
ਪੰਜਾਬ ਦੇ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਸਭਿਆਚਾਰਕ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਡਾ. ਮਹੇਸ਼ ਸ਼ਰਮਾ ...
ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਦੇ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਸਭਿਆਚਾਰਕ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਡਾ. ਮਹੇਸ਼ ਸ਼ਰਮਾ ਨਾਲ ਮੀਟਿੰਗ ਕਰਕੇ ਜਲ੍ਹਿਆਂ ਵਾਲਾ ਬਾਗ ਰਾਸ਼ਟਰੀ ਯਾਦਗਾਰੀ ਟ੍ਰਸਟ ਦੇ ਨਵੇਂ ਮੈਂਬਰਾਂ ਦੀ ਨਿਯੁਕਤੀ ਦੀ ਪ੍ਰਕ੍ਰਿਆ ਜਲਦ ਮੁਕੰਮਲ ਕਰਨ 'ਤੇ ਜ਼ੋਰ ਦਿੱਤਾ ਗਿਆ ਤਾਂ ਜੋ ਕੇਂਦਰ ਵੱਲੋਂ ਇਸ ਸਬੰਧੀ ਹੋਣ ਵਾਲੀ ਦੇਰੀ ਸਦਕਾ ਜਲ੍ਹਿਆਂ ਵਾਲਾ ਬਾਗ ਦੇ ਸਾਕੇ ਸਬੰਧੀ ਅਪ੍ਰੈਲ 2019 ਵਿੱਚ 100 ਸਾਲਾ ਯਾਦਗਾਰੀ ਸਮਾਗਮ ਕਰਵਾਉਣ ਦੇ ਪ੍ਰਸਤਾਵਾਂ ਦੀ ਪ੍ਰਵਾਨਗੀ ਵਿੱਚ ਦੇਰੀ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਜਲ੍ਹਿਆਂ ਵਾਲਾ ਬਾਗ ਭਾਰਤ ਦੀ ਏਕਤਾ ਦਾ ਪ੍ਰਤੀਕ ਹੈ ਅਤੇ ਇਸ ਪਵਿੱਤਰ ਸਥਾਨ ਦੇ ਰੱਖ-ਰਖਾਵ ਤੇ ਪ੍ਰਬੰਧਨ ਦੀ ਜ਼ਿੰਮੇਵਾਰੀ ਟ੍ਰਸਟ ਵੱਲੋਂ ਨਿਭਾਈ ਜਾਂਦੀ ਹੈ। ਕੇਂਦਰੀ ਮੰਤਰੀ ਨਾਲ ਮੁਲਾਕਾਤ ਦੌਰਾਨ ਸ੍ਰੀ ਸਿੱਧੂ ਨੇ ਕਿਹਾ ਕਿ ਕਿਉੰਜੋ ਜਲ੍ਹਿਆਂ ਵਾਲਾ ਬਾਗ ਦੇ ਪ੍ਰਬੰਧਨ ਦਾ ਕੰਮ ਚਲਾਉਣਾ ਟ੍ਰਸਟ ਦੀ ਜ਼ਿੰਮੇਵਾਰੀ ਹੈ ਇਸ ਕਰਕੇ ਇਸ ਟ੍ਰਸਟ ਦੇ ਕਾਰਜਕਾਲ ਪੂਰਾ ਕਰ ਚੁੱਕੇ ਮੈਂਬਰਾਂ ਦੀ ਥਾਂ ਨਵੇਂ ਨਿਯੁਕਤ ਹੋਣ ਤਿੰਨ ਮੈਂਬਰਾਂ ਦੀ ਨਿਯੁਕਤੀ ਜਲਦ ਕੀਤੀ ਜਾਵੇ ਤਾਂ ਜੋ 100 ਸਾਲਾ ਯਾਦਗਾਰੀ ਸਮਾਗਮ ਦੀਆਂ ਅਗੇਤੀਆਂ ਤਿਆਰੀਆਂ ਵਿੱਚ ਕੋਈ ਰੁਕਾਵਟ ਨਾ ਆਵੇ ਕਿਉਂਕਿ
ਇਸ ਸਮਾਗਮ ਸਬੰਧੀ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕੰਮ ਕਰਨ ਵਾਲੇ ਇਸ ਟ੍ਰਸਟ ਪਾਸੋਂ ਪ੍ਰਸਤਾਵਾਂ ਦੀ ਮੰਨਜੂਰੀ ਲੋੜੀਂਦੀ ਹੈ ਅਤੇ ਨਵੇਂ ਮੈਂਬਰਾਂ ਦੀ ਨਿਯੁਕਤੀ ਤੋਂ ਬਾਅਦ ਹੀ ਇਹ ਟ੍ਰਸੱਟ ਆਪਣੇ ਕੰਮ-ਕਾਜ ਕਰ ਸਕੇਗਾ । ਉਨ੍ਹਾਂ ਕਿਹਾ ਕਿ '' ਅਸੀਂ ਜਲ੍ਹਿਆਂ ਵਾਲਾ ਬਾਗ ਦੇ ਯਾਦਗਾਰੀ ਸਮਾਗਮ ਵੱਡੇ ਪੈਮਾਨੇ 'ਤੇ ਮਨਾਉਣ ਨੂੰ ਧਿਆਨ ਵਿੱਚ ਰੱਖਦਿਆਂ 20 ਕਰੋੜ ਰੁਪਏ ਦੇ ਪ੍ਰਸਤਾਵ ਪਹਿਲਾਂ ਹੀ ਕੇਂਦਰ ਨੂੰ ਦਿੱਤੇ ਹੋਏ ਹਨ ਤਾਂ ਜੋ ਵਿਸ਼ਵ ਅਤੇ ਖਾਸਕਰ ਭਾਰਤ ਦੀ ਨਵੀਂ ਪੀੜ੍ਹ ਨੂੰ ਮੁਲਕ ਦੀ ਆਜ਼ਾਦੀ ਖਾਤਰ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਤੋਂ ਜਾਣੂੰ ਕਰਵਾਇਆ ਜਾ ਸਕੇ।
''ਸਭਿਆਚਾਰਕ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਵੱਲੋਂ ਸ੍ਰੀ ਸਿੱਧੂ ਨੂੰ ਭਰੋਸਾ ਦਿੱਤਾ ਗਿਆ ਕਿ ਨਵੇਂ ਤਿੰਨ ਮੈਂਬਰਾਂ ਦੀ ਨਿਯੁਕਤੀ ਇੱਕ ਹਫਤੇ ਦੇ ਅੰਦਰ-ਅੰਦਰ ਕਰ ਦਿੱਤੀ ਜਾਵੇਗੀ ਅਤੇ ਇਸ ਉਪਰੰਤ ਤੁਰੰਤ ਟ੍ਰਸਟ ਦੀ ਮੀਟਿੰਗ ਕਰਵਾਈ ਜਾਵੇਗੀ ਤਾਂ ਜੋ ਭਾਰਤ ਦੀ ਏਕਤਾ ਦੇ ਪ੍ਰਤੀਕ ਵੱਜੋਂ ਜਾਣੇ ਜਾਂਦੇ ਜਲਿ•ਆਂ ਵਾਲਾ ਬਾਗ ਦੇ ਸਾਕੇ ਸਬੰਧੀ ਯਾਦਗਾਰੀ ਸਮਾਗਮ ਦੀਆਂ ਤਿਆਰੀਆਂ ਦੇ ਪ੍ਰਸਤਾਵਾਂ ਦੀ ਪ੍ਰਕ੍ਰਿਆ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਸ੍ਰੀ ਸਿੱਧੂ ਵੱਲੋਂ ਕੇਂਦਰੀ ਸੈਰ-ਸਪਾਟਾ ਮੰਤਰੀ ਸ੍ਰੀ ਕੇ.ਜੇ.ਐਲਫੌਂਸ ਨਾਲ ਮੀਟਿੰਗ ਕਰ ਕੇ ਪ੍ਰਸਾਦ (ਨੈਸ਼ਨਲ ਮਿਸ਼ਨ ਫਾਰ ਪਿਲਗ੍ਰੀਮੇਜ ਰੀਜੁਵੇਨੇਸ਼ਨ ਐੰਡ ਸਪਿਰਚੁਅਲ ਆਗਮੈਂਟੇਸ਼ਨ) ਅਤੇ ਸਵਾਦੇਸ਼ ਮਿਸ਼ਨ ਤਹਿਤ ਪ੍ਰਸਤਾਵਾਂ ਦੀ ਜਲਦੀ ਪ੍ਰਵਾਨਗੀ ਦੀ ਮੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿਖੇ ਹੋਣ ਵਾਲੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਸਬੰਧੀ 115 ਕਰੋੜ ਦੇ ਪ੍ਰਸਤਾਵ ਪ੍ਰਸਾਦ ਸਕੀਮ ਤਹਿਤ ਅਤੇ ਰਾਜ ਅੰਦਰ ਟੂਰਿਜ਼ਮ ਨੂੰ ਪ੍ਰਫੁੱਲਤ ਕਰਨ ਅਤੇ ਸੈਰ-ਸਪਾਟਾ ਨਾਲ ਸਬੰਧਤ ਵਿਕਾਸ ਪ੍ਰਾਜੈਕਟਾਂ ਲਈ 108 ਕਰੋੜ ਰੁਪਏ ਦੇ ਪ੍ਰਸਤਾਵ ਪਹਿਲਾਂ ਹੀ ਕੇਂਦਰ ਨੂੰ ਸੌਂਪੇ ਹੋਏ ਹਨ। ਇਸ ਮੌਕੇ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਸ੍ਰੀ ਮਾਲਵਿੰਦਰ ਸਿੰਘ ਜੱਗੀ ਵੀ ਹਾਜ਼ਰ ਸਨ।