
ਬਦਲੇ ਵਿਚ ਫੌਜੀ ਜਵਾਨਾਂ ਨੇ ਮਦਦ ਕਰਨ ਵਾਲੇ ਕਿਸਾਨਾਂ ਨੂੰ ਸਲੂਟ ਕੀਤਾ
ਨਵੀਂ ਦਿਲੀ : ਦਿੱਲੀ ਸਿੰਘੂ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਜੈ ਜਵਾਨ, ਜੈ ਕਿਸਾਨ ਦਾ ਖ਼ੂਬਸੂਰਤ ਸੰਗਮ ਦੇਖਿਆ ਗਿਆ, ਸਿੰਘੂ ਬਾਰਡਰ ;ਤੇ ਰਾਤ ਨੂੰ ਦੋ ਵਜੇ ਦੇ ਕਰੀਬ ਫ਼ੌਜੀਆਂ ਦੀ ਬੱਸ ਫਸ ਗਈ ਸੀ । ਜਿਸ ਨੂੰ ਕਿਸਾਨਾਂ ਨੇ ਟਰੈਕਟਰਾਂ ਨਾਲ ਫ਼ੌਜ ਦੀ ਫਸੀ ਹੋਈ ਬੱਸ ਬਾਹਰ ਕੱਢਿਆ । ਬਦਲੇ ਵਿਚ ਫੌਜੀ ਜਵਾਨਾਂ ਨੇ ਮਦਦ ਕਰਨ ਵਾਲੇ ਕਿਸਾਨਾਂ ਨੂੰ ਸਲੂਟ ਕੀਤਾ ਹੈ । ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਅੰਦੋਲਨ ਵਿਚ ਸ਼ਾਮਲ ਕਿਸਾਨਾਂ ਨੇ ਆਪਣੇ ਟਰੈਕਟਰਾਂ ਦੀ ਮੱਦਦ ਨਾਲ ਫ਼ੌਜੀਆਂ ਦੀ ਫਸੀ ਹੋਈ ਬੱਸ ਨੂੰ ਬਾਹਰ ਕੱਢਦੇ ਦਿਖਾਇਆ ਗਿਆ ਹੈ ।
photoਵਾਇਰਲ ਹੋਈ ਵੀਡੀਓ ਵਿਚ ਨੌਜਵਾਨ ਕਿਸਾਨਾਂ ਨੇ ਦੱਸਿਆ ਕਿ ਆਰਮੀ ਦੇ ਜਵਾਨ ਆਪਣੀ ਜਾਨ ਦੂਜਿਆਂ ਲੋਕਾਂ ਲਈ ਵਰਤਦੇ ਹਨ ਅਤੇ ਦੂਸਰੇ ਪਾਸੇ ਕਿਸਾਨ ਵੀ ਨੂੰ ਵੀ ਅੰਨਦਾਤਾ ਕਿਹਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਬੇਸ਼ੱਕ ਦੀ ਸਰਕਾਰਾਂ ਨੇ ਦੋਨਾਂ ਨੂੰ ਇੱਕ ਦੂਜੇ ਦੇ ਸਾਹਮਣੇ ਖੜਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅੱਜ ਕਿਸਾਨ ਤੇ ਜਵਾਨ ਫਿਰ ਇਕੱਠੇ ਦਿਸੇ ਹਨ ।
pm modi ਉਨ੍ਹਾਂ ਕਿਹਾ ਕਿ ਇਹ ਪਾਇਆ ਗਿਆ ਟੋਚਨ ਬੱਸ ਅਤੇ ਟਰੈਕਟਰ ਦਾ ਨਹੀਂ, ਇਹ ਟੋਚਨ ਕਿਸਾਨ ਅਤੇ ਜਵਾਨ ਦੀ ਆਪਸੀ ਨੇੜਤਾ ਨੂੰ ਦਰਸਾਉਂਦਾ ਹੈ। ਕਿਸਾਨਾਂ ਨੇ ਕਿਹਾ ਕਿ ਸਾਨੂੰ ਸਰਕਾਰਾਂ ਜਥੇਬੰਦੀਆਂ ਨਾਲੋਂ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਅਸੀਂ ਤਾਂ ਉਨ੍ਹਾਂ ਨਾਲੋਂ ਵੀ ਨਹੀਂ ਟੁੱਟੇ ਜਿਹੜੇ ਸਾਡੇ ਵਿਰੋਧ ਵਿੱਚ ਆ ਕੇ ਖੜ੍ਹੇ ਹਨ ।
photoਕਿਸਾਨ ਗੁਰਦਿੱਤ ਸਿੰਘ ਕਾਉਂਕੇ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਦੇਸ਼ ਦਾ ਜਵਾਨ ਅਤੇ ਕਿਸਾਨ ਸੜਕਾਂ ‘ਤੇ ਹੈ । ਉਨ੍ਹਾਂ ਕਿਹਾ ਕਿ ਦੇਸ਼ ਦੇ ਪੂੰਜੀਪਤੀ ਅਤੇ ਲੀਡਰ ਆਪਣੇ ਕਮਰਿਆਂ ਵਿੱਚ ਆਰਾਮ ਨਾਲ ਸੁੱਤੇ ਪਏ ਹਨ । ਉਨ੍ਹਾਂ ਕਿਹਾ ਕਿ ਕਿਸਾਨ ਅਤੇ ਜਵਾਨ ਦੀ ਏਕਤਾ ਨੂੰ ਦੇਸ਼ ਜਾਣਦਾ ਹੈ ।