‘No work No Pay’ ਪਾਲਿਸੀ ਮੁਲਾਜ਼ਮਾਂ ਤੋਂ ਪਹਿਲਾਂ ਕਾਂਗਰਸ ਦੇ ਮੰਤਰੀਆਂ 'ਤੇ ਹੋਵੇ ਲਾਗੂ: ਚੀਮਾ
Published : Jan 6, 2020, 12:52 pm IST
Updated : Jan 6, 2020, 1:02 pm IST
SHARE ARTICLE
Captain and Daljeet Cheema
Captain and Daljeet Cheema

ਕੈਪਟਨ ਨੇ 1 ਧੇਲੇ ਦਾ ਕੰਮ ਨੀ ਕੀਤਾ,  ਸਾਰੀ ਤਨਖ਼ਾਹ ਵਾਪਸ ਲਈ ਜਾਵੇ: ਚੀਮਾ...

ਚੰਡੀਗੜ੍ਹ: No Work, No Pay ਪਾਲਿਸੀ ਮੁਲਾਜ਼ਮਾਂ ‘ਤੇ ਲਾਗੂ ਕਰਨ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ‘ਤੇ ਲਾਗੂ ਕੀਤੇ ਜਾਣ ਦੀ ਲੋੜ ਹੈ, ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ. ਦਲਜੀਤ ਸਿੰਘ ਚੀਮਾ ਦਾ। ਦਅਰਸਲ, ਦਲਜੀਤ ਚੀਮਾ ਨੇ ਕਾਂਗਰਸ ‘ਤੇ ਸਿਆਸੀ ਵਾਰ ਕਰਦਿਆ ਕਿਹਾ ਕਿ ਇਸ ਪਾਲਿਸੀ ਤਹਿਤ ਕਾਂਗਰਸ ਸਰਕਾਰ ਦੇ ਸਾਰੇ ਮੰਤਰੀਆਂ ਦੀ ਤਨਖਾਹ ਕੱਟੀ ਜਾਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਤਿੰਨ ਸਾਲ ‘ਚ ਇੱਕ ਧੇਲੇ ਦਾ ਕੋਈ ਵੀ ਕੰਮ ਨਹੀਂ ਕੀਤਾ।

Punjab CabinetPunjab Cabinet

ਇਸ ਮੌਕੇ ‘ਤੇ ਦਲਜੀਤ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਤਿੱਖੇ ਸ਼ਬਦੀ ਹਮਲੇ ਕਰਦਿਆ ਕਿਹਾ ਕਿ ਮੁੱਖ ਮੰਤਰੀ ਕੈਪਟਨ ਦੀ ਵੀ ਵਿਆਜ ਸਮੇਤ ਸਾਰੀ ਤਨਖਾਹ ਵਾਪਸ ਲੈਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਵੱਲੋਂ ਵੀ 3 ਸਾਲਾਂ ‘ਚ ਇੱਕ ਪੈਸੇ ਦਾ ਵੀ ਕੋਈ ਕੰਮ ਨਹੀਂ ਕੀਤਾ ਗਿਆ, ਉੱਥੇ ਹੀ ਇਸ ਮੌਕੇ ‘ਤੇ ਦਲਜੀਤ ਚੀਮਾ ਵੱਲੋਂ ਨਨਕਾਣਾ ਸਾਹਿਬ ‘ਤੇ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਗਈ।

Daljeet CheemaDaljeet Cheema

ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਨੇ ਸਾਲ ਚੜ੍ਹਦਿਆਂ ਹੀ ਮੁਲਾਜ਼ਮਾਂ ਨੂੰ ਵੱਡਾ ਝਟਕਾ ਦਿੱਤਾ ਹੈ। ਸਰਕਾਰ ਹੁਣ ਹੜਤਾਲਾਂ ਤੇ ਧਰਨੇ-ਮੁਜ਼ਾਹਰੇ ਕਰਨ ਵਾਲੇ ਕਰਮਚਾਰੀਆਂ ਨਾਲ ਸਖਤੀ ਵਰਤੇਗੀ। ਦਅਰਸਲ ਸਰਕਾਰ ਨੇ ਹੜਤਾਲ ਦੌਰਾਨ 'ਕੰਮ ਨਹੀਂ ਤਨਖਾਹ ਨਹੀਂ' ਦਾ ਫਾਰਮੂਲਾ ਲਾਗੂ ਕੀਤਾ ਹੈ। ਭਾਵ ਹੜਤਾਲੀ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੇਗੀ।

Captain Amrinder SinghCaptain Amrinder Singh

ਹੜਤਾਲ ਦੌਰਾਨ ਅਸਾਧਾਰਨ ਛੁੱਟੀ ਮੰਨ ਕੇ ਸਬੰਧਤ ਮੁਲਾਜ਼ਮਾਂ ਨੂੰ ਅਜਿਹੇ ਦਿਨਾਂ ਦੀ ਤਨਖਾਹ ਨਹੀਂ ਦਿੱਤੀ ਜਾਵੇਗੀ। ਇਸ ਮਾਮਲੇ ਨੂੰ ਲੈ ਕੇ ਮੁਲਾਜ਼ਮ ਵਰਗ ’ਚ ਰੋਸ ਦੀ ਲਹਿਰ ਫੈਲਣ ਲੱਗੀ ਹੈ। ਮੁਲਾਜ਼ਮ ਜਥੇਬੰਦੀਆਂ ਨੇ ਇਸ ਫੈਸਲੇ ਨੂੰ ਹੱਕ ਮੰਗਣ ਵਾਲਿਆਂ ਦੀ ਸੰਘੀ ਨੱਪਣ ਦੇ ਤੁਲ ਗਰਦਾਨਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਲਾਜ਼ਮ ਵਿਰੋਧੀ ਤੇ ਜਮਹੂਰੀ ਹੱਕਾਂ ਉਤੇ ਛਾਪੇ ਵਾਲੇ ਬੇਤੁਕੇ ਪੱਤਰ ਤੁਰੰਤ ਵਾਪਸ ਲਏ ਜਾਣ।

Captain Amrinder SinghCaptain Amrinder Singh

ਉਨ੍ਹਾਂ ਕੈਪਟਨ ਸਰਕਾਰ ਨੂੰ ਚੋਣ ਵਾਅਦਿਆਂ ਵਿਚ ਐਲਾਨੀਆਂ ਮੁਲਾਜ਼ਮਾਂ ਮੰਗਾਂ 1 ਜਨਵਰੀ, 2016 ਤੋਂ ਲਾਗੂ ਕੀਤੇ ਜਾਣ ਵਾਲਾ ਛੇਵਾਂ ਤਨਖਾਹ ਕਮਿਸ਼ਨ ਦੇਣ ਦੀ ਮੰਗ ਦੁਹਰਾਈ ਤੇ ਕਿਹਾ ਕਿ ਪੱਤਰ ਵਾਪਸ ਨਾ ਲਏ ਤਾਂ ਮੰਚ ਵੱਲੋਂ ਸੋਮਵਾਰ ਨੂੰ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement