ਖਹਿਰਾ ਅਤੇ ਛੋਟੇਪੁਰ ਦੀ ਹੋਈ ਮੁਲਾਕਾਤ
Published : Feb 6, 2019, 5:26 pm IST
Updated : Feb 6, 2019, 5:26 pm IST
SHARE ARTICLE
Sucha Singh Chhotepur and Sukhpal Singh Khaira
Sucha Singh Chhotepur and Sukhpal Singh Khaira

ਜਿਵੇਂ ਜਿਵੇਂ ਲੋਕ ਸਭਾ ਚੋਣਾ ਨਜਦੀਕ ਆ ਰਹੀਆਂ ਹਨ ਉਸੇ ਤਰਾਂ ਇਕ ਪਾਰਟੀ ਨੂੰ ਛੱਡ ਦੂਸਰੀ ਪਾਰਟੀ ਵਿਚ ਸ਼ਮਿਲ ਹੋਣ ਦਾ.....

ਐੱਸ. ਏ. ਐੱਸ. ਨਗਰ : ਜਿਵੇਂ ਜਿਵੇਂ ਲੋਕ ਸਭਾ ਚੋਣਾ ਨਜਦੀਕ ਆ ਰਹੀਆਂ ਹਨ ਉਸੇ ਤਰਾਂ ਇਕ ਪਾਰਟੀ ਨੂੰ ਛੱਡ ਦੂਸਰੀ ਪਾਰਟੀ ਵਿਚ ਸ਼ਮਿਲ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵਲੋਂ ਆਮ ਆਦਮੀ ਪਾਰਟੀ ਦੇ ਪੀੜਤ ਅਤੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੋਪੁਰ ਨੂੰ ਡੈਮੋਕਰੇਟਿਵ ਅਲਾਂਇਸ ਵਿਚ ਸਾਮਲ ਕਰਨ ਲਈ ਅੱਜ ਉਨ੍ਹਾ ਦੇ ਮੋਹਾਲੀ ਫੇਜ਼ 11 ਵਿਚ ਸਥਿਤ ਰਿਹਾਇਸ ਤੇ ਲਗਭੱਗ ਇਕ ਘੰਟਾ ਮੀਟਿੰਗ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ

ਸੁੱਚਾ ਸਿੰਘ ਛੋਟੋਪੁਰ ਦੀ ਸੋਚ ਪੰਜਾਬ ਡੈਮੋਕਰੇਟਿਵ ਅਲਾਂਇਸ ਨਾਲ ਮੇਲ ਖਾਂਦੀ ਹੈ ਇਸ ਲਈ ਉਹ ਅਜ ਉਨ੍ਹਾਂ ਨਾਲ ਮੁਲਾਕਤ ਕਰਨ ਲਈ ਆਏ ਹਨ। ਛੋਟੋਪੁਰ ਨਾਲ ਹੋਈ ਗੱਲਬਾਤ ਬਾਰੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਪਹਿਲੀ ਮੀਟਿੰਗ ਹੈ ਉਨ੍ਹਾਂ ਨਾਲ ਇਸ ਬਾਰੇ ਵਿਸਥਾਰ ਸਹਿਤ ਗੱਲਬਾਤ ਹੋਈ ਹੈ। ਉਨ੍ਹਾਂ ਛੋਟੋਪੁਰ ਨਾਲ ਹੋਈ ਗੱਲਬਾਤ ਬਾਰੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਡੈਮੋਕਰੇਟਿਵ ਅਲਾਂਇਸ ਦੀ ਵਿਚਾਰਧਾਰਾਂ ਨਾਲ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਉਹ ਦੋ ਚਾਰ ਦਿਨਾਂ ਵਿਚ ਅਪਣੀ ਪਾਰਟੀ ਦੀ ਮੀਟਿੰਗ ਬੁਲਾਣਗੇ ਤੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰਕੇ ਹੀ ਇਸ ਤੇ ਕੋਈ ਫੈਸਲਾ ਲੈ ਸਕਦੇ ਹਨ।

ਇਸ ਦੀ ਸੁੱਚਾ ਸਿੰਘ ਛੋਟੇਪੁਰ ਨੇ ਵੀ ਪੁਸਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਲਾਂਇਸ ਉਨ੍ਹਾਂ ਸਾਰੇ ਉਮੀਦਵਾਰਾਂ ਦਾ ਸਵਾਗਤ ਕਰੇਗਾ ਜੋ ਪੰਜਾਬ ਹਿਤਾਇਸੀ ਅਤੇ ਕਾਂਗਰਸ,ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਦੇ ਵਿਰੁਧ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਡੈਮੋਕਰੇਟਿਵ ਅਲਾਂਇਸ ਵਿਚ ਦੀ ਮੀਟਿੰਗ ਵਿਚ ਲੋਕ ਸਭਾ ਦੀ 5 ਸੀਟਾਂ ਤੇ ਚੋਣ ਲਈ ਨਾਵਾਂ ਤੇ ਸਹਿਮਤੀ ਬਣੀ ਹੈ, ਜਿਊਂ ਹੀ ਚੋਣਾ  ਨੇੜੇ ਆਉਣਗੀਆਂ ਬਾਕੀ ਸੀਟਾਂ ਤੇ ਵੀ ਸਹਿਮਤੀ ਬਣ ਜਾਵੇਗੀ। ਬੀਐਸਪੀ ਦੇ ਸਾਮਲ ਹੋਣ ਤੇ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਮੰਨਣ ਬਾਰੇ ਪੁਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਬਾਰੇ ਡੈਮੋਕਰੇਟਿਵ ਅਲਾਂਇਸ ਦੀ

ਮੀਟਿੰਗ ਵਿਚ ਫੈਸਲਾ ਹੋਵੇਗਾ। ਉਨ੍ਹਾਂ ਦੇ ਆਗੂਆਂ ਦੀ ਜਦੋਂ ਭੈਣ ਮਾਈਅਵਤੀ ਨਾਲ ਮੁਲਾਕਾਤ ਹੋਵੇਗੀ ਤਾਂ ਉਨ੍ਹਾਂ ਨੂੰ ਡੈਮੋਕਰੇਟਿਵ ਅਲਾਂਇਸ ਦੇ ਟੀਚਿਆਂ ਬਾਰੇ ਦਸਿਆ ਜਾਵੇਗਾ ਜੇਕਰ ਉਹ ਡੈਮੋਕਰੇਟਿਵ ਅਲਾਂਇਸ ਦੀਆਂ ਭਾਵਨਾਵਾਂ ਨਾਲ ਸਹਿਮਤ ਹੋਣਗੇ ਤਾਂ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿ ਇਸ ਤੋਂ ਚੰਗੀ ਗੱਲ ਕੀ ਹੋ ਸਕਦੀ ਕਿ ਔਰਤ ਅਤੇ ਦਲਿਤਾਂ ਭਰਾਵਾਂ ਦੀ ਵੱਡੀ ਆਗੂ ਦੇਸ਼ ਦੀ ਪ੍ਰਧਾਨ ਮੰਤਰੀ ਬਣੇ।  ਇਕ ਪਾਰਟੀ ਦਾ ਬਣਾਉਣ ਲਈ ਦਰਬਾਰ ਸਾਹਿਬ ਜਾਕੇ ਪਰਚੀ ਪਾਕੇ ਪ੍ਰਧਾਨ ਬਣਉਣ ਦੇ ਸ੍ਰੀ ਛੋਟੇਪੁਰ ਦੇ ਸਝਾਓ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਕ ਝੰਡਾ, ਇਕ ਸੰਵੀਧਾਨ ਅਤੇ ਇਕ ਪ੍ਰਧਾਨ ਬਣਾਉਣੇ ਹਾਲੇ ਸਭੰਵ ਨਹੀਂ ਕਿਊਕਿ ਲੋਕ ਸਭਾ ਚੋਣਾਂ ਸਿਰ ਤੇ ਹਨ ਹਾਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਇਹ ਸਭੰਵ ਹੋ ਸਕਦਾ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement