
ਦੇਸ਼ ’ਚ ਬਰਡ ਫ਼ਲੂ ਦੇ ਖ਼ਤਰੇ ਤਹਿਤ ਕਈ ਸੂਬਿਆਂ ਵਿਚ ਅਲਰਟ ਜਾਰੀ
ਬਰਡ ਫ਼ਲੂ: ਇੰਦੌਰ ਵਿਚ ਅੱਠ ਦਿਨਾਂ ਵਿਚ 155 ਕਾਵਾਂ ਦੀ ਮੌਤ
ਨਵÄ ਦਿੱਲੀ, 5 ਜਨਵਰੀ: ਕੋਰੋਨਾ ਵਾਇਰਸ ਦਾ ਕਹਿਰ ਅਜੇ ਵੀ ਜਾਰੀ ਹੈ, ਇਸੇ ਤਹਿਤ ਹੁਣ ਬਰਡ ਫ਼ਲੂ ਨੇ ਦੇਸ਼ ’ਚ ਦਸਤਕ ਦੇ ਦਿਤੀ ਹੈ। ਦੇਸ਼ ਦੇ ਕਈ ਸੂਬਿਆਂ ਵਿਚ ਬਰਡ ਫ਼ਲੂ ਦਾ ਖ਼ਤਰਾ ਪੈਦਾ ਹੋ ਗਿਆ ਹੈ। ਹਿਮਾਚਲ ਪ੍ਰਦੇਸ਼, ਮੱਧ-ਪ੍ਰਦੇਸ਼, ਕੇਰਲ ਅਤੇ ਰਾਜਸਥਾਨ ’ਚ ਬਰਡ ਫ਼ਲੂ ਕਾਰਨ ਪੰਛੀਆਂ ਦਾ ਮਰਨਾ ਜਾਰੀ ਹੈ। ਅੱਜ ਹਰਿਆਣਾ ਵਿਚ ਵੀ ਇਕ ਲੱਖ ਦੇ ਕਰੀਬ ਮੁਰਗੀਆਂ ਦੇ ਮਰਨ ਦੀ ਖ਼ਬਰ ਹੈ। ਇਸੇ ਤਰ੍ਹਾਂ ਇੰਦੌਰ (ਮੱਧ ਪ੍ਰਦੇਸ਼), ਇੰਦੌਰ ਦੇ ਰਿਹਾਇਸ਼ੀ ਇਲਾਕੇ ਵਿਚ ਅੱਠ ਦਿਨ ਪਹਿਲਾਂ ਮਿ੍ਰਤਕ ਮਿਲੇ ਕਾਵਾਂ ਵਿਚ ਬਰਡ ਫ਼ਲੂ ਦੇ ਐੱਚ5ਐੱਨ8 ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਹੁਣ ਤਕ ਸ਼ਹਿਰ ਵਿਚ ਇਸੇ ਪ੍ਰਜਾਤੀ ਦੇ 155 ਪੰਛੀ ਮਰੇ ਮਿਲੇ ਹਨ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਬੀਮਾਰੀ ਨੂੰ ਰੋਕਣ ਲਈ ਕਦਮ ਚੁਕਣੇ ਸ਼ੁਰੂ ਕਰ ਦਿਤੇ ਹਨ। (ਏਜੰਸੀ)
ਵੈਟਰਨਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਪ੍ਰਮੋਦ ਸ਼ਰਮਾ ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ ਅੱਠ ਦਿਨਾਂ ਦੌਰਾਨ ਸਾਨੂੰ ਰਿਹਾਇਸ਼ੀ ਇਲਾਕੇ ਦੇ ਆਲੇ ਦੁਆਲੇ ਕੁਲ 155 ਕਾਂ ਮਰੇ ਮਿਲੇ ਹਨ। ਅਸÄ ਮਹਿਸੂਸ ਕਰਦੇ ਹਾਂ ਕਿ ਉਨ੍ਹਾਂ ਦੀ ਬਰਡ ਫ਼ਲੂ ਦੇ ਐੱਚ5ਐੱਨ8 ਵਾਇਰਸ ਨਾਲ ਵੀ ਮੌਤ ਹੋ ਗਈ ਹੈ, ਕਿਉਂਕਿ ਇਸ ਖੇਤਰ ਵਿਚ ਮਰੇ ਹੋਏ ਕਾਵਾਂ ਵਿਚ ਬੀਮਾਰੀ ਦੀ ਪੁਸ਼ਟੀ ਹੋ ਚੁਕੀ ਹੈ। (ਪੀਟੀਆਈ)
ਹਰਿਆਣਾ ’ਚ ਇਕ ਲੱਖ ਦੇ ਕਰੀਬ ਮੁਰਗੀਆਂ ਦੀ ਮੌਤ, ਬਰਡ ਫ਼ਲੂ ਦਾ ਖ਼ਦਸ਼ਾ
ਜÄਦ, 5 ਜਨਵਰੀ: ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਬਰਵਾਲਾ ’ਚ ਪੋਲਟਰੀ ਫਾਰਮਾਂ ’ਚ ਕਰੀਬ ਇਕ ਲੱਖ ਮੁਰਗੀਆਂ ਦੀ ਮੌਤ ਨਾਲ ਸੂਬੇ ਦਾ ਪੋਲਟਰੀ ਉਦਯੋਗ ਵੀ ਸਹਿਮ ਗਿਆ ਹੈ।
ਹਰਿਆਣਾ ਦੇ ਸਭ ਤੋਂ ਵੱਡੇ ਮੁਰਗੀ ਪਾਲਣ ਹੱਬ ਪੰਚਕੂਲਾ ਜ਼ਿਲ੍ਹੇ ਦੇ ਬਰਵਾਲਾ ਦੇ ਪੋਲਟਰੀ ਫ਼ਾਰਮਜ਼ ’ਚ ਬੀਤੇ ਕੁਝ ਦਿਨਾਂ ’ਚ ਕਰੀਬ 1 ਲੱਖ ਮੁਰਗੀਆਂ ਦੀ ਮੌਤ ਮਗਰੋਂ ਸਹਿਮ ਵਾਲਾ ਮਾਹੌਲ ਬਣ ਗਿਆ। ਮੁਰਗੀਆਂ ’ਚ ਬਰਡ ਫ਼ਲੂ ਫੈਲਣ ਕਾਰਨ ਪ੍ਰਦੇਸ਼ ਦੇ ਹੋਰ ਹਿੱਸਿਆਂ ਦਾ ਪੋਲਟਰੀ ਉਦਯੋਗ ’ਚ ਖ਼ੌਫ ਹੈ। ਹਾਲਾਂਕਿ ਇਨ੍ਹਾਂ ਮੁਰਗੀਆਂ ਦੀ ਮੌਤ ਕਿਸ ਕਾਰਨ ਹੋਈ ਇਹ ਪਤਾ ਨਹÄ ਲੱਗ ਸਕਿਆ, ਪਰ ਦੇਸ਼ ਦੇ ਹੋਰ ਸੂਬਿਆਂ ਵਿਚ ਵੱਡੀ ਗਿਣਤੀ ’ਚ ਪੰਛੀਆਂ ਦੀ ਮੌਤ ਹੋ ਰਹੀ ਹੈ।
ਜਾਂਚ ਮਗਰੋਂ ਬਰਡ ਫ਼ਲੂ ਦੀ ਪੁਸ਼ਟੀ ਹੋਣ ਨਾਲ ਹਰਿਆਣਾ ਵਿਚ ਵੀ ਬਰਡ ਫ਼ਲੂ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਤਹਿਤ ਪੋਲਟਰੀ ਫ਼ਾਰਮਾਂ ਅਤੇ ਮੁਰਗੀ ਖਾਨੇ ਦੇ ਨੇੜੇ-ਤੇੜੇ ਬਾਇਉ ਸੇਫ਼ਟੀ ਵਧਾ ਦਿਤੀ ਹੈ, ਉਥੇ ਹੀ ਦਵਾਈ ਦਾ ਛਿੜਕਾਅ ਵੀ ਕੀਤਾ ਜਾ ਰਿਹਾ ਹੈ।
ਪੰਚਕੂਲਾ ਦੇ ਰਾਏਪੁਰਰਾਨੀ-ਬਰਵਾਲਾ ਇਲਾਕੇ ਵਿਚ ਕਰੀਬ ਡੇਢ ਸੌ ਪੋਲਟਰੀ ਫ਼ਾਰਮ ਹਨ। ਦੂਜੇ ਪਾਸੇ ਜÄਦ ਜ਼ਿਲ੍ਹਾ ਵੀ ਪੋਲਟਰੀ ਹੱਬ ਮੰਨਿਆ ਜਾਂਦਾ ਹੈ। ਜ਼ਿਲ੍ਹੇ ਵਿਚ ਕਰੀਬ 500 ਤੋਂ ਜ਼ਿਆਦਾ ਪੋਲਟਰੀ ਫ਼ਾਰਮ ਹਨ, ਜਿਸ ’ਚ 70 ਲੱਖ ਤੋਂ ਵਧੇਰੇ ਮੁਰਗੀਆਂ ਪਾਲੀਆਂ ਜਾ ਰਹੀਆਂ ਹਨ।
ਇਸ ਤੋਂ ਇਲਾਵਾ 80 ਮੁਰਗੀ ਖਾਨੇ ਹਨ, ਇਨ੍ਹਾਂ ’ਚ ਅਜਿਹੀਆਂ ਮੁਰਗੀਆਂ ਨੂੰ ਰਖਿਆ ਜਾਂਦਾ ਹੈ, ਜੋ ਅੰਡੇ ਦਿੰਦੀਆਂ ਹਨ। ਜ਼ਿਲ੍ਹੇ ਦੇ ਪੋਲਟਰੀ ਉਦਯੋਗ ਤੋਂ ਰੋਜ਼ਾਨਾ ਕਰੀਬ 10 ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਹੈ। ਹਾਲਾਂਕਿ ਜ਼ਿਲ੍ਹੇ ਵਿਚ ਜ਼ਿਆਦਾਤਰ ਮੁਰਗੀ ਪਾਲਣ ਚੂਜਿਆਂ ਅਤੇ ਮੀਟ ਲਈ ਹੀ ਕੀਤਾ ਜਾਂਦਾ ਹੈ।
ਪਸ਼ੂ ਪਾਲਣ ਮਹਿਕਮੇ ਦੇ ਸੀਨੀਅਰ ਅਧਿਕਾਰੀ ਡਾ. ਰਾਜੂ ਸ਼ਰਮਾ ਨੇ ਦਸਿਆ ਕਿ ਅੱਜ-ਕਲ ਵਾਇਰਸ ਦੇ ਫੈਲਣ ਦਾ ਖ਼ਤਰਾ ਬਹੁਤ ਘੱਟ ਹੈ। ਅਜੇ ਤਕ ਜ਼ਿਲ੍ਹੇ ਵਿਚ ਬਰਡ ਫ਼ਲੂ ਵਰਗੇ ਮਾਮਲੇ ਦੀ ਕੋਈ ਪੁਸ਼ਟੀ ਨਹÄ ਹੋਈ ਹੈ ਪਰ ਸਾਵਧਾਨੀ ਜ਼ਰੂਰੀ ਵਰਤੀ ਜਾਣੀ ਚਾਹੀਦੀ ਹੈ। (ਏਜੰਸੀ)
ਬਰਡ ਫ਼ਲੂ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ’ਚ ਅਲਰਟ ਜਾਰੀ
ਜੰਮੂ, 5 ਜਨਵਰੀ: ਦੇਸ਼ ਦੇ ਕਈ ਸੂਬਿਆਂ ਵਿਚ ਬਰਡ ਫ਼ਲੂ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਨੇ ਅਲਰਟ ਜਾਰੀ ਕੀਤਾ ਹੈ। ਸਰਦੀਆਂ ਦੇ ਮੌਸਮ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਆਏ ਮਹਿਮਾਨ ਪੰਛੀਆਂ ਦੀ ਸਿਹਤ ਦੀ ਜਾਂਚ ਲਈ ਨਮੂਨੇ ਇਕੱਠੇ ਕਰਨੇ ਸ਼ੁਰੂ ਕਰ ਦਿਤੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਅਤੇ ਜੰਗਲੀ ਜੀਵ ਵਿਭਾਗ ਦੇ ਸੰਯੁਕਤ ਦਲਾਂ ਨੇ ਮੰਗਲਵਾਰ ਨੂੰ ਜੰਮੂ ਦੇ ਆਰ.ਐੱਸ. ਪੁਰਾ ਸੈਕਟਰ ਸਥਿਤ ਘਰਾਨਾ ਵੇਟਲੈਂਡ ਦਾ ਦੌਰਾ ਕੀਤਾ ਅਤੇ ਜਾਂਚ ਲਈ 25 ਪੰਛੀਆਂ ਦੇ ਨਮੂਨੇ ਇਕੱਠੇ ਕੀਤੇ ਤਾਕਿ ਇਹ ਪਤਾ ਲਾਇਆ ਜਾ ਸਕੇ ਕਿ ਕਿਤੇ ਕੋਈ ਪੰਛੀ ਖ਼ਤਰਨਾਕ ਵਾਇਰਸ ਦੀ ਲਪੇਟ ’ਚ ਤਾਂ ਨਹÄ ਹੈ?
ਜੰਮੂ ਦੇ ਜੰਗਲੀ ਜੀਵ ਰੱਖਿਆ ਅਨਿਲ ਅਤਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ’ਚ ਬਰਡ ਫ਼ਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਬਤੌਰ ਸਾਵਧਾਨੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਜੰਗਲੀ ਜੀਵ ਵਿਭਾਗ ਦੇ ਡਾ. ਰੰਜੀਤ ਕਟੋਚ ਨਾਲ ਘਰਾਨਾ ਵੇਟਲੈਂਡ ਦਾ ਦੌਰਾ ਕਰਨ ਵਾਲੇ ਅਤਰੀ ਨੇ ਕਿਹਾ ਕਿ ਉਥੇ ਮੌਜੂਦ ਸਾਰੇ ਪੰਛੀ ਸਿਹਤਮੰਦ ਦਿਖਾਈ ਦੇ ਰਹੇ ਸਨ। (ਏਜੰਸੀ)