ਜਦੋਂ ਉਮਰ ਵਧਦੀ ਹੈ ਤਾਂ ਬੰਦਾ ਰੋਂਦੂ ਹੋ ਜਾਂਦਾ, ਹੁਣ ਕੈਪਟਨ ਰੋਂਦੂ ਬੱਚਾ ਬਣ ਗਏ - ਨਵਜੋਤ ਸਿੱਧੂ
Published : Nov 3, 2021, 3:52 pm IST
Updated : Nov 3, 2021, 3:58 pm IST
SHARE ARTICLE
Navjot Singh Sidhu and Captain Amarinder Singh
Navjot Singh Sidhu and Captain Amarinder Singh

ਕੈਪਟਨ ਖਿਲਾਫ਼ ਬੋਲਦਿਆਂ ਨਵਜੋਤ ਸਿੱਧੂ ਸ਼ਬਦਾਂ ਦੀ ਮਰਿਆਦਾ ਵੀ ਭੁੱਲ ਗਏ। ਉਹਨਾਂ ਕਿਹਾ ਕਿ ਕੈਪਟਨ ਫਰੌਡ ਆਦਮੀ ਅਤੇ ਚੱਲਿਆ ਹੋਇਆ ਕਾਰਤੂਸ ਹੈ।

ਅੰਮ੍ਰਿਤਸਰ (ਸਰਵਣ ਰੰਧਾਵਾ): ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜਿਵੇਂ ਜਿਵੇਂ ਉਮਰ ਵਧਦੀ ਹੈ ਤਾਂ ਬੰਦਾ ਰੋਂਦੂ ਹੋ ਜਾਂਦਾ ਹੈ। ਹੁਣ ਕੈਪਟਨ ਵੀ ਵਡੇਰੀ ਉਮਰ ਨਾਲ ਰੋਂਦੂ ਬੱਚਾ ਬਣ ਗਏ ਹਨ। ਕੈਪਟਨ ਖਿਲਾਫ਼ ਬੋਲਦਿਆਂ ਨਵਜੋਤ ਸਿੱਧੂ ਸ਼ਬਦਾਂ ਦੀ ਮਰਿਆਦਾ ਵੀ ਭੁੱਲ ਗਏ। ਉਹਨਾਂ ਕਿਹਾ ਕਿ ਕੈਪਟਨ ਫਰੌਡ ਆਦਮੀ ਅਤੇ ਚੱਲਿਆ ਹੋਇਆ ਕਾਰਤੂਸ ਹੈ।

Captain Amarinder Singh Captain Amarinder Singh

ਹੋਰ ਪੜ੍ਹੋ: ਦੀਵਾਲੀ ਸਪੈਸ਼ਲ : ਪਿਆਰ ਅਤੇ ਸਾਂਝ ਦਾ ਪ੍ਰਤੀਕ ਹੈ ਦੀਵਾਲੀ !

ਦਰਅਸਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਅੰਮ੍ਰਿਤਸਰ ਪਹੁੰਚੇ। ਇੱਥੇ ਉਹਨਾਂ ਨੇ ਰਾਮ ਤਲਾਈ ਮੰਦਰ ਦੇ ਗੇਟ ਦਾ ਉਦਘਾਟਨ ਕੀਤਾ। ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਸਮਾਂ ਬਹੁਤ ਘੱਟ ਹੈ ਪਰ ਕੰਮ ਬਹੁਤ ਕਰਨ ਵਾਲੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਵਿਚ ਬੇਸ਼ੱਕ ਬਿਜਲੀ ਸਸਤੀ ਕਰ ਦਿੱਤੀ ਗਈ ਹੈ ਪਰ ਅਜੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਬਹੁਤ ਜ਼ਿਆਦਾ ਹਨ, ਜਿਨ੍ਹਾਂ ਨੂੰ ਸਭ ਤੋਂ ਘੱਟ ਕਰਨਾ ਬਹੁਤ ਜ਼ਰੂਰੀ ਹੈ।

Navjot Singh SidhuNavjot Singh Sidhu

ਹੋਰ ਪੜ੍ਹੋ: CM ਚੰਨੀ ਨੇ ਉਸਾਰੀ ਕਿਰਤੀਆਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ, 3100 ਰੁਪਏ ਸ਼ਗਨ ਦੇਣ ਦਾ ਕੀਤਾ ਐਲਾਨ

ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਪੰਜਾਬ ਕੋਈ ਵੀ ਸ਼ਾਰਟ ਕੱਟ ਨਹੀਂ ਲਵੇਗਾ। ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਸਬੰਧ ਵਿਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ, ''ਕੈਪਟਨ ਨੂੰ ਹੁਣ ਸਮਝ ਜਾਣਾ ਚਾਹੀਦਾ ਹੈ ਕਿ ਚੱਲਿਆ ਹੋਇਆ ਕਾਰਤੂਸ ਕੌਣ ਹੈ, ਮੈਂ ਕਿ ਉਹ ਖ਼ੁਦ। ਕੈਪਟਨ ਕਹਿੰਦੇ ਸਨ ਬੂਹੇ ਬੰਦ ...ਹੁਣ ਕਿਸ ਲਈ ਦਰਵਾਜ਼ੇ ਬੰਦ ਹੋਏ ਹਨ? ਕਿਸ ਦਾ ਨੱਕ ਮਿੱਟੀ ਵਿਚ ਘਸਾਇਆ? ਬੇਦਖ਼ਲ ਕੌਣ ਹੋਇਆ? ਕੈਪਟਨ ਹੁਣ ਰੋਂਦੂ ਬੱਚਾ ਬਣ ਗਿਆ ਹੈ।''

Navjot Singh SidhuNavjot Singh Sidhu

ਹੋਰ ਪੜ੍ਹੋ: ਲੜਾਈ ਲਈ ਤਿਆਰ ਹਾਂ ਪਰ ਨਹੀਂ ਛੱਡਾਂਗੇ ਆਪਣੇ ਘਰ : ਸ਼ਿਲੌਂਗ ਸਿੱਖ

ਉਹਨਾਂ ਕੈਪਟਨ ਨੂੰ ਸਵਾਲ ਕੀਤਾ ਕਿ ਜਦੋਂ 800 ਵੋਟਾਂ ਲੈ ਕੇ ਗਏ ਸੀ ਤਾਂ ਉਹਨਾਂ ਨੂੰ ਪ੍ਰਧਾਨ ਕਿਸ ਨੇ ਬਣਾਇਆ ਸੀ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਕੈਪਟਨ ਦੇ ਨਾਲ ਇਕ ਕੌਂਸਲਰ ਤੱਕ ਨਹੀਂ ਖੜ੍ਹਾ, ਕੈਪਟਨ ਦੇ ਨਾਲ ਤਾਂ ਉਹਨਾਂ ਦੀ ਪਤਨੀ ਨਹੀਂ ਖੜੇ ਫਿਰ ਦੱਸੋ ਕਿ ਪਰਨੀਤ ਕੌਰ ਕਾਂਗਰਸ ਛੱਡਣਗੇ। ਨਵਜੋਤ ਸਿੱਧੂ ਨੇ ਕਿਹਾ ਕਿ ਉਹ ਨਵੇਂ ਰੋਡਮੈਪ ਨਾਲ ਚੋਣਾਂ 'ਚ ਉਤਰਨਗੇ। ਉਹ 500 ਵਾਅਦੇ ਨਹੀਂ ਕਰਨਗੇ।                                                       

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement