿਆ ਰਿਹਾ, ਉਸਨੂੰ ਅਕਾਲ ਪੁਰਖ ਕੋਲ ਗਏ ਨੂੰ ਵੀ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਹਮਲਾ ਸਾਡੀ ਰੂਹ ਉੱਤੇ ਚੋਟ ਵਾਂਗ ਲੱਗਾ, ਮੇਰੇ ਪੁੱਤ ਦੀ ਜਾਨ ਦੇ ਦੁਸ਼ਮਣ ਉਹਦੇ ਗਏ ਮਗਰੋਂ ਵੀ ਉਹਨੂੰ ਨਹੀ ਛੱਡ ਰਹੇ ਪਰ ਉਹਦੀ ਬਗਾਵਤ ਜਰੂਰ ਕੀਤੀ ਜਾ ਸਕਦੀ ਏ ਪਰ ਉਹਨੂੰ ਮਿਟਾਇਆ ਨਹੀਂ ਜਾ ਸਕਦਾ, ਉਹ ਇੱਕ ਲਹਿਰ ਆ, ਜੋ ਹਮੇਸ਼ਾ ਚੱਲਦੀ ਰਹੇਗੀ।
ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ:ਕਿ ਇਕ ਨਾ ਇਕ ਦਿਨ ਹਰ ਇਕ ਨੂੰ ਉਹਦੀ ਕੀਤੀ ਦਾ ਦੰਡ ਜਰੂਰ ਮਿਲੂ ਸਾਡੀ ਚੁੱਪੀ ਸਾਡੀ ਹਾਰ ਨਹੀ