Bharat Inder Chahal: ਹੁਣ ਪ੍ਰੋਫ਼ੈਸਰ ਪੱਧਰ ਦੇ ਡਾਕਟਰ ਕਰਨਗੇ ਭਰਤ ਇੰਦਰ ਸਿੰਘ ਚਾਹਲ ਦੀ ਡਾਕਟਰੀ ਜਾਂਚ
Published : Dec 5, 2023, 7:47 am IST
Updated : Dec 5, 2023, 8:02 am IST
SHARE ARTICLE
Bharat Inder Chahal
Bharat Inder Chahal

ਹਾਈ ਕੋਰਟ ਨੇ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਉਨ੍ਹਾਂ ਦੀ ਡਾਕਟਰੀ ਜਾਂਚ ਪ੍ਰੋਫ਼ੈਸਰ ਪੱਧਰ ਦੇ ਤਿੰਨ ਡਾਕਟਰਾਂ ਕੋਲੋਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਕਰਵਾਈ ਜਾਵੇ।

Bharat Inder Chahal : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ ਵਿਰੁਧ ਸਖ਼ਤ ਕਾਰਵਾਈ ਨਾ ਕਰਨ ਦੀ ਰਾਹਤ ਜਾਰੀ ਰਖਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਉਨ੍ਹਾਂ ਦੀ ਡਾਕਟਰੀ ਜਾਂਚ ਪ੍ਰੋਫ਼ੈਸਰ ਪੱਧਰ ਦੇ ਤਿੰਨ ਡਾਕਟਰਾਂ ਕੋਲੋਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਕਰਵਾਈ ਜਾਵੇ।

ਇਸ ਦੀ ਰਿਪੋਰਟ ਅਗਲੀ ਸੁਣਵਾਈ ’ਤੇ 12 ਦਸੰਬਰ ਨੂੰ ਪੇਸ਼ ਕਰਨ ਦੀ ਹਦਾਇਤ ਕੀਤੀ ਗਈ ਹੈ। ਵਿਜੀਲੈਂਸ ਬਿਊਰੋ ਵਲੋਂ ਦਰਜ ਕੀਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਤੋਂ ਪਹਿਲਾਂ ਸੰਮਨ ਨੂੰ ਚੁਨੌਤੀ ਦਿੰਦਿਆਂ ਚਾਹਲ ਨੇ ਅਗਾਉਂ ਜ਼ਮਾਨਤ ਮੰਗੀ ਸੀ ਤੇ ਕਿਹਾ ਸੀ ਕਿ ਉਹ ਦਿਲ ਦੇ ਮਰੀਜ਼ ਹਨ ਤੇ ਜਾਂਚ ਵਿਚ ਸ਼ਾਮਲ ਹੋ ਕੇ ਸਹਿਯੋਗ ਦੇਣ ਲਈ ਵੀ ਤਿਆਰ ਹਨ।

ਇਸੇ ’ਤੇ ਸਰਕਾਰ ਨੇ ਚਾਹਲ ਦੀ ਡਾਕਟਰੀ ਜਾਂਚ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਉਹ ਤੰਦਰੁਸਤ ਹਨ ਪਰ ਚਾਹਲ ਵਲੋਂ ਪੇਸ਼ ਹੋਏ ਐਡਵੋਕੇਟ ਕੇਐਸ ਨਲਵਾ ਤੇ ਹੋਰਨਾਂ ਨੇ ਦਲੀਲ ਦਿਤੀ ਕਿ ਸਰਕਾਰ ਨੇ ਇਹ ਰਿਪੋਰਟ ਡਾਕਟਰਾਂ ’ਤੇ ਪ੍ਰਭਾਵ ਪਾ ਕੇ ਤਿਆਰ ਕਰਵਾਈ ਹੈ, ਲਿਹਾਜਾ ਡਾਕਟਰੀ ਜਾਂਚ ਪੀਜੀਆਈ ਦੇ ਡਾਕਟਰਾਂ ਤੋਂ ਜਾਂ ਫਿਰ ਪੰਜਾਬ ਤੋਂ ਬਾਹਰ ਪੰਚਕੂਲਾ ਦੇ ਸਰਕਾਰੀ ਡਾਕਟਰਾਂ ਕੋਲੋਂ ਕਰਵਾਈ ਜਾਵੇ। ਇਸੇ ’ਤੇ ਹਾਈ ਕੋਰਟ ਨੇ ਰਾਜਿੰਦਰਾ ਹਸਪਤਾਲ ਦੇ ਪ੍ਰੋਫ਼ੈਸਰ ਪੱਧਰ ਦੇ ਡਾਕਟਰਾਂ ਕੋਲੋਂ ਜਾਂਚ ਕਰਵਾਉਣ ਦੀ ਹਦਾਇਤ ਕੀਤੀ ਹੈ।

 (For more news apart from Now professor level doctors will do medical examination of Bharat Inder Chahal, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement