
ਪੁਲਿਸ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ
ਚੰਡੀਗੜ੍ਹ : ਹੁਸ਼ਿਆਰਪੁਰ ਦੇ ਸਿਵਿਲ ਹਸਪਤਾਲ ਵਿਚ ਪੁਲਿਸ ਦੀ ਇਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦਰਅਸਲ ਇੱਥੇ ਇਲਾਜ ਦੇ ਲਈ ਦਾਖਲ ਇਕ ਖਤਰਨਾਕ ਕੈਦੀ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ ਹੈ।
Photo
ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਨਾਮ ਦਾ ਕੈਦੀ ਮੱਧ ਪ੍ਰਦੇਸ਼ ਦੇ ਇਕ ਆਰਮੀ ਕੈਂਪ ਵਿਚੋਂ ਆਰਮੀ ਅਧਿਕਾਰੀ ਦਾ ਭੇਸ ਬਣਾ ਕੇ ਫ਼ੌਜ ਦੀ ਅਸਾਸ ਰਾਈਫਲ ਚੋਰੀ ਕਰਕੇ ਪੰਜਾਬ ਲਿਆਇਆ ਸੀ ਜਿਸ ਨੇ ਇਕ ਵੱਡੀ ਅੱਤਵਾਦੀ ਘਟਨਾ ਨੂੰ ਅੰਜਾਮ ਦੇਣਾ ਸੀ ਪਰ ਟਾਂਡਾ ਪੁਲਿਸ ਨੇ ਆਰੋਪੀ ਹਰਪ੍ਰੀਤ ਦੀ ਸਾਜਿਸ ਨੂੰ ਨਾਕਾਮ ਕਰਦਿਆਂ ਉਸਨੂੰ ਉਸ ਦੇ ਹੋਰ ਚਾਰ ਸਾਥੀਆਂ ਨਾਲ ਗਿਰਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਸੀ ਅਤੇ ਉਨ੍ਹਾਂ ਨੂੰ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿਚ ਰੱਖਿਆ ਗਿਆ ਸੀ।
Photo
ਆਰੋਪੀ ਹਰਪ੍ਰੀਤ ਕੁੱਝ ਦਿਨਾਂ ਤੋਂ ਬੀਮਾਰ ਚੱਲ ਰਿਹਾ ਸੀ ਜਿਸ ਕਰਕੇ ਉਸ ਨੂੰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਸੀ ਪਰ ਅੱਜ ਸਵੇਰੇ ਕਰੀਬ 6 ਵਜੇ ਉਹ ਪਿਸ਼ਾਬ ਦਾ ਬਹਾਨਾ ਲਗਾ ਕੇ ਬਾਥਰੂਮ ਗਿਆ ਅਤੇ ਪੁਲਿਸ ਮੁਲਾਜ਼ਮ ਨੂੰ ਧੱਕਾ ਦੇ ਕੇ ਰੱਫੂ ਚੱਕਰ ਹੋ ਗਿਆ।
Photo
ਦੂਜੇ ਪਾਸੇ ਪੁਲਿਸ ਵੀ ਇਸ ਮਾਮਲੇ ਵਿਚ ਕੋਤਾਹੀ ਵਰਤੇ ਜਾਣ ਦੀ ਗੱਲ ਮੰਨ ਰਹੀ ਹੈ ।ਪੁਲਿਸ ਦਾ ਕਹਿਣਾ ਹੈ ਕਿ ਮੁਲਾਜ਼ਮਾ ਵੱਲੋਂ ਕਿਤੇ ਨਾ ਕਿਤੇ ਢੀਲ ਵਰਤੀ ਗਈ ਹੈ ਜਿਸ ਕਰਕੇ ਆਰੋਪੀ ਭੱਜਣ ਵਿਚ ਕਾਮਯਾਬ ਹੈ ਗਿਆ। ਪੁਲਿਸ ਨੇ ਦੱਸਿਆ ਹੈ ਕਿ ਆਰੋਪੀ ਦੀ ਭਾਲ ਕੀਤੀ ਜਾ ਰਹੀ ਹੈ।