ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਮਿਲਦੀਆਂ ਤਾਂ ਇਹ ਨੌਬਤ ਨਾ ਆਉਂਦੀ : ਦਾਦੂਵਾਲ
Published : Oct 5, 2018, 10:10 am IST
Updated : Oct 5, 2018, 10:10 am IST
SHARE ARTICLE
Baljit singh daduwal
Baljit singh daduwal

ਜੇਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸਮੇਤ ਹੋਰਨਾ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਮੇਂ ਦੀਅ ਸਰਕਾਰਾਂ ਮਿਸਾਲੀ ਸਜਾਵਾਂ ਦਿੰਦੀਆਂ

ਕੋਟਕਪੂਰਾ: ਜੇਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸਮੇਤ ਹੋਰਨਾ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਮੇਂ ਦੀਅ ਸਰਕਾਰਾਂ ਮਿਸਾਲੀ ਸਜਾਵਾਂ ਦਿੰਦੀਆਂ ਤਾਂ ਭਵਿੱਖ 'ਚ ਨਾ ਤਾਂ ਕਿਸੇ ਦੀ ਇਸ ਤਰਾਂ ਬੇਅਦਬੀ ਕਰਨ ਦੀ ਜੁਰਅੱਤ ਪੈਣੀ ਸੀ ਤੇ ਨਾ ਹੀ ਬਰਗਾੜੀ ਵਾਲਾ ਬੇਅਦਬੀ ਕਾਂਡ ਵਾਪਰਨਾ ਸੀ। ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਵਿਖੇ ਚੱਲ ਰਹੇ ਇਨਸਾਫ ਮੋਰਚੇ ਦੇ 125ਵੇਂ ਦਿਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਸਮੇਂ ਦੀਆਂ ਸਰਕਾਰਾਂ ਦੀ ਅਣਗਹਿਲੀ, ਲਾਪ੍ਰਵਾਹੀ ਤੇ ਨਲਾਇਕੀ ਕਰਕੇ ਅਜੇ ਵੀ ਬੇਅਦਬੀ ਦੀਆਂ

ਘਟਨਾਵਾਂ ਲਗਾਤਾਰ ਜਾਰੀ ਹਨ। ਉਨਾ ਦੱਸਿਆ ਕਿ ਬੀਤੇ ਕੱਲ ਵੀ ਗੁਰਦਾਸਪੁਰ ਜਿਲੇ 'ਚ ਸ਼ਰਾਰਤੀ ਅਨਸਰਾਂ ਨੇ ਧਾਰਮਿਕ ਪੋਥੀਆਂ ਦੀ ਬੇਅਦਬੀ ਕਰਨ ਵਾਲੀ ਘਟਨਾ ਨੂੰ ਅੰਜਾਮ ਦਿੱਤਾ। ਉਨਾਂ ਹੈਰਾਨੀ ਪ੍ਰਗਟਾਈ ਕਿ ਪੂਰੇ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਇਨਸਾਫ ਮੋਰਚੇ ਬਾਰੇ ਦੁਸ਼ਮਣ ਤਾਕਤਾਂ ਨੂੰ ਤਾਂ ਦਰਦ ਹੋਣਾ ਸੁਭਾਵਿਕ ਹੈ ਪਰ ਪੰਥ ਦੇ ਨਾਂਅ 'ਤੇ ਅੱੱਧੀ ਸਦੀ ਤੱਕ ਸਿਆਸੀ ਰੋਟੀਆਂ ਸੇਕਣ ਵਾਲੇ ਸਿਆਸਤਦਾਨਾ ਵੱਲੋਂ ਕੀਤਾ ਜਾ ਰਿਹਾ ਕੂੜ ਪ੍ਰਚਾਰ ਸਮਝ ਤੋਂ ਬਾਹਰ ਹੈ ਕਿਉਂਕਿ ਉਹ ਇਸ ਇਨਸਾਫ ਮੋਰਚੇ ਤੋਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਹੋਣ ਦਾ ਕੂੜ ਪ੍ਰਚਾਰ ਕਰ ਰਹੇ ਹਨ ਪਰ ਦੇਸ਼ ਵਿਦੇਸ਼ 'ਚ ਵਸਦੀਆਂ ਜਾਗਰੂਕ

ਸੰਗਤਾਂ ਭਲੀ ਭਾਂਤ ਜਾਣੂ ਹਨ ਕਿ ਹੁਣ ਪੰਥ ਦਾ ਘਾਣ ਕਰਨ ਵਾਲੀਆਂ ਸੰਗਤਾਂ ਦਾ ਪੰਥਕ ਮੁਖੋਟਾ ਲਹਿ ਚੁੱਕਾ ਹੈ ਤੇ ਜਦੋਂ ਬੇਅਦਬੀ ਕਾਂਡ ਦੇ ਦੋਸ਼ੀ ਸਾਹਮਣੇ ਆ ਗਏ ਅਤੇ ਉਨਾ ਦੀ ਇਨਾਂ ਪੰਥਕ ਮੁਖੋਟਿਆਂ ਵਾਲੇ ਸਿਆਸਤਦਾਨਾ ਨਾਲ ਸਾਂਝਭਿਆਲੀ ਸਾਹਮਣੇ ਆਈ ਤਾਂ ਇਹ ਮੂੰਹ ਦਿਖਾਉਣ ਜੋਗੇ ਵੀ ਨਹੀਂ ਰਹਿਣਗੇ। ਭਾਈ ਦਾਦੂਵਾਲ ਨੇ ਆਖਿਆ ਕਿ ਕੈਪਟਨ ਵੱਲੋਂ ਬਾਦਲਾਂ ਨੂੰ ਬਚਾਉਣ ਲਈ ਜੋ ਮਰਜੀ ਡਰਾਮੇਬਾਜੀਆਂ ਕੀਤੀਆਂ ਜਾਣ ਪਰ ਅਖੀਰ ਸਿੱਖ ਪੰਥ ਨੂੰ ਇਨਸਾਫ ਦੇਣਾ ਪੈਣਾ ਹੈ, ਕਿਉਂਕਿ ਇਨਸਾਫ ਪ੍ਰਾਪਤ ਕੀਤੇ ਬਿਨਾ ਇਹ ਮੋਰਚਾ ਖਤਮ ਨਹੀਂ ਹੋਵੇਗਾ। ਅੰਤ 'ਚ ਉਨਾ 5 ਪਿਆਰਿਆਂ ਦੇ ਆਗੂ ਸਤਨਾਮ ਸਿੰਘ ਖੰਡਾ ਸਮੇਤ ਦੂਰੋਂ ਨੇੜਿਉਂ ਆਈਆਂ ਸੰਗਤਾਂ ਤੇ ਪੰਥਕ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।  

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement