
ਪਹਿਲਾਂ ਕਿਸਾਨੀ ਲਈ ਕੈਨੇਡਾ ਦੀ ਕੁਰਬਾਨੀ ਦਿੱਤੀ, ਤੇ ਹੁਣ 22 ਸਾਲਾਂ ਦੀ ਉਮਰ 'ਚ
ਨਵੀਂ ਦਿੱਲੀ : ਖੇਤੀਬਾੜੀ ਬਿੱਲਾਂ ਦੀ ਖਿਲਾਫ ਚੱਲ ਰਹੇ ਸੰਘਰਸ਼ ਵਿਚ ਨਿੱਤ ਨਵੀਆਂ ਚੀਜਾਂ ਦੇਖਣ ਨੂੰ ਮਿਲ ਰਹੀਆਂ ਹਨ , ਇਹ ਕਿਸਾਨੀ ਸੰਘਰਸ਼ ਦੁਨੀਆਂ ਦੇ ਇਤਿਹਾਸ ਵਿਚ ਇਕ ਅਹਿਮ ਅੰਦੋਲਨ ਬਣ ਗਿਆ ਹੈ । ਸ਼ਹੀਦ ਹੋ ਚੁੱਕੇ ਕਿਸਾਨ ਅੰਦੋਲਨਕਾਰੀਆਂ ਲਈ ਪ੍ਰੇਰਨਾ ਸਰੋਤ ਬਣ ਗਏ ਹਨ , ਅੰਦੋਲਨ ਵਿਚ ਕਿਸਾਨ ਸ਼ਹੀਦ ਕਿਸਾਨਾਂ ਦੀਆਂ ਤਸਵੀਰਾਂ ਲਈ ਫਿਰਦੇ ਹਨ ।
photoਦਿੱਲੀ ਦੇ ਬਾਰਡਰ ‘ਤੇ ਚੱਲ ਰਿਹਾ ਕਿਸਾਨੀ ਅੰਦੋਲਨਾਂ ਲਗਪਗ 42 ਵੇਂ ਦਿਨ ‘ਤੇ ਪਹੁੰਚ ਚੁੱਕਿਆ ਹੈ । ਇਸ ਅੰਦੋਲਨ ਵਿਚ ਹੁਣ ਤਕ 60 ਕਿਸਾਨ ਸ਼ਹੀਦ ਹੋ ਚੁੱਕੇ ਹਨ । ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨ ਸੰਘਰਸ਼ ਕਰ ਰਹੇ ਕਿਸਾਨਾਂ ਲਈ ਕਿਸੇ ਨਾਇਕ ਤੋਂ ਘੱਟ ਨਹੀਂ ਹਨ ।
photoਅਜਿਹਾ ਹੀ ਇੱਕ ਦ੍ਰਿਸ਼ ਕਿਸਾਨੀ ਅੰਦੋਲਨ ਦੌਰਾਨ ਦੇਖਣ ਨੂੰ ਮਿਲਿਆ , ਜਿਸ ਦੀ ਤਸਵੀਰ ਸ਼ੋਸਲ ਮੀਡੀਏ ‘ਤੇ ਵਾਇਰਲ ਹੋ ਰਹੀ ਹੈ । ਕਿਸਾਨੀ ਅੰਦੋਲਨ ਵਿੱਚ ਸ਼ਹੀਦ ਜਤਿੰਦਰ ਸਿੰਘ ਦੀ ਗੈਰ ਹਾਜ਼ਰੀ ਵਿਚ ਉਸ ਦੀ ਫੋਟੋ ਲੈ ਕੇ ਇਕ ਕਿਸਾਨ ਦਿੱਲੀ ਧਰਨੇ ਵਿੱਚ ਪੁੱਜਿਆ ਹੈ । ਜਤਿੰਦਰ ਸਿੰਘ ਦੀ ਤਸਵੀਰ ਲੈ ਕੇ ਕਿਸਾਨੀ ਸੰਘਰਸ਼ ਵਿਚ ਪੁੱਜਣਾ ਕਿਸਾਨ ਵੱਲੋਂ ਪੁੱਜਣਾ ਹੀ ਕਿਸਾਨੀ ਸੰਘਰਸ਼ ਦੀ ਪ੍ਰਾਪਤੀ ਹੈ ।
photopicਫੱਤਾ ਮਾਲਕੋ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ 22 ਸਾਲਾ ਜਤਿੰਦਰ ਆਪਣੀ ਦਲੇਰੀ, ਆਪਣੇ ਹੌਸਲਾ ਤੇ ਆਪਣੀ ਜ਼ਿੰਦਾਦਿਲੀ ਦੀ ਮਿਸਾਲ ਨੂੰ ਕਾਇਮ ਰੱਖਦਿਆਂ ਇਸ ਕਿਸਾਨੀ ਸੰਘਰਸ ਵਿੱਚ ਕੁਰਬਾਨ ਹੋ ਗਿਆ ਸੀ । ਦੋ ਮਹੀਨੇ ਪਹਿਲਾਂ ਹੀ ਜਤਿੰਦਰ ਵਿਆਹ ਗੁਰਵਿੰਦਰ ਕੌਰ ਨਾਲ ਹੋਇਆ ਸੀ ।
photopicਜਤਿੰਦਰ ਦੇ ਪਿਤਾ ਸੁਖਪਾਲ ਸਿੰਘ ਨੇ ਆਪਣਾ ਮੁੰਡਾ ਤਾਂ ਗਵਾ ਲਿਆ ਪਰ ਹਿੰਮਤ ਤੇ ਹੌਂਸਲਾ ਬਰਕਰਾਰ ਹੈ। ਜਤਿੰਦਰ ਦੀ ਮੌਤ ਨੇ ਪਿਤਾ ਨੂੰ ਝੰਜੋੜਿਆ ਤਾਂ ਜ਼ਰੂਰ ਹੋਵੇਗਾ ਪਰ ਤੋੜਿਆ ਨਹੀਂ। ਜਤਿੰਦਰ ਦੇ ਪਿਤਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੌਤ ਤਾਂ ਹੋਣੀ ਸੀ ਪਰ ਜਤਿੰਦਰ ਦੀ ਮੌਤ ਕਿਸਾਨੀ ਸੰਘਰਸ਼ ਵਿਚ ਹੋਈ ਹੈ ਉਹਨਾਂ ਕਿਹਾ ਕਿ ਅਸੀਂ ਧਰਨੇ ਤੇ ਤਾਂ ਹੁਣ ਵੀ ਜਾਵਾਂਗੇ ਪਿੱਛੇ ਨਹੀਂ ਹਟਾਂਗੇ।