
ਅਦਾਕਾਰਾ ਪੂਨਮ ਪਾਂਡੇ ਦੀ ਅਸ਼ਲੀਲ ਵੀਡੀਉ ਸ਼ੂਟ ਕਰਨ ਲਈ ਅਣਪਛਾਤੇ ਵਿਅਕਤੀ ਵਿਰੁਧ ਮਾਮਲਾ ਦਰਜ
ਪਣਜੀ , 4 ਨਵੰਬਰ: ਗੋਆ ਦੇ ਕੈਨਾਕੋਨਾ ਥਾਣੇ ਵਿਚ ਇਕ ਅਣਪਛਾਤੇ ਵਿਅਕਤੀ ਵਿਰੁਧ ਐਫ਼ਆਈਆਰ ਦਰਜ ਕੀਤੀ ਗਈ ਹੈ। ਅਣਪਛਾਤਾ ਵਿਅਕਤੀ ਬਾਲੀਵੁਡ ਅਭਿਨੇਤਰੀ ਪੂਨਮ ਪਾਂਡੇ ਦੀ ਅਸ਼ਲੀਲ ਵੀਡੀਉ ਸ਼ੂਟ ਕਰ ਰਿਹਾ ਸੀ, ਜਿਸ ਤੋਂ ਬਾਅਦ ਇਸ ਵਿਰੁਧ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਵਿਅਕਤੀ ਵਿਰੁਧ ਭਾਰਤੀ ਦੰਡਾਵਲੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਗੋਆ ਫਾਰਵਰਡ ਪਾਰਟੀ ਦੀ ਮਹਿਲਾ ਵਿੰਗ ਨੇ ਵੀ ਪੂਨਮ ਪਾਂਡੇ ਵਿਰੁਧ ਸ਼ਿਕਾਇਤ ਦਰਜ ਕਰਵਾਈ ਹੈ। ਦਰਅਸਲ, ਪੂਨਮ ਪਾਂਡੇ ਚਪੋਲੀ ਡੈਮ 'ਤੇ ਅਸ਼ਲੀਲ ਵੀਡੀਉ ਦੀ ਸ਼ੂਟਿੰਗ ਕਰ ਰਹੀ ਸੀ ਜਿਸ ਤੋਂ ਬਾਅਦ ਮਹਿਲਾ ਵਿੰਗ ਨੇ ਇਹ ਕਾਰਵਾਈ ਕੀਤੀ ਹੈ। (ਏਜੰਸੀ)