
Amritsar News : ਪਿਛਲੇ ਲੰਮੇ ਸਮੇਂ ਤੋਂ ਚਲ ਰਹੇ ਸੀ ਬੀਮਾਰ
Amritsar News : ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਨੇ ਨਾਮਵਰ ਲੋਕ ਪੱਖੀ ਨਾਟਕਕਾਰ ਅਤੇ ਬੁੱਧੀਜੀਵੀ ਗੁਰਸ਼ਰਨ ਸਿੰਘ ਦੀ ਜੀਵਨ ਸਾਥਣ ਅਤੇ ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਸਦੀਵੀਂ ਵਿਛੋੜੇ ਉਤੇ ਗਹਿਰਾ ਅਫ਼ਸੋਸ ਜ਼ਾਹਰ ਕੀਤਾ ਹੈ। ਉਨ੍ਹਾਂ ਵਲੋਂ ਗੁਰਸ਼ਰਨ ਸਿੰਘ ਨਾਲ ਇਨਕਲਾਬੀ ਰੰਗ ਮੰਚ ਦੇ ਖੇਤਰ ਵਿਚ ਪਾਏ ਅਹਿਮ ਯੋਗਦਾਨ ਲਈ ਯਾਦ ਕਰਦਿਆਂ ਇਸ ਦੁਖਦਾਈ ਮੌਕੇ ਉਨ੍ਹਾਂ ਦੇ ਸਮੁੱਚੇ ਪ੍ਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਹ ਇਸ ਵਕਤ ਅਪਣੀ ਵੱਡੀ ਬੇਟੀ ਡਾ. ਨਵਸ਼ਰਨ ਅਤੇ ਦਾਮਾਦ ਡਾ. ਅਤੁਲ ਕੋਲ ਦਿੱਲੀ ਵਿਖੇ ਰਹਿ ਰਹੇ ਸਨ ਅਤੇ ਕਾਫੀ ਲੰਮੇ ਸਮੇਂ ਤੋਂ ਬੀਮਾਰ ਚਲ ਰਹੇ ਸਨ।
(For more news apart from Playwright Gursharan Singh's life partner Kailash Kaur is no more News in Punjabi, stay tuned to Rozana Spokesman)