
ਸੀਨੀਅਰ ਪੱਤਰਕਾਰ ਵਿਨੋਦ ਦੂਆ ਦਾ ਦਿਹਾਂਤ
ਨਵੀਂ ਦਿੱਲੀ, 4 ਦਸੰਬਰ : ਸੀਨੀਅਰ ਪੱਤਰਕਾਰ ਵਿਨੋਦ ਦੂਆ 67 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ | ਉਹ ਲੰਮੇ ਸਮੇਂ ਤੋਂ ਬੀਮਾਰ ਸਨ | ਸਨਿਚਰਵਾਰ ਨੂੰ ਵਿਨੋਦ ਦੂਆ ਦੀ ਬੇਟੀ ਮਲਿਕਾ ਦੂਆ ਨੇ ਅਪਣੇ ਇੰਸਟਾਗ੍ਰਾਮ ਪੋਸਟ 'ਤੇ ਪਿਤਾ ਦੀ ਮੌਤ ਦੀ ਪੁਸਟੀ ਕੀਤੀ | ਮਲਿਕਾ ਨੇ ਅਪਣੀ ਪੋਸਟ 'ਚ ਲਿਖਿਆ ਕਿ ਮੇਰੇ ਪਿਤਾ ਵਿਨੋਦ ਦੂਆ ਦਾ ਦੇਹਾਂਤ ਹੋ ਗਿਆ ਹੈ, ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ | ਮਲਿਕਾ ਨੇ ਦਸਿਆ ਕਿ ਵਿਨੋਦ ਦੂਆ ਦਾ ਅੰਤਮ ਸਸਕਾਰ ਅੱਜ ਲੋਧੀ ਸਮਸ਼ਾਨਘਾਟ 'ਚ ਕੀਤਾ ਜਾਵੇਗਾ | ਇਸ ਖਬਰ ਨਾਲ ਪੂਰੇ ਪੱਤਰਕਾਰਤਾ ਜਗਤ ਵਿਚ ਸੋਗ ਦੀ ਲਹਿਰ ਚਲ ਰਹੀ ਹੈ | ਹਿੰਦੀ ਪੱਤਰਕਾਰਤਾ ਵਿਚ ਦੂਆ ਨੇ ਪਹਿਲੀ ਵਾਰ ਦੂਰਦਰਸ਼ਨ ਤੇ ਐੱਨਡੀਟੀਵੀ ਤੇ ਹੋਰ ਕਈ ਸੰਸਥਾਵਾਂ ਵਿਚ ਕੰਮ ਕੀਤਾ | ਪਿਛਲੇ ਕਾਫ਼ੀ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਖ਼ਰਾਬ ਸੀ ਤੇ ਉਹ ਅਪੋਲੋ ਹਸਪਤਾਲ ਵਿਚ ਆਈਸੀਯੂ ਵਿਚ ਦਾਖ਼ਲ ਸਨ | (ਏਜੰਸੀ)