
ਪੰਜਾਬੀ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਵਿਵਾਦਾਂ ‘ਚ ਘਿਰ ਗਏ ਹਨ...
ਪਟਿਆਲਾ: ਪੰਜਾਬੀ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਵਿਵਾਦਾਂ ‘ਚ ਘਿਰ ਗਏ ਹਨ। ਗਾਇਕ ਬਰਾੜ ਨੂੰ ਇਕ ਵਿਵਾਦਿਤ ਗੀਤ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲ ਹੀ ‘ਚ ਸ਼੍ਰੀ ਬਰਾੜ ਦੇ ਨਵੇਂ ਆਏ ਗੀਤ ‘ਕਿਸਾਨ ਐਂਥਮ’ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਜਾ ਰਿਹਾ ਸੀ ਪਰ ਲੋਕਾਂ ਦੇ ਦਿਮਾਗ ‘ਚ ਚੱਲ ਰਿਹਾ ਹੋਵੇਗਾ ਕਿ ‘ਕਿਸਾਨ ਐਂਥਮ’ ਗੀਤ ਨੂੰ ਲੈ ਕੇ ਗਾਇਕ ਸ਼੍ਰੀ ਬਰਾੜ ‘ਤੇ ਪੰਜਾਬ ਪੁਲਿਸ ਵੱਲੋਂ ਇੰਨਾ ਵੱਡਾ ਐਕਸ਼ਨ ਲਿਆ ਗਿਆ ਹੈ ਪਰ ਅਜਿਹਾ ਬਿਲਕੁਲ ਵੀ ਨਹੀਂ ਹੈ, ਕਿਉਂਕਿ ਸ਼੍ਰੀ ਬਰਾੜ ਦੇ ਇਕ ਹੋਰ ਗੀਤ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਨਵੇਂ ਆਏ ‘ਕਿਸਾਨ ਐਂਥਮ’ ਗੀਤ ਤੋਂ ਪਹਿਲਾਂ ਆਇਆ ਸੀ, ਜਿਸ ਗੀਤ ਦਾ ਨਾਮ ਹੈ ‘ਜਾਨ’ ਉਨ੍ਹਾਂ ਨੂੰ ਇਸ ਗੀਤ ਦੇ ਸੰਦਰਭ ਵਿਚ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਵਿਚ ਉਨ੍ਹਾਂ ਨੇ ਹਥਿਆਰਾਂ ਨੂੰ ਕਾਫ਼ੀ ਜ਼ਿਆਦਾ ਪ੍ਰਮੋਟ ਕੀਤਾ ਹੋਇਆ ਹੈ। ਇਸ ਗੀਤ ਦੇ ਵਿਚ ਸਰਕਾਰਾਂ ਦੇ ਖ਼ਿਲਾਫ਼ ਤੇ ਪੁਲਿਸ ‘ਤੇ ਵੀ ਕਾਫ਼ੀ ਗਲਤ ਸ਼ਬਦਾਵਲੀ ਵਰਤੀ ਗਈ ਸੀ, ਜਿਸਦੇ ਚਲਦਿਆ ਪਟਿਆਲਾ ਪੁਲਿਸ ਵੱਲੋਂ ਸ਼੍ਰੀ ਬਰਾੜ ਦੇ ਖਿਲਾਫ਼ ਇੰਨਾ ਵੱਡਾ ਐਕਸ਼ਨ ਲਿਆ ਗਿਆ ਹੈ।
arest
ਸ਼੍ਰੀ ਬਰਾੜ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਲੋਕ ਕਿਸਾਨ ਅੰਦੋਲਨ ਨਾਲ ਜੋੜ ਕੇ ਦੇਖ ਰਹੇ ਹਨ। ਸ਼੍ਰੀ ਬਰਾੜ ਦੀ ਗ੍ਰਿਫ਼ਤਾਰੀ ਤੋਂ ਬਾਅਦ ਰਾਜਨੀਤੀ ‘ਚ ਹਲਚਲ ਪੈਦਾ ਹੋ ਗਈ ਹੈ। ਬਰਾੜ ਦੀ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਪ੍ਰਤੀਕ੍ਰਮ ਵੀ ਸਾਹਮਣੇ ਆਇਆ ਹੈ, ਉਨ੍ਹਾ ਨੇ ਵੀ ਪੰਜਾਬ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ।
Shree Brar
ਸ਼੍ਰੀ ਬਰਾੜ ਦੇ ਹਥਿਆਰਾ ਨੂੰ ਪ੍ਰਮੋਟ ਕਰਨ ਵਾਲੇ ਗੀਤ ਨੂੰ ਲੈ ਕੇ ਪਟਿਆਲਾ ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਦੱਸ ਦਈਏ ਕਿ ਸ਼੍ਰੀ ਬਰਾੜ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਟਿਆਲਾ ਦੇ ਐਸ.ਐਸ.ਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਗਾਇਕ ਪਵਨਦੀਪ ਬਰਾੜ ਉਰਫ਼ ਸ਼੍ਰੀ ਬਰਾੜ ਨੂੰ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼੍ਰੀ ਬਰਾੜ ‘ਤੇ ਆਈ.ਪੀ.ਸੀ ਦੀ ਧਾਰਾ 294 ਤੇ 540 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
Punjab Police
ਇਸ ਗੀਤ ‘ਚ ਸ਼ਾਮਲ ਬਾਕੀ ਲੋਕਾਂ ‘ਤੇ ਇਨ੍ਹਾਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ‘ਜਾਨ’ ਗੀਤ ਵਿਚ ਬੇਹੱਦ ਭੜਕਾਉ ਸ਼ਬਦਾਵਲੀ ਵਰਤੀ ਗਈ ਹੈ, ਜਿਸ ਨਾਲ ਵਾਇਲੈਂਸ ਤੇ ਅਸ਼ਾਂਤੀ ਦਾ ਮਾਹੌਲ ਅਤੇ ਲੋਕਾਂ ‘ਚ ਡਰ ਦਾ ਮਾਹੌਲ ਵੀ ਪੈਦਾ ਹੁੰਦਾ ਹੈ। ਦੁੱਗਲ ਨੇ ਦੱਸਿਆ ਕਿ ਇਸ ਗੀਤ ਵਿਚ ਲੋਕਾਂ ਨੂੰ ਬਹੁਤ ਗਲਤ ਦਿਸ਼ਾ-ਨਿਰਦੇਸ਼ ਦਿੱਤਾ ਗਿਐ ਤੇ ਗੈਰ-ਕਾਨੂੰਨੀ ਸੁਨੇਹਾ ਵੀ ਦਿੱਤਾ ਗਿਆ ਹੈ।