Punjab News : ਜਲੰਧਰ ਦੇ ਗ਼ੈਰ-ਮਾਨਤਾ ਪ੍ਰਾਪਤ ਆਰੀਆ ਸਮਾਜ ਮੰਦਰ ’ਚ ਵਿਆਹ ਕਰਵਾਉਣ ਦੇ ਮਾਮਲੇ ਦੀ ਜਾਂਚ ਦੇ ਹੁਕਮ
Published : Jan 6, 2024, 9:58 pm IST
Updated : Jan 6, 2024, 9:58 pm IST
SHARE ARTICLE
Punjab Haryana High Court
Punjab Haryana High Court

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੁਜਾਰੀ ਕਮਿਸ਼ਨਰੇਟ ਨੂੰ ਇਕ ਹਫਤੇ ਦੇ ਅੰਦਰ ਅਪਣੀ ਰੀਪੋਰਟ ਸੌਂਪਣ ਲਈ ਕਿਹਾ

Punjab News : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਆਰੀਆ ਸਮਾਜ ਮੰਦਰ ’ਚ ਇਕ ਪੁਜਾਰੀ ਵਲੋਂ ਕੀਤੇ ਗਏ ਵਿਆਹ ਦੀ ਸੱਚਾਈ ਦੀ ਪੁਸ਼ਟੀ ਕਰਨ ਦੇ ਹੁਕਮ ਦਿਤੇ ਹਨ, ਜੋ ਕਿ ਕਿਸੇ ਵੀ ਸਰਕਾਰੀ ਅਥਾਰਟੀ ਵਲੋਂ ਕਥਿਤ ਤੌਰ ’ਤੇ ਰਜਿਸਟਰਡ/ਮਾਨਤਾ ਪ੍ਰਾਪਤ ਨਹੀਂ ਹੈ।

ਭਗੌੜੇ ਜੋੜੇ ਨੇ ਅਦਾਲਤ ਤੋਂ ਸੁਰੱਖਿਆ ਦੀ ਮੰਗ ਕਰਦਿਆਂ ਦਾਅਵਾ ਕੀਤਾ ਕਿ ਉਕਤ ਮੰਦਰ ਨੇ ਉਨ੍ਹਾਂ ਨੂੰ ਵਿਆਹ ਦਾ ਸਰਟੀਫਿਕੇਟ ਜਾਰੀ ਕੀਤਾ ਸੀ ਅਤੇ ਉਨ੍ਹਾਂ ਨੂੰ ਲੜਕੀ ਦੇ ਪਰਵਾਰ ਤੋਂ ਧਮਕੀਆਂ ਮਿਲ ਰਹੀਆਂ ਸਨ। 

ਹਾਲਾਂਕਿ, ਇਸ ਮਾਮਲੇ ’ਚ ਪੇਸ਼ ਹੋਏ ਸੀਨੀਅਰ ਪੁਲਿਸ ਇੰਸਪੈਕਟਰ ਨੇ ਇਕ ਹਲਫਨਾਮਾ ਪੇਸ਼ ਕੀਤਾ, ਜਿਸ ’ਚ ਕਿਹਾ ਗਿਆ ਹੈ ਕਿ ਉਕਤ ਆਰੀਆ ਸਮਾਜ ਮੰਦਰ ਰਜਿਸਟਰਡ ਨਹੀਂ ਹੈ, ਜੋ ਵਿਆਹ ਕਰਵਾਉਣ ਵਾਲੇ ਅਤੇ ਵਿਆਹ ਸਰਟੀਫਿਕੇਟ ਜਾਰੀ ਕਰਨ ਵਾਲੇ ਪੁਜਾਰੀ ਦੀ ਸੱਚਾਈ ’ਤੇ ਸਵਾਲ ਉਠਾਉਂਦਾ ਹੈ। ਹਾਈ ਕੋਰਟ ਨੇ ਇਸ ਮਾਮਲੇ ’ਤੇ ਸਖ਼ਤ ਰੁਖ਼ ਅਖਤਿਆਰ ਕਰਦੇ ਹੋਏ ਕਿਹਾ ਕਿ ਅਦਾਲਤ ਨੂੰ ਧੋਖਾ ਦੇਣ ਵਾਲਿਆਂ ਨਾਲ ਨਜਿੱਠਣਾ ਜ਼ਰੂਰੀ ਹੈ।

ਵਿਆਪਕ ਜਨਤਕ ਹਿੱਤ ਨਾਲ ਜੁੜਿਆ ਹੈ ਮੁੱਦਾ

ਇਹ ਟਿਪਣੀ ਕਰਦਿਆਂ ਕਿ ਇਹ ਮੁੱਦਾ ਵਿਆਪਕ ਜਨਹਿੱਤ ਨਾਲ ਜੁੜਿਆ ਹੋਇਆ ਹੈ, ਜਸਟਿਸ ਸੰਦੀਪ ਮੌਦਗਿਲ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਆਰੀਆ ਸਮਾਜ ਵਿਆਹ ਦੀ ਸੱਚਾਈ ਸਮੇਤ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੇ ਹੁਕਮ ਦਿਤੇ। ਅਦਾਲਤ ਨੇ ਕਿਹਾ ਕਿ ਇਹ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਕੀ ਇਹ ਹਿੰਦੂ ਰੀਤੀ-ਰਿਵਾਜਾਂ ਅਤੇ ਰਸਮਾਂ ਅਨੁਸਾਰ ਕੀਤਾ ਗਿਆ ਸੀ। ਇਸ ਦੀ ਜਾਂਚ ਕਰਨ ਤੋਂ ਬਾਅਦ ਪੁਜਾਰੀ ਕਮਿਸ਼ਨਰੇਟ ਨੂੰ ਇਕ ਹਫਤੇ ਦੇ ਅੰਦਰ ਅਪਣੀ ਰੀਪੋਰਟ ਸੌਂਪਣੀ ਹੋਵੇਗੀ। 

ਹਾਲਾਂਕਿ, ਅਦਾਲਤ ਨੇ ਜੋੜੇ ਦੇ ਹੱਕ ’ਚ ਸੁਰੱਖਿਆ ਹੁਕਮ ਪਾਸ ਕਰਨ ਤੋਂ ਇਨਕਾਰ ਕਰ ਦਿਤਾ, ਕਿਉਂਕਿ ਲੜਕੀ ਦੇ ਮਾਪਿਆਂ ਨੇ ਬਿਆਨ ਦਾਇਰ ਕੀਤੇ ਕਿ ਉਨ੍ਹਾਂ ਨੇ ਜੋੜੇ ਦੇ ਵਿਆਹੁਤਾ ਜੀਵਨ ’ਚ ਕਦੇ ਵੀ ਕੋਈ ਰੁਕਾਵਟ ਜਾਂ ਸਮੱਸਿਆ ਪੈਦਾ ਨਹੀਂ ਕੀਤੀ। 

(For more Punjabi news apart from Punjab News in punjabi, stay tuned to Rozana Spokesman)

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement