ਲੁਟੇਰਿਆਂ ਵਲੋਂ HDFC ਬੈਂਕ ਲੁੱਟਣ ਦੀ ਕੋਸ਼ਿਸ਼, ਵੱਡੀ ਬੈਂਕ ਡਕੈਤੀ ਹੋਣੋ ਹੋਇਆ ਬਚਾਅ
Published : Feb 6, 2020, 5:56 pm IST
Updated : Feb 6, 2020, 5:56 pm IST
SHARE ARTICLE
Police
Police

ਬੈਂਕ ਗਾਰਡ 'ਤੇ ਕੀਤਾ ਤੇਜ਼ਧਾਰ ਹਥਿਆਰ ਨਾਲ ਹਮਲਾ, ਜ਼ਖਮੀ...

ਫਿਰੋਜ਼ਪੁਰ: ਮੱਲਾਂਵਾਲਾ ਜੀਰਾ ਰੋਡ ਤੇ ਪੈਂਦੇ ਪਿੰਡ ਭਾਗੋਕੇ ਸਥਿਤ HDFC ਬੈਂਕ ਵਿੱਚ ਲੁਟੇਰੇ ਨੇ ਬੈਂਕ ਦੇ ਗਾਰਡ ਨੂੰ ਜਖਮੀ ਕਰਕੇ ਬੈਂਕ ਵਿੱਚ ਪਈ ਸੈਫ਼ ਚੋਰੀ ਕਰਕੇ ਲੈ ਗਏ ਪਰ ਬੈਂਕ ਦੀ ਚੋਰੀ ਕੀਤੀ ਗਈ ਸੇਫ ਬੈਂਕ ਤੋਂ ਲਗਭਗ 2 ਕਿੱਲੋਮੀਟਰ ਦੂਰ ਪਿੰਡ ਗੁਰਦਿੱਤੀ ਵਾਲਾ ਹੈੱਡ 'ਤੇ ਸੜਕ ਦੇ ਕਿਨਾਰੇ ਸਵੇਰੇ ਮਿਲ ਗਈ ਜਿਸ ਕਾਰਨ ਇਲਾਕੇ ਵਿੱਚ ਬੈਂਕ ਡਕੈਤੀ ਦੀ ਵੱਡੀ ਘਟਨਾ ਹੋਣ ਤੋਂ ਬਚਾਅ ਹੋ ਗਿਆ। 

HDFC BankHDFC Bank

ਮਿਲੀ ਜਾਣਕਾਰੀ ਅਨੁਸਾਰ ਪਿੰਡ ਭਾਗੋ ਕੇ ਵਿਖੇ HDFC ਬ੍ਰਾਂਚ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਬੈਂਕ ਦੇ ਸੁਰੱਖਿਆ ਗਾਰਡ ਨੂੰ ਜ਼ਖ਼ਮੀ ਕਰਕੇ ਬੈਂਕ ਦਾ ਸ਼ਟਰ ਤੋੜ ਕੇ ਬੈਂਕ ਦੀ ਨਗਦੀ ਵਾਲੀ ਸੇਫ] ਚੋਰੀ ਕਰ ਲਈ ਗਈ ਸੀ। ਚੋਰਾਂ ਵੱਲੋਂ ਬੈਂਕ ਦੇ ਨਕਦੀ ਵਾਲੇ ਸੇਫ਼ ਬੈਂਕ ਤੋਂ 2 ਕਿਲੋਮੀਟਰ ਦੂਰ ਪਿੰਡ ਗੁਰਦਿੱਤੀ ਵਾਲਾ ਹੈੱਡ ਵਰਕਸ ਤੇ ਲੈ ਗਏ ਜਿੱਥੇ ਚੋਰਾਂ ਵੱਲੋਂ ਉਸ ਸੇਫ ਨੂੰ ਕਟਰ ਨਾਲ ਕੱਟ ਕੇ ਨਕਦੀ ਕੱਢਣ ਦੀ ਕੋਸ਼ਿਸ ਕੀ ਕੀਤੀ ਗਈ ਪਰ ਚੋਰ ਸੇਫ਼ ਨੂੰ ਕਟ ਨਾ ਸਕੇ।

HDFC Bank GaurdHDFC Bank Gaurd

ਜਿਸ ਕਾਰਨ ਚੋਰ ਸੇਫ਼ ਨੂੰ ਉੱਥੇ ਹੀ ਛੱਡ ਕੇ ਚਲੇ ਗਏ। ਜ਼ਖਮੀ ਬੈਂਕ ਦੇ ਸੁਰੱਖਿਆ ਗਾਰਡ ਨੂੰ ਇਲਾਜ਼ ਲਈ ਹਸਪਤਾਲ ਵਿੱਚ ਦਾ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦਿਆ ਸਾਰ ਹੀ ਅਜੇ ਰਾਜ ਸਿੰਘ ਐਸਪੀ (ਡੀ) ਜੀਰਾ, ਜਤਿੰਦਰ ਸਿੰਘ ਐਸ ਐਚ ਓ ਮੱਲਾਂਵਾਲਾ, ਬੱਚਨ ਸਿੰਘ ਐਸ ਐਚ ਓ ਮੱਖੂ,

HDFC BankHDFC Bank

ਗੁਰਮੇਲ ਸਿੰਘ ਐਸ ਐਚ ਓ ਸਦਰ ਜੀਰਾ, ਜਸਵਿੰਦਰ ਸਿੰਘ ਐਸ ਐਚ ਓ ਜੀਰਾ,ਨੇ ਘਟਨਾ ਸਥਾਨ ਤੇ ਪਹੁੰਚ ਕੇ ਅਤੇ ਬੈਂਕ ਦੇ ਆਲਾ ਅਧਿਕਾਰੀ ਅਤੇ ਫਿੰਗਰ ਪ੍ਰਿੰਟ ਮਾਹਿਰ ਫਰੇਸਿਸਕ ਮਾਹਿਰ ਯੁਨਿਟ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

HDFC BankHDFC Bank

ਮੱਲਾਂਵਾਲਾ ਦੇ ਥਾਣਾ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਚੋਰਾਂ ਦੀ ਭਾਲ ਵੱਖ ਵੱਖ ਟੀਮਾਂ ਨੂੰ ਗਠਿਤ ਕਰਕੇ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement