Ludhiana ASI News: ਲੁਧਿਆਣਾ 'ਚ ASI ਬਲਬੀਰ ਸਿੰਘ ਦੇ ਜਬਾੜੇ 'ਚ ਲੱਗੀ ਗੋਲੀ

By : GAGANDEEP

Published : Nov 5, 2023, 9:15 am IST
Updated : Nov 5, 2023, 9:15 am IST
SHARE ARTICLE
Ludhiana ASI News
Ludhiana ASI News

Ludhiana ASI News: ਏਐਸਆਈ ਥਾਣਾ ਜਮਾਲਪੁਰ ਵਿਚ ਤਾਇਨਾਤ

Ludhiana ASI News: ਲੁਧਿਆਣਾ ਵਿਚ ਸ਼ੱਕੀ ਹਾਲਾਤ ਵਿਚ ਚੱਲੀ ਗੋਲੀ ਇਕ ਏਐਸਆਈ ਦੇ ਜਬਾੜੇ ਵਿਚ ਲੱਗੀ। ਜ਼ਖ਼ਮੀ ਪੁਲਸ ਮੁਲਾਜ਼ਮ ਨੂੰ ਗੁਆਂਢੀ ਨੌਜਵਾਨਾਂ ਨੇ ਤੁਰੰਤ ਡੀਐੱਮਸੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੇ ਜਬਾੜੇ ਦਾ ਆਪਰੇਸ਼ਨ ਕੀਤਾ ਗਿਆ। ਹੁਣ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਜ਼ਖ਼ਮੀ ਏਐਸਆਈ ਦੀ ਪਛਾਣ ਬਲਬੀਰ ਸਿੰਘ ਵਾਸੀ ਬੱਦੋਵਾਲ ਵਿਕਟੋਰੀਆ ਕਲੋਨੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Moga Accident News: ਮੋਗਾ 'ਚ ਖੜ੍ਹੇ ਟਰੱਕ ਨਾਲ ਟਕਰਾਈ ਡੋਲੀ ਵਾਲੀ ਕਾਰ, ਲਾੜੇ ਸਮੇਤ 4 ਦੀ ਹੋਈ ਮੌਤ

ਜਾਣਕਾਰੀ ਅਨੁਸਾਰ ਏਐਸਆਈ ਬਲਬੀਰ ਥਾਣਾ ਜਮਾਲਪੁਰ ਵਿਚ ਤਾਇਨਾਤ ਹੈ। ਰਾਤ ਦੀ ਸ਼ਿਫਟ ਪੂਰੀ ਕਰਕੇ ਉਹ ਘਰ ਪਹੁੰਚ ਗਿਆ। ਉਹ ਆਪਣੀਆਂ ਵਰਦੀਆਂ ਆਦਿ ਉਤਾਰ ਕੇ ਆਰਾਮ ਕਰ ਰਹੇ ਸਨ। ਇਸੇ ਦੌਰਾਨ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ। ਜਦੋਂ ਉਸ ਦੀ ਪਤਨੀ ਨੇ ਦੇਖਿਆ ਤਾਂ ਉਹ ਹੈਰਾਨ ਰਹਿ ਗਈ। ਕਮਰੇ ਵਿੱਚ ਖੂਨ ਖਿਲਰਿਆ ਪਿਆ ਸੀ। ਬਲਬੀਰ ਦੇ ਜਬਾੜੇ ਵਿਚ ਗੋਲੀ ਲੱਗੀ।

ਇਹ ਵੀ ਪੜ੍ਹੋ: Hoshiarpur Accident News: ਹੁਸ਼ਿਆਰਪੁਰ 'ਚ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਹੋਈ ਦਰਦਨਾਕ ਮੌਤ

ਬਲਬੀਰ ਸਿੰਘ ਦੇ ਬੱਚੇ ਵਿਦੇਸ਼ ਵਿੱਚ ਪੜ੍ਹਦੇ ਹਨ। ਉਸ ਦੀ ਪਤਨੀ ਘਰ ਵਿਚ ਇਕੱਲੀ ਸੀ। ਉਸ ਨੇ ਤੁਰੰਤ ਫੋਨ ਕਰਕੇ ਆਪਣੇ ਗੁਆਂਢੀ ਨੂੰ ਘਟਨਾ ਦੀ ਸੂਚਨਾ ਦਿਤੀ। ਇਸ ਤੋਂ ਬਾਅਦ ਬਲਬੀਰ ਸਿੰਘ ਨੂੰ ਤੁਰੰਤ ਡੀਐਮਸੀ ਹਸਪਤਾਲ ਲਿਜਾਇਆ ਗਿਆ। ਫਿਲਹਾਲ ਉਹ ਹਸਪਤਾਲ 'ਚ ਭਰਤੀ ਹਨ ਅਤੇ ਸਰਜਰੀ ਕੀਤੀ ਹੈ। ਬਲਬੀਰ ਦੀ ਹਾਲਤ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਗੋਲੀ ਕਿਸ ਹਾਲਾਤ ਵਿਚ ਚਲਾਈ ਗਈ, ਇਸ ਬਾਰੇ ਫਿਲਹਾਲ ਕਿਸੇ ਨੂੰ ਕੁਝ ਨਹੀਂ ਪਤਾ। ਬਲਬੀਰ ਸਿੰਘ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਪਤਾ ਲੱਗ ਸਕਦਾ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement