
Mohali News: ਨਜੀਰੀਆ ਦਾ ਰਹਿਣ ਵਾਲਾ ਹੈ ਮੁਲਜ਼ਮ
Mohali police arrested a foreign national with drugs worth lakhs: ਪੰਜਾਬ ਪੁਲਿਸ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਥਾਣਾ ਐਸਟੀਐਫ ਮੋਹਾਲੀ ਨੂੰ ਇੰਸਪੈਕਟਰ ਰਾਮ ਦਰਸ਼ਨ ਦੀ ਅਗਵਾਈ ਹੇਠ ਵੱਡੀ ਕਾਮਯਾਬੀ ਮਿਲੀ ਹੈ। ਜਿਸ ਦੇ ਤਹਿਤ ਇਕ ਵਿਦੇਸ਼ੀ ਨਾਗਰਿਕ ਨੂੰ ਮੋਹਾਲੀ ਦੇ ਸੈਕਟਰ 68 'ਚ ਭਾਰੀ ਮਾਤਰਾ ਵਿਚ ਹੈਰੋਇਨ,ਆਈਸ ਅਤੇ ਕੋਕੇਨ ਸਮੇਤ ਕਾਬੂ ਕੀਤਾ ਗਿਆ ਹੈ। ਮੁਲਜ਼ਮ ਨੂੰ ਐਨਡੀਪੀਐਸ ਐਕਟ 21 ਅਤੇ ਫੋਰਨਰ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ: Nijhar Murder Case News: 'ਸਬੂਤ ਕਿੱਥੇ ਹੈ?' ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨਰ ਨੇ ਨਿੱਝਰ ਕਤਲ ਕੇਸ 'ਤੇ ਪੁੱਛੇ ਸਵਾਲ, ਕਿਹਾ
ਜਿਥੇ ਅਦਾਲਤ ਵਲੋਂ ਆਰੋਪੀ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ। ਦੱਸਣਯੋਗ ਹੈ ਕਿ ਇਸ 'ਤੇ ਦੋ ਸਾਲ ਪਹਿਲਾਂ ਵੀ ਮੁਕੱਦਮਾ ਦਰਜ ਹੋਇਆ ਸੀ। ਜਿਸ ਵਿਚ ਇਸ ਨੂੰ 10 ਸਾਲ ਦੀ ਸਜ਼ਾ ਮਿਲੀ ਸੀ ਪਰ ਇਸ ਦਾ ਠੀਕ ਵਿਹਾਰ ਦੇਖਦੇ ਹੋਏ ਮਾਨਯੋਗ ਅਦਾਲਤ ਨੇ ਚਾਰ ਸਾਲਾਂ ਦੇ ਬਾਅਦ ਇਸ ਨੂੰ ਬਰੀ ਕਰ ਦਿੱਤਾ ਸੀ ਅਤੇ ਫਿਰ ਬਰੀ ਹੋਣ ਤੋਂ ਬਾਅਦ ਇਹ ਨਸ਼ੀਲੇ ਪਦਾਰਥ ਦੇ ਧੰਦਿਆਂ ਵਿਚ ਦੁਬਾਰਾ ਲੱਗ ਗਿਆ। ਆਰੋਪੀ ਦੀ ਪਹਿਚਾਣ ਜਿਉਲ ਉਸਗੇ ਸੁਲੇਬਲ ਵਜੋਂ ਹੋਈ ਹੈ ਜੋ ਕਿ ਨਜੀਰੀਆ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Kochi Helicopter Crash: ਕੋਚੀ 'ਚ ਜਲ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ, ਇਕ ਅਫ਼ਸਰ ਦੀ ਹੋਈ ਮੌਤ