ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ, ਅਗਲੇ 24 ਘੰਟਿਆਂ ਤਕ ਹੋਰ ਪੈ ਸਕਦੀ ਹੈ ਬਾਰਿਸ਼!
Published : Jan 6, 2020, 6:26 pm IST
Updated : Jan 6, 2020, 6:26 pm IST
SHARE ARTICLE
Weather Update
Weather Update

ਬਾਰਿਸ਼ ਨਾਲ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ।

ਚੰਡੀਗੜ੍ਹ: ਉੱਤਰੀ ਭਾਰਤ ਦੇ ਇਲਾਕਿਆਂ 'ਚ ਧੁੰਦ ਦੇ ਕਹਿਰ ਕਾਰਨ ਨਾਰਦਰਨ ਰੇਲਵੇ ਰੀਜਨ ਦੀਆਂ 19 ਟ੍ਰੇਨਾਂ ਲੇਟ ਚੱਲ ਰਹੀਆਂ ਹਨ। ਤਾਮਿਲਨਾਡੂ 'ਚ ਚੇਨਈ ਏਅਰਪੋਰਟ 'ਤੇ ਘੱਟ ਦ੍ਰਿਸ਼ਤਾ ਕਾਰਨ ਚਾਰ ਉਡਾਨਾਂ ਦੇ ਰੂਟ ਬਦਲਣੇ ਪਏ ਜਦਕਿ 10 ਲੇਟ ਹਨ। ਪਿਛਲੇ ਕੁੱਝ ਦਿਨਾਂ ਵਿਚ ਮੌਸਮ ਵਿਭਾਗ ਨੇ ਦੱਸਿਆ ਸੀ ਕਿ ਪੂਰਬੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਪੱਛਮੀ ਯੂਪੀ, ਪੰਜਾਬ ਤੇ ਬਿਹਾਰ ਦੇ ਵੱਖ-ਵੱਖ ਹਿੱਸਿਆਂ 'ਚ ਸੰਘਣੀ ਧੁੰਦ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਸਨ। 

Rain Rain

ਅੱਜ ਸੋਮਵਾਰ ਦੀ ਸਵੇਰ ਦਾ ਚਾਨਣ ਪੰਜਾਬ ਵਿਚ ਹਲਕੀ ਬਾਰਿਸ਼ ਨਾਲ ਹੋਈ ਹੈ। ਸੂਬੇ ਦੇ ਕਈਂ ਸ਼ਹਿਰਾਂ ਵਿਚ ਬੂੰਦਾ-ਬਾਂਦੀ ਨਾਲ ਠੰਡੀਆ ਹਵਾਵਾਂ ਵੀ ਚੱਲੀਆ। ਜਿਸ ਨਾਲ ਠੰਡ ਵੀ ਵੱਧ ਗਈ ਹੈ ਅਤੇ ਪਾਰਾ ਵੀ ਹੇਠਾ ਡਿੱਗਿਆ ਹੈ। ਮੌਸਮ ਮਾਹਿਰਾਂ ਦੀ ਮੰਨੀਏ ਤਾਂ ਦਿੱਲੀ-ਐੱਨਸੀਆਰ 'ਚ 8 ਜਨਵਰੀ ਤਕ ਸੀਤ ਲਹਿਰ ਨਹੀਂ ਚੱਲੇਗੀ। ਮੌਜੂਦਾ ਪੱਛਮੀ ਪੌਣਾਂ ਦੀ ਗੜਬੜੀ ਕਾਰਨ 6 ਤੋਂ 8 ਜਨਵਰੀ ਦੇ ਵਿਚਕਾਰ ਦਿੱਲੀ 'ਚ ਬਾਰਿਸ਼ ਹੋ ਸਕਦੀ ਹੈ।

Rain Rain

ਇਸ ਨਾਲ ਪ੍ਰਦੂਸ਼ਣ ਦੇ ਪੱਧਰ 'ਚ ਕਮੀ ਆਵੇਗੀ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸਵੇਰੇ 9 ਵਜੇ ਏਅਰ ਕੁਆਲਿਟੀ ਇੰਡੈਕਸ 300 ਦਰਜ ਕੀਤਾ ਗਿਆ। ਨਵੇਂ ਸਾਲ ਤੋਂ ਬਾਅਦ ਚੜਿਆ ਸੂਰਜ ਅੱਜ ਇਕ ਵਾਰ ਫਿਰ ਤੋਂ ਬੱਦਲਾਂ ਵਿਚਾਲੇ ਛਿਪ ਗਿਆ ਹੈ। ਅੱਜ ਮੋਹਾਲੀ, ਚੰਡੀਗੜ੍ਹ, ਪਟਿਆਲਾ ਅਤੇ ਲੁਧਿਆਣਾ ਵਰਗੇ ਸ਼ਹਿਰਾਂ ਵਿਚ ਤੜਕ ਸਵੇਰ ਹਲਕੀ ਬਾਰਿਸ਼ ਹੋਈ ਹੈ ਜਿਸ ਨਾਲ ਇਕ ਵਾਰ ਫਿਰ ਠੰਡ ਨੇ ਲੋਕਾਂ ਨੂੰ ਆਪਣੀਆਂ ਬਾਹਾਂ ਵਿਚ ਸਮੇਟ ਲਿਆ ਹੈ।

Rain in Punjab Rain 

ਬਾਰਿਸ਼ ਨਾਲ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੀ 7 ਅਤੇ 8 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿਚ ਮੁੜ ਬਾਰਿਸ਼ ਹੋ ਸਕਦੀ ਹੈ। ਜਿਸ ਦੀ ਰਫ਼ਤਾਰ 2 ਤੋਂ 3 ਐਮ,ਐਮ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਹਲਕੀ ਹਨੇਰੀ ਦੇ ਨਾਲ-ਨਾਲ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਹੋਣ ਦਾ ਅਨੁਮਾਨ ਵੀ ਲਗਾਇਆ ਗਿਆ ਹੈ।

Rain Rainਦੱਸ ਦਈਏ ਕਿ ਨਵੇ ਸਾਲ ਦੀ ਸਵੇਰ ਸੂਰਜ ਦੀਆਂ ਕਿਰਨਾਂ ਨਾਲ ਚਮਕ ਉੱਠੀ ਸੀ ਜਿਸ ਨਾਲ ਲੋਕਾਂ ਨੂੰ ਪਿਛਲੇ ਪੰਦਰਾਂ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਤੋਂ ਰਹਾਤ ਮਿਲੀ ਸੀ। ਖੈਰ ਇਸ ਬਾਰਿਸ਼ ਦੇ ਨਾਲ ਜਿੱਥੇ ਇਕ ਪਾਸੇ ਠੰਡ ਵਧੀ ਹੈ ਉੱਥੇ ਹੀ ਦੂਜੇ ਪਾਸੇ ਇਸ ਨਾਲ ਕਿਸਾਨਾਂ ਦੇ ਚਹਿਰੇ 'ਤੇ ਖੁਸ਼ੀ ਵੀ ਹੈ ਕਿਉਂਕਿ ਇਸ ਨਾਲ ਕਣਕ ਦੀ ਫ਼ਸਲ ਨੂੰ ਇਕ ਨਵੀਂ ਊਰਜਾ ਮਿਲਦੀ ਹੈ ਪਰ ਭਾਰੀ ਬਾਰਿਸ਼ ਹੋਣ ਨਾਲ ਇਸ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement
Advertisement

ਮੁੰਡੇ ਦੇ ਸਿਰ 'ਚ ਵੱ*ਜੀ ਗੋ*ਲੀ! ਕਿਸਾਨ ਲੀਡਰ ਦਾ ਦਾਅਵਾ, ਪਹੁੰਚੇ ਹਸਪਤਾਲ, ਦੇ

21 Feb 2024 6:13 PM

Delhi Chalo ਤੋ ਪਹਿਲਾ 'ਸਤਿਨਾਮ ਵਾਹਿਗੁਰੂ' ਦੇ ਜਾਪ ਨਾਲ ਗੂੰਜਿਆ Shambu Border, ਬਾਬਿਆਂ ਨੇ ਵੀ ਕਰ ਲਈ ਫੁਲ ਤਿਆਰੀ

21 Feb 2024 5:50 PM

Khanauri border Latest Update: ਮੁੰਡੇ ਦੇ ਸਿ*ਰ 'ਚ ਵੱ*ਜੀ ਗੋ*ਲੀ! ਕਿਸਾਨ ਲੀਡਰ ਦਾ ਦਾਅਵਾ, ਪਹੁੰਚੇ ਹਸਪਤਾਲ

21 Feb 2024 5:45 PM

Khanauri Border Update | ਬਣਿਆ ਜੰਗ ਦਾ ਮੈਦਾਨ, ਪੂਰੀ ਤਾਕਤ ਨਾਲ ਹਰਿਆਣਾ ਪੁਲਿਸ ਸੁੱਟ ਰਹੀ ਧੜਾਧੜ ਗੋ*ਲੇ

21 Feb 2024 5:32 PM

Shambhu Border LIVE | ਹਰਿਆਣਾ ਪੁਲਿਸ ਨੇ 50 ਕਿਸਾਨਾਂ ਨੂੰ ਹਿਰਾਸਤ 'ਚ ਲਿਆ, ਸ਼ੰਭੂ ਬਾਰਡਰ 'ਤੇ ਝੜਪ 'ਚ ਜ਼ਖਮੀ ਹੋਏ

21 Feb 2024 3:50 PM
Advertisement