ਹਜ਼ਾਰਾਂ ਲੋਕਾਂ ਦੀਆਂ ਦੁਆਵਾਂ ਰੰਗ ਲਿਆਈਆਂ, ਆਸਟ੍ਰੇਲੀਆ 'ਚ ਹੋਈ ਬਾਰਿਸ਼
Published : Jan 5, 2020, 9:46 pm IST
Updated : Jan 6, 2020, 10:22 am IST
SHARE ARTICLE
file photo
file photo

ਜੰਗਲਾਂ ਦੀ ਅੱਗ ਬੁੱਝਣ ਦੀ ਸੰਭਾਵਨਾ, ਲੋਕਾਂ 'ਚ ਖ਼ੁਸ਼ੀ ਦੀ ਲਹਿਰ

ਆਸਟ੍ਰੇਲੀਆ :  ਆਸਟ੍ਰੇਲੀਆ ਦੇ ਜੰਗਲਾਂ ਵਿਚ ਪਿਛਲੇ ਕਈ ਮਹੀਨਿਆਂ ਤੋਂ ਲੱਗੀ ਅੱਗ ਹੁਣ ਤਕ ਕਰੋੜਾਂ ਜੰਗਲੀ ਜਾਨਵਰਾਂ ਤੇ ਹੋਰ ਜੀਵ ਜੰਤੂਆਂ ਨੂੰ ਨਿਗਲ ਚੁੱਕੀ ਹੈ। ਇਸ ਮਗਰੋਂ ਦੁਨੀਆ ਭਰ ਦੇ ਲੋਕਾਂ ਵਲੋਂ ਅੱਗ ਬੁਝਣ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਸਨ।

File PhotoFile Photo

ਇਸੇ ਦੌਰਾਨ ਉਸ ਸਮੇਂ ਇਕ ਬੇਹੱਦ ਸੁਖਦਾਈ ਖ਼ਬਰ ਆਈ ਹੈ ਜਦੋਂ ਲੋਕਾਂ ਦੀਆਂ ਦੁਆਵਾਂ ਅਨੁਸਾਰ ਆਸਟ੍ਰੇਲੀਆ ਵਿਚ ਅਚਾਨਕ ਬਾਰਿਸ਼ ਪੈਣੀ ਸ਼ੁਰੂ ਹੋ ਗਈ। ਬਾਰਿਸ਼ ਸ਼ੁਰੂ ਹੁੰਦਿਆਂ ਹੀ ਲੋਕਾਂ ਨੇ ਇਸ ਦਾ ਸਵਾਗਤ ਨੱਚ ਟੱਪ ਕੇ ਕੀਤਾ। ਲੋਕਾਂ ਨੇ ਬਾਰਿਸ਼ 'ਚ ਨੱਚਦਿਆਂ ਟੱਪਦਿਆਂ ਖ਼ੁਸ਼ੀ ਦੀ ਇਜਹਾਰ ਕੀਤਾ।

Photo Photo

ਜ਼ਿਕਰਯੋਗ ਹੈ ਕਿ ਭਿਆਨਕ ਗਰਮੀ ਦੇ ਚਲਦਿਆਂ ਆਸਟ੍ਰੇਲੀਆਂ ਦੇ ਜੰਗਲਾਂ ਵਿਚ ਪਿਛਲੇ ਕਾਫ਼ੀ ਦਿਨਾਂ ਤੋਂ ਭਿਆਨਕ ਅੱਗ ਲੱਗੀ ਹੋਈ ਸੀ। ਇਸ ਅੱਗ ਨੇ ਜਿੱਥੇ 50 ਕਰੋੜ ਦੇ ਕਰੀਬ ਜੰਗਲੀ ਜਾਨਵਰਾਂ ਨੂੰ ਨਿਗਲ ਲਿਐ ਉਥੇ ਹੀ ਆਸਪਾਸ ਦੇ ਖੇਤਰਾਂ ਵਿਚ ਕਿਸਾਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਰੁੱਖਾਂ ਤੋਂ ਉਚੀਆਂ ਵੇਖੀਆਂ ਜਾ ਸਕਦੀਆਂ ਸਨ।

Photo 1Photo 

ਭਾਵੇਂ ਕਿ ਆਸਟ੍ਰੇਲੀਆ ਸਰਕਾਰ ਵਲੋਂ ਅੱਗ ਲੱਗਣ ਤੋਂ ਬਾਅਦ ਲਗਾਤਾਰ ਅੱਗ ਨੂੰ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਸਨ ਪਰ ਅੱਗ ਜ਼ਿਆਦਾ ਭਿਆਨਕ ਹੋਣ ਕਰ ਕੇ ਇਨ੍ਹਾਂ ਯਤਨਾਂ ਨੂੰ ਬੂਰ ਨਹੀਂ ਪੈ ਸਕਿਆ। ਇਸ ਭਿਆਨਕ ਅੱਗ ਨੇ ਜਾਨਵਰਾਂ ਨੂੰ ਹੀ ਨੁਕਸਾਨ ਨਹੀਂ ਪਹੁੰਚਾਇਆ ਬਲਕਿ ਇਸ ਨਾਲ ਆਸਪਾਸ ਵਸਦੇ ਲੱਖਾਂ ਲੋਕਾਂ ਦਾ ਉਜਾੜਾ ਹੋ ਗਿਆ ਹੈ।

file photofile photo

ਬਹੁਤ ਸਾਰੀਆਂ ਸਿੱਖ ਸੰਸਥਾਵਾਂ ਇਨ੍ਹਾਂ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਸਾਰਿਆਂ ਵਲੋਂ ਅੱਗ 'ਤੇ ਕਾਬੂ ਪਾਏ ਜਾਣ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ ਪਰ ਅੱਜ ਪ੍ਰਮਾਤਮਾ ਨੇ ਇਨ੍ਹਾਂ ਅਰਦਾਸਾਂ ਨੂੰ ਕਬੂਲ ਕਰਦਿਆਂ ਆਸਟ੍ਰੇਲੀਆ ਵਿਚ ਬਾਰਿਸ਼ ਦੀ ਝੜੀ ਲਗਾ ਦਿਤੀ ਹੈ। ਇਸ ਤੋਂ ਬਾਅਦ ਲੋਕ ਖ਼ੁਸ਼ੀ ਵਿਚ ਝੂਮਣ ਲੱਗ ਪਏ।

PhotoPhoto

ਬਾਰਿਸ਼ ਦੇ ਚਲਦਿਆਂ ਹੁਣ ਉਮੀਦ ਕੀਤੀ ਜਾ ਰਹੀ ਐ ਕਿ ਜੰਗਲਾਂ ਵਿਚ ਲੱਗੀ ਜਲਦ ਹੀ ਬੁਝ ਜਾਵੇਗੀ। ਇਸ ਨਾਲ ਜਿੱਥੇ ਜੰਗਲੀ ਜਾਨਵਰਾਂ ਨੂੰ ਰਾਹਤ ਮਿਲੇਗੀ, ਉਥੇ ਹੀ ਲੋਕਾਂ ਨੂੰ ਵੀ ਧੂੰਏਂ ਅਤੇ ਗਰਮੀ ਤੋਂ ਰਾਹਤ ਮਿਲ ਸਕੇਗੀ। ਇਸ ਨਾਲ ਵਾਤਾਵਰਣ ਨੂੰ ਹੋ ਰਹੇ ਭਾਰੀ ਨੁਕਸਾਨ ਤੋਂ ਵੀ ਤੁਰੰਤ ਰਾਹਤ ਮਿਲਣ ਦੀ ਸੰਭਾਵਨਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement