
ਗ਼ਲਤ ਖ਼ਬਰ ਦਿਖਾਉਣ ਵਾਲੇ ਗੋਦੀ ਮੀਡੀਆ ਨੂੰ ਪਾਈਆਂ ਲਾਹਣਤਾਂ
ਮੁਹਾਲੀ : ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ ਪੰਜਾਬ ਵਿਚ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਪਰ ਇਸ ਦੌਰਾਨ ਸਰਕਾਰ ਵੱਲੋਂ ਅੰਦੋਲਨ ਨੂੰ ਕਿਸੇ ਨਾ ਕਿਸੇ ਤਰੀਕੇ ਫ਼ੇਲ੍ਹ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।
farmer Protest
ਇਸ ਸਬੰਧੀ ਗੱਲਬਾਤ ਕਰਦਿਆਂ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਨੇ ਆਖਿਆ ਕਿ ਅੱਜ ਸਾਰਿਆਂ ਨੂੰ ਇਕਜੁੱਟ ਹੋ ਕੇ ਅੰਦੋਲਨ ਕਰਨ ਦੀ ਲੋੜ ਹੈ
Advocate Simranjeet Kaur Gill
ਕਿਉਂਕਿ ਸਰਕਾਰ ਕਿਸੇ ਨਾ ਕਿਸੇ ਤਰੀਕੇ ਅੰਦੋਲਨ ਨੂੰ ਖ਼ਤਮ ਕਰਨ ਵਿਚ ਲੱਗੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਾਥਰਸ ਵਿਚ ਗੈਂਗਰੇਪ ਦੀ ਘਟਨਾ ਵੀ ਕਿਸਾਨੀ ਅੰਦੋਲਨ ਨੂੰ ਖ਼ਤਮ ਕਰਨ ਲਈ ਰਚੀ ਗਈ ਸਾਜਿਸ਼ ਹੈ
Advocate Simranjeet Kaur Gill
ਤਾਂ ਜੋ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ। ਉਨ੍ਹਾਂ ਇਹ ਵੀ ਆਖਿਆ ਕਿ ਉਹ ਹੁਣ ਕਿਸਾਨ ਆਗੂਆਂ ਦੇ ਹਿਸਾਬ ਨਾਲ ਚੱਲਣਗੇ, ਜਿਸ ਤਰ੍ਹਾਂ ਕਿਸਾਨ ਆਗੂਆਂ ਦਾ ਹੁਕਮ ਹੋਵੇਗਾ, ਉਸੇ ਤਰੀਕੇ ਕੰਮ ਕੀਤਾ ਜਾਵੇਗਾ।