ਮੋਟਰਸਾਈਕਲ 'ਤੇ ਸਵਾਰ ਹੋ ਮੰਡੀ 'ਚ ਭਰਾ ਨੂੰ ਦੇਣ ਜਾ ਰਿਹਾ ਸੀ ਰੋਟੀ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਥਾਣਾ ਖਲਚਿਆ ਅਧੀਨ ਆਉਂਦੇ ਇਲਾਕੇ ਵਿਚ ਵਾਪਰੇ ਸੜਕ ਹਾਦਸੇ ਵਿਚ ਇਕ ਰਾਸ਼ਟਰ ਪੱਧਰੀ ਫੁੱਟਬਾਲ ਖਿਡਾਰੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਕ ਤੇਜ਼ ਰਫ਼ਤਾਰ ਹੋਂਡਾ ਸਿਟੀ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ।
ਇਹ ਵੀ ਪੜ੍ਹੋ: ਬਰਨਾਲਾ 'ਚ ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ
ਇਸ ਹਾਦਸੇ ਵਿਚ ਇਕ ਨਾਮੀ ਫੁੱਟਬਾਲ ਖਿਡਾਰੀ ਸਰਤਾਜ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਮ੍ਰਿਤਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਭਰਾ ਨੂੰ ਮੰਡੀ ਵਿਚ ਰੋਟੀ ਫੜਾਉਣ ਜਾ ਰਿਹਾ ਸੀ ਕਿ ਅਚਾਨਕ ਰਸਤੇ ਵਿਚ ਹਾਦਸੇ ਵਾਪਰ ਗਿਆ।
ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਕਾਮੇ ਸ਼ਿੰਦਰਪਾਲ ਦੀ ਬਦਲੀ ਕਿਸਮਤ, ਲੱਗੀ 5 ਲੱਖ ਦੀ ਲਾਟਰੀ
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਿਚ ਸ਼ੌਕ ਦੀ ਲਹਿਰ ਫੈਲ ਗਈ। ਹੈ ਪ੍ਰਵਾਰ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦਿਵਾਉਣ ਦੀ ਗੁਹਾਰ ਲਗਾਈ ਹੈ।