ਕੇਂਦਰ ਖਿਲਾਫ ਦਿੱਲੀ- ਲੁਧਿਆਣਾ ਤੇ ਬਠਿੰਡਾ- ਚੰਡੀਗੜ੍ਹ ਮਾਰਗ ਨੂੰ ਕੀਤਾ ਜਾਮ
Published : Nov 5, 2020, 4:16 pm IST
Updated : Nov 5, 2020, 4:16 pm IST
SHARE ARTICLE
Farmer protest
Farmer protest

ਕੇਂਦਰ ਸਰਕਾਰ ਖਿਲਾਫ਼ ਭਾਰੀ ਨਾਅਰੇਬਾਜ਼ੀ ਕਰਦਿਆਂ ਖੇਤੀ ਬਿੱਲ ਵਾਪਸ ਲੈਣ ਦੀ ਮੰਗ ਕੀਤੀ

ਸੰਗਰੂਰ :ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਸੰਗਰੂਰ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ  ਸੰਗਰੂਰ ਵਿਖੇ ਵੀ ਰੇਲਵੇ ਸਟੇਸ਼ਨ ਤੇ ਧਰਨਾ ਚਲਾ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਤੋਂ ਰੋਸ ਮਾਰਚ ਕਰਦਿਆਂ ਮਹਾਂਵੀਰ ਚੌਕ ਸੰਗਰੂਰ ਚ  ਦਿੱਲੀ- ਲੁਧਿਆਣਾ ਤੇ ਬਠਿੰਡਾ- ਚੰਡੀਗੜ੍ਹ ਮਾਰਗ ਨੂੰ ਜਾਮ ਰੱਖਿਆ ਗਿਆ ਤੇ ਕੇਂਦਰ ਸਰਕਾਰ ਖਿਲਾਫ਼ ਭਾਰੀ ਨਾਅਰੇਬਾਜ਼ੀ ਕਰਦਿਆਂ ਖੇਤੀ ਬਿੱਲ ਵਾਪਸ ਲੈਣ ਦੀ ਮੰਗ ਕੀਤੀ। 

                                protestprotest

 ਚੱਕਾ ਜਾਮ ਮੌਕੇ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਸੂਬਾ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ ,ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਸੂਬਾ ਆਗੂ ਕਿਰਨਜੀਤ ਸਿੰਘ ਸੇਖੋਂ,ਬੀਕੇਯੂ ਸਿੱਧੂਪੁਰ ਦੇ ਬਿਕਰਮਜੀਤ ਸਿੰਘ,ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਊਧਮ ਸਿੰਘ ਸੰਤੋਖਪੁਰਾ,ਬੀਕੇਯੂ ਡਕੌਂਦਾ ਦੇ ਆਗੂ ਸੁਖਦੇਵ ਸਿੰਘ ਘਰਾਚੋਂ, ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਮੰਗਵਾਲ,ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਇੰਦਰਪਾਲ ਸਿੰਘ ਪੁੰਨਾਂਵਾਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ  ਜੀਐੱਸਟੀ,ਦਿਹਾਤੀ ਵਿਕਾਸ ਫੰਡ ਅਤੇ ਮਾਲ ਗੱਡੀਆਂ ਰੋਕ ਕੇ ਸਮੁੱਚੇ ਪੰਜਾਬ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨਾ ਚਾਹੁੰਦੀ ਹੈ ਤੇ ਕੇਂਦਰੀ ਮੰਤਰੀ ਤੇ ਬੀਜੇਪੀ

protestprotest

ਆਗੂਆਂ  ਵੱਲੋਂ ਅੰਦੋਲਨਕਾਰੀ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਕਿਸਾਨਾਂ ਨੂੰ ਨਕਸਲੀ ਅਤੇ ਦਲਾਲ ਕਹਿ ਕੇ ਭੰਡਿਆ ਜਾ ਰਿਹਾ ਹੈ। ਕੇਂਦਰ ਦੀਆਂ ਅਜਿਹੀਆਂ ਹਰਕਤਾਂ ਨੇ ਪੰਜਾਬ ਸਮੇਤ ਪੂਰੇ ਦੇਸ਼ ਦੇ ਕਿਸਾਨਾਂ ਚ ਗੁੱਸੇ ਦੀ ਲਹਿਰ ਨੂੰ ਤੇਜ਼ ਕੀਤਾ ਹੈ।ਕੇਂਦਰੀ ਹਕੂਮਤ ਦੀਆਂ  ਫਾਸ਼ੀਵਾਦੀ ਤਰੀਕਿਆਂ  ਨਾਲ ਕਾਨੂੰਨ ਲਾਗੂ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਅੰਬਾਨੀ -ਅਡਾਨੀ ਵਰਗੇ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਹਥਿਆਉਣ ਦੀ ਖੁੱਲ੍ਹ ਦੇਣ ਦੀਆਂ ਨੀਤੀਆਂ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਤੇ ਜ਼ਮੀਨ ਉਸੇ ਦੀ ਰਹੇਗੀ ਜਿਸ ਦਾ ਉਸ ਤੇ ਹਲ ਚੱਲਦਾ ਹੈ ।

Farmer protestFarmer protest

ਅੱਜ ਦੇ ਰੋਸ ਧਰਨੇ ਨੂੰ ਇਨ੍ਹਾਂ ਤੋਂ ਬਿਨਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਸਕੱਤਰ ਪਰਮਜੀਤ ਕੌਰ ਲੌਂਗੋਵਾਲ ,ਮੈਡੀਕਲ ਪ੍ਰੈਕਟੀਸ਼ਨਰ  ਐਸੋਸੀਏਸ਼ਨ ਵੱਲੋਂ ਸੂਬਾ ਸਕੱਤਰ ਡਾ ਮਾਘ ਸਿੰਘ ਮਾਣਕੀ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਆਗੂ ਸੁਖਬੀਰ ਸਿੰਘ ,ਫਰੀਡਮ ਫਾਈਟਰ ਐਸੋਸੀਏਸ਼ਨ ਦੇ ਸਰਪ੍ਰਸਤ ਸ਼ਮਿੰਦਰ ਕੌਰ ਲੌਂਗੋਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਿਮਲ ਕੌਰ, ਰੈਡੀਕਲ  ਸਟੂਡੈਂਟਸ ਯੂਨੀਅਨ ਵੱਲੋਂ ਜਸਵਿੰਦਰ ਕੌਰ, ਪੀਐਸਯੂ ਲਲਕਾਰ ਵੱਲੋਂ ਜਸਵਿੰਦਰ, ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ, 

protestprotestਡਾ ਏ ਐਸ ਮਾਨ, ਟੀ ਐੱਸ ਯੂ ਬਿਜਲੀ ਬੋਰਡ ਵੱਲੋਂ ਕੁਲਵਿੰਦਰ ਸਿੰਘ ਮਹਿਲਾ, ਐਫਸੀਆਈ ਪੱਲੇਦਾਰ ਯੂਨੀਅਨ ਵੱਲੋਂ  ਇੰਦਰਜੀਤ ਸਿੰਘ ਛੰਨਾਂ ਅਤੇ ਕਿਸਾਨ ਆਗੂ ਭਜਨ ਸਿੰਘ ਢੱਡਰੀਆਂ, ਮੰਗਤ ਰਾਮ ਲੌਂਗੋਵਾਲ, ਚਮਕੌਰ ਸਿੰਘ ਖੇੜੀ, ਬਲਵਿੰਦਰ ਸਿੰਘ ਬਡਰੁੱਖਾਂ, ਹਰੀ ਸਿੰਘ ਚੱਠਾ, ਰਾਮ ਸਿੰਘ ਸੋਹੀਆਂ ,ਨਿਰਮਲ ਸਿੰਘ ਬਟਰਿਆਣਾ, ਕਿਰਨਪਾਲ ਕੌਰ  ਨੇ ਵੀ ਸੰਬੋਧਨ ਕੀਤਾ ਅਤੇ ਇਨ੍ਹਾਂ ਤੋਂ ਬਿਨਾਂ ਸ਼ਹਿਰ ਦੇ ਵਪਾਰੀਆਂ, ਫੋਟੋਗ੍ਰਾਫਰ ਐਸੋਸੀਏਸ਼ਨ,ਆੜ੍ਹਤੀ ਐਸੋਸੀਏਸ਼ਨ ਵੱਲੋਂ ਵੀ ਅੱਜ ਦੇ ਚੱਕਾ ਜਾਮ ਵਿੱਚ ਸਹਿਯੋਗ ਕੀਤਾ ਗਿਆ।

Captian Amrinder singhCaptian Amrinder singh

ਅੱਜ ਸੰਗਰੂਰ ਜ਼ਿਲ੍ਹੇ  ਅੰਦਰ ਕਿਸਾਨ ਜਥੇਬੰਦੀਆਂ ਦੇ ਸਾਂਝੇ ਫਰੰਟ ਵੱਲੋਂ ਆਈਟੀ ਆਈ ਚੌਕ ਸੁਨਾਮ,ਜਾਖਲ ਰੋਡ ਲਹਿਰਾ ,ਬੱਸ ਸਟੈਂਡ ਭਵਾਨੀਗਡ਼੍ਹ,ਗਰੇਵਾਲ ਚੌਕ ਮਲੇਰਕੋਟਲਾ,ਕੱਕੜਵਾਲ ਚੌਕ ਧੂਰੀ ਅਤੇ ਕਾਤਰੋਂ ਚੌਕ ਸ਼ੇਰਪੁਰ ਵਿਖੇ ਵੀ ਚੱਕਾ ਜਾਮ  ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ 20 ਨਵੰਬਰ ਤੱਕ ਮਾਲ ਗੱਡੀਆਂ ਲਈ ਰੇਲਵੇ ਟਰੈਕ ਖੁੱਲ੍ਹੇ ਹਨ ਅਤੇ ਰੇਲਵੇ ਪਲੇਟਫਾਰਮ ਵੀ ਖਾਲੀ ਕੀਤੇ ਜਾਣਗੇ। ਕਾਰਪੋਰੇਟ ਘਰਾਣਿਆਂ ਦੇ ਪੈਟਰੋਲ ਪੰਪ ,ਸ਼ਾਪਿੰਗ ਮਾਲ ,ਟੋਲ ਪਲਾਜੇ ਅਤੇ ਭਾਜਪਾ ਆਗੂਆਂ ਦੇ ਘਿਰਾਓ ਹੋਰ ਤੇਜ਼ ਕੀਤੇ ਜਾਣਗੇ ।ਅਤੇ ਵੱਡੀ ਤਿਆਰੀ ਤੋਂ ਬਾਅਦ 26  ਨਵੰਬਰ ਨੂੰ ਦਿੱਲੀ ਵੱਲ ਕੂਚ ਕੀਤਾ ਜਾਵੇਗਾ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement