ਨਵਜੋਤ ਸਿੱਧੂ ਨੇ ਵਾਪਸ ਲਿਆ ਅਸਤੀਫ਼ਾ, ਕਿਹਾ- 'ਜਦੋਂ AG ਨਿਯੁਕਤ ਹੋਵੇਗਾ, ਉਦੋਂ ਸੰਭਾਲਾਂਗਾ ਚਾਰਜ'
Published : Nov 5, 2021, 5:41 pm IST
Updated : Nov 5, 2021, 5:41 pm IST
SHARE ARTICLE
Navjot Singh Sidhu
Navjot Singh Sidhu

ਸਿੱਧੂ ਨੇ ਕਿਹਾ ਬੇਅਦਬੀ ਅਤੇ ਨਸ਼ਿਆਂ ਨੂੰ ਲੈ ਕੇ ਸਰਕਾਰ ਨੇ ਕੀ ਕਦਮ ਚੁੱਕੇ? ਚੰਨੀ ਸਰਕਾਰ ਜਵਾਬ ਦੇਵੇ ਹੁਣ ਤੱਕ ਕੀ ਕੀਤਾ?

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਕੇ ਸਪੱਸ਼ਟ ਕੀਤਾ ਕਿ ਉਹਨਾਂ ਨੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਲੈ ਲਿਆ ਹੈ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਉਹ ਉਦੋਂ ਤੱਕ ਅਪਣਾ ਚਾਰਜ ਨਹੀਂ ਸੰਭਾਲਣਗੇ ਜਦੋਂ ਤੱਕ ਨਵੇਂ ਏਜੀ ਅਤੇ ਡੀਜੀਪੀ ਦੀ ਨਿਯੁਕਤੀ ਨਹੀਂ ਹੋ ਜਾਂਦੀ। ਉਹਨਾਂ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ।

Navjot Singh SidhuNavjot Singh Sidhu

ਹੋਰ ਪੜ੍ਹੋ: ਸੁਖਜਿੰਦਰ ਰੰਧਾਵਾ ਦਾ ਹਮਲਾ, ‘ਕੈਪਟਨ ਨੇ ਸੱਤਾ ਦੀ ਲਾਲਸਾ ਲਈ ਪੰਜਾਬ ਦੇ ਹਿੱਤਾਂ ਨੂੰ ਅਣਦੇਖਿਆ ਕੀਤਾ’

ਨਵਜੋਤ ਸਿੱਧੂ ਨੇ ਕਿਹਾ ਕਿ 2017 'ਚ ਦੋ ਅਹਿਮ ਮੁੱਦਿਆਂ ਬੇਅਦਬੀ ਅਤੇ ਡਰੱਗ ਰੈਕੇਟ ਦੇ ਹੱਲ ਨੂੰ ਲੈ ਕੇ ਸਰਕਾਰ ਬਣੀ ਸੀ। ਇਹਨਾਂ ਦੋ ਮੁੱਦਿਆਂ ਨੇ ਹੀ ਹੁਣ ਪੁਰਾਣੇ ਮੁੱਖ ਮੰਤਰੀ ਨੂੰ ਢਾਹ ਲਾਈ ਅਤੇ ਨਵਾਂ ਮੁੱਖ ਮੰਤਰੀ ਬਣਾਇਆ ਗਿਆ। ਜਦੋਂ ਗੁਰੂ ਦੀ ਬੇਅਦਬੀ ਅਤੇ ਨਸ਼ਿਆਂ ਦੀ ਗੱਲ ਆਉਂਦੀ ਹੈ ਤਾਂ ਇਹ ਡੀਜੀਪੀ ਅਤੇ ਏਜੀ ਦਾ ਕੰਮ ਹੈ। ਸੁਖਬੀਰ ਬਾਦਲ ਦੇ ਕਰੀਬੀ ਰਹੇ ਇਕਬਾਲ ਸਹੋਤਾ ਨੂੰ ਹੁਣ ਪੰਜਾਬ ਦਾ ਡੀ.ਜੀ.ਪੀ. ਲਗਾ ਦਿੱਤਾ ਗਿਆ। ਸੁਮੇਧ ਸੈਣੀ ਨੂੰ ਜ਼ਮਾਨਤ ਦਿਵਾਉਣ ਵਾਲਾ ਅੱਜ ਏ.ਜੀ. ਲਗਾਇਆ ਗਿਆ।

Charanjit Singh ChanniCharanjit Singh Channi

ਹੋਰ ਪੜ੍ਹੋ: ਦੀਵਾਲੀ ਵਾਲੇ ਦਿਨ ਵਾਪਰਿਆ ਭਿਆਨਕ ਹਾਦਸਾ, ਸਕੂਟਰ 'ਤੇ ਰੱਖੇ ਪਟਾਕੇ ਫਟਣ ਨਾਲ ਪਿਓ-ਪੁੱਤ ਦੀ ਮੌਤ

ਚੰਨੀ ਸਰਕਾਰ ਜਵਾਬ ਦੇਵੇ ਹੁਣ ਤੱਕ ਕੀ ਕੀਤਾ?

ਪ੍ਰੈੱਸ ਕਾਨਫਰੰਸ ਦੌਰਾਨ ਸਿੱਧੂ ਨੇ ਪੰਜਾਬ ਸਰਕਾਰ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਲਿਆ, ਉਹਨਾਂ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਹੁਣ ਤੱਕ ਕੀ ਕੀਤਾ ਗਿਆ। ਉਹਨਾਂ ਕਿਹਾ, “ਸੱਤਾ ਹਾਸਲ ਕਰਨ ਦੇ ਦੋ ਰਸਤੇ ਹਨ , ਇਕ ਤਾਂ ਲਾਲੀਪੌਪ ਦੇ ਕੇ ਜਾਂ ਪੰਜਾਬ ਦੀ ਤਕਦੀਰ ਬਦਲ ਕੇ , ਮੈਂ ਹਰ ਇਕ ਮੁੱਦੇ 'ਤੇ ਅਪਣੀ ਅਵਾਜ਼ ਬੁਲੰਦ ਕੀਤੀ, ਮੈਂ ਕਿਸੇ ਪਾਪ ਦਾ ਭਾਗੀਦਾਰ ਨਹੀਂ ਹਾਂ। ਬੇਅਦਬੀ ਅਤੇ ਨਸ਼ਿਆਂ ਨੂੰ ਲੈ ਕੇ ਸਰਕਾਰ ਨੇ ਕੀ ਕਦਮ ਚੁੱਕੇ? ਚੰਨੀ ਸਰਕਾਰ ਜਵਾਬ ਦੇਵੇ ਹੁਣ ਤੱਕ ਕੀ ਕੀਤਾ? 90 ਦਿਨਾਂ ਦੀ ਸਰਕਾਰ 'ਚ ਕੀ ਚੱਲ ਰਿਹਾ? ਜਦੋਂ ਅਸੀਂ ਪਿੰਡਾਂ 'ਚ ਜਾਵਾਂਗੇ, ਤਾਂ ਕੀ ਜਵਾਬ ਦਿਆਂਗੇ?

Navjot Singh SidhuNavjot Singh Sidhu

ਹੋਰ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੀ ਸ਼ਾਨ ਬਹਾਲ ਕਰਨ ਦੀ ਵਚਨਬੱਧਤਾ ਦੁਹਰਾਈ

ਨਵਜੋਤ ਸਿੱਧੂ ਨੇ ਦਾਅਵਾ ਕੀਤਾ ਕਿ ਮੈਂ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਕਿਸੇ ਪਾਪ ਦਾ ਭਾਗੀਦਾਰ ਨਹੀਂ ਸੀ। ਉਹਨਾਂ ਕਿਹਾ ਕਿ ਮੈਂ ਪੰਜਾਬ ਲਈ ਅਸਤੀਫ਼ਾ ਦਿੱਤਾ ਸੀ। ਇਸ ਦੇ ਨਾਲ ਹੀ ਉਹਨਾਂ ਦਾਅਵਾ ਕੀਤਾ ਕਿ ਉਹ ਪੰਜਾਬ ਨੂੰ 80 ਤੋਂ 100 ਸੀਟਾਂ ਜਿਤਾਉਣਗੇ। ਡਰੱਗ ਰੈਕੇਟ ਮਾਮਲੇ ਨੂੰ ਲੈ ਕੇ ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਐਸਟੀਐਫ ਦੀ ਰਿਪੋਰਟ ਸਾਨੂੰ ਦਿੱਤੀ ਜਾਵੇ, ਤਾਂ ਜੋ ਅਸੀਂ ਇਸ ਨੂੰ ਜਨਤਕ ਕਰ ਸਕੀਏ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement